Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    12:54:25 PM

  • major action by the municipal corporation ahead of gurpurab

    ਅੰਮ੍ਰਿਤਸਰ: ਗੁਰਪੁਰਬ ਤੋਂ ਪਹਿਲਾਂ ਨਿਗਮ ਦੀ ਵੱਡੀ...

  • know how much discount is available on which car

    ਤਿਉਹਾਰਾਂ ਦਰਮਿਆਨ ਆਫ਼ਰ ਦੀ ਭਰਮਾਰ, ਜਾਣੋ ਕਿਹੜੀ...

  • cyberattack on smart fridges

    ਫਰਾਂਸ : ਸਮਾਰਟ ਫਰਿੱਜਾਂ 'ਤੇ ਸਾਈਬਰ ਹਮਲਾ !...

  • punjab people shaken by the sound of a loud explosion

    ਪੰਜਾਬ : ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਇਤਿਹਾਸ ਦੀ ਡਾਇਰੀ: ਮਾਖਿਓਂ ਮਿੱਠੀ 'ਪੰਜਾਬੀ' ਮਾਂ ਬੋਲੀ ਦਾ ਜਾਣੋ ਇਤਿਹਾਸ (ਵੀਡੀਓ)

PUNJAB News Punjabi(ਪੰਜਾਬ)

ਇਤਿਹਾਸ ਦੀ ਡਾਇਰੀ: ਮਾਖਿਓਂ ਮਿੱਠੀ 'ਪੰਜਾਬੀ' ਮਾਂ ਬੋਲੀ ਦਾ ਜਾਣੋ ਇਤਿਹਾਸ (ਵੀਡੀਓ)

  • Updated: 21 Feb, 2020 10:53 AM
Jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ): ''ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲ੍ਹਣੇ ਨੂੰ ਦਿੱਤੇ, ਬੜੀ ਲੋਰ ਦੇ ਨੇ ਅੱਖਰ'' ਜਗਬਾਣੀ ਦੇ ਖਾਸ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ' 'ਚ  ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਮਾਂ ਬੋਲੀ ਦੀ। ਸੋ ਅੱਜ ਬਾਤ ਪਾਵਾਂਗੇ ਮਾਖਿਓਂ ਮਿੱਠੀ ਬੋਲੀ 'ਪੰਜਾਬੀ ਮਾਂ ਬੋਲੀ' ਦੀ। ਪੰਜਾਬੀ ਕਿਵੇਂ ਹੋਂਦ 'ਚ ਆਈ? ਸਮੇਂ-ਸਮੇਂ ਨਾਲ ਇਸ 'ਚ ਕੀ ਬਦਲਾਅ ਆਏ ? ਤੇ ਅੱਜ ਪੰਜਾਬੀ ਕਿਸ ਮੁਕਾਮ 'ਤੇ ਹੈ? ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਂ ਬੋਲੀ ਹੁੰਦੀ ਕੀ ਹੈ। ਇਸਨੂੰ 'ਮਾਂ ਬੋਲੀ' ਹੀ ਕਿਉਂ ਕਿਹਾ ਜਾਂਦਾ ਹੈ?

ਕੀ ਹੈ ਮਾਂ ਬੋਲੀ
ਬੰਦੇ ਦਾ ਸਭ ਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਹੈ ਜੇ ਮਾਂ ਮਨੁੱਖ ਨੂੰ ਜਨਮ ਦਿੰਦੀ ਹੈ, ਤਾਂ ਬੋਲੀ ਉਸਨੂੰ ਜ਼ਿੰਦਗੀ ਦੇ ਅਰਥ ਦੱਸਦੀ ਹੈ। ਜਿਉਣ ਦਾ ਢੰਗ ਸਮਝਾਉਂਦੀ ਹੈ। ਏਡੀ ਗੂੜ੍ਹੀ ਨਾਤੇਦਾਰੀ ਕਰਕੇ ਹੀ ਮਨੁੱਖ ਨੇ ਬੋਲੀ ਨਾਲ 'ਮਾਂ' ਦਾ ਰਿਸ਼ਤਾ ਜੋੜਿਆ। ਮਾਂ ਬੋਲੀ ਉਹ ਬੋਲੀ ਹੁੰਦੀ ਹੈ, ਜਿਸਨੂੰ ਬੱਚਾ ਮਾਂ ਦੇ ਗਰਭ 'ਚ ਹੀ ਸਿੱਖ ਲੈਂਦਾ ਹੈ।  ਇਸ ਤਰ੍ਹਾਂ ਮਾਂ ਵਾਂਗ ਬੋਲੀ ਨਾਲ ਵੀ ਉਸਦਾ ਨਾਤਾ ਜਨਮ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ। ਮਾਂ-ਬੋਲੀ ਰੱਬੀ ਤੇ ਕੁਦਰਤੀ ਦਾਤ ਹੁੰਦੀ ਹੈ, ਜਿਸਦੇ ਸ਼ੀਸ਼ੇ ਵਿਚੋਂ ਵਿਰਸੇ ਦੇ ਝਲਕਾਰੇ ਪੈਂਦੇ ਨੇ। ਮਾਂ ਬੋਲੀ ਨੂੰ ਭੁੱਲ ਜਾਣ ਵਾਲੇ ਲੋਕ ਅਕਸਰ ਇਤਿਹਾਸ ਦੇ ਪੰਨਿਆਂ 'ਚ ਗੁਆਚ ਜਾਂਦੇ ਹਨ। ਅਵਾਰ ਸੱਭਿਆਚਾਰ ਵਿਚ ਮਸ਼ਹੂਰ ਹੈ ਕਿ ਜੇਕਰ ਕਿਸੇ ਨੂੰ ਸਭ ਤੋਂ ਭੈੜੀ ਬਦਦੁਆ ਦੇਣੀ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ 'ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।'
ਭਾਰਤ ਦੇ ਸੰਵਿਧਾਨ ਮੁਤਾਬਕ ਦੇਸ਼ ਦੀਆਂ ਕੁੱਲ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜਦਕਿ 2011 ਦੀ ਮਰਦਮਸ਼ੁਮਾਰੀ ਮੁਤਾਬਕ 19,569 ਮਾਂ ਬੋਲੀਆਂ ਹਨ। ਹਾਲਾਂਕਿ ਕੁੱਲ ਆਬਾਦੀ ਦੇ 96 ਫੀਸਦੀ ਲੋਕ 22 ਸੰਵਿਧਾਨਕ ਭਾਸ਼ਾਵਾਂ ਨੂੰ ਹੀ ਮਾਂ ਬੋਲੀ ਵਜੋਂ ਬੋਲਦੇ ਹਨ। ਦੇਸ਼ ਦੇ ਹਰ ਪ੍ਰਾਂਤ ਦੀ ਆਪਣੀ ਵੱਖਰੀ ਬੋਲੀ ਹੈ, ਜਿਵੇਂ ਬੰਗਾਲ ਦੀ ਬੰਗਾਲੀ, ਹਰਿਆਣਾ ਦੀ ਹਰਿਆਣਵੀ ਤੇ ਪੰਜਾਬ ਦੀ ਬੋਲੀ ਹੈ ਪੰਜਾਬੀ..

ਪੰਜਾਬੀ ਮਾਂ ਬੋਲੀ
ਪੰਜਾਬੀ ਇੱਕ ਇੰਡੋ-ਆਰੀਅਨ ਭਾਸ਼ਾ ਹੈ। ਭਾਰਤ 'ਚ ਹਿੰਦੀ ਅਤੇ ਬੰਗਾਲੀ ਤੋਂ ਬਾਅਦ, ਦੱਖਣੀ ਏਸ਼ੀਆ ਵਿੱਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ। ਵਰਤਮਾਨ ਸਮੇਂ ਇੰਗਲੈਂਡ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦੂਜੀ ਭਾਸ਼ਾ ਤੇ ਕੈਨੇਡਾ ਵਿੱਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੀ ਹੈ। ਬੋਲੀਆਂ ਨਾਲ ਸੰਬੰਧਿਤ ਇੱਕ ਵਿਸ਼ਵਗਿਆਨਕੋਸ਼ “ਐਥਨੋਲੋਗ” ਮੁਤਾਬਕ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਹੈ। ਮਾਹਰਾਂ ਮੁਤਾਬਕ 13-14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਸਭ ਤੋਂ ਵੱਧ ਤਕਰੀਬਨ 10 ਕਰੋੜ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਹਨ। ਉਸ ਤੋਂ ਬਾਅਦ 3 ਕਰੋੜ ਦੇ ਕਰੀਬ ਭਾਰਤੀ ਪੰਜਾਬ ਅਤੇ ਕਰੀਬ ਇੱਕ ਕਰੋੜ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਸਕੇ ਵਸੇ ਹੋਏ ਹਨ।  

ਪੰਜਾਬੀ ਦੀਆਂ ਉਪਭਾਸ਼ਾਵਾਂ
ਕਹਿੰਦੇ ਹਨ ਕਿ ਕੁਝ ਕੋਹ ਦੀ ਦੂਰੀ 'ਤੇ ਪਾਣੀ ਤੇ ਭਾਸ਼ਾ ਬਦਲ ਜਾਂਦੇ ਹਨ। ਪੰਜਾਬੀ ਦੀਆਂ ਵੀ ਕਈ ਉਪਭਾਸ਼ਾਵਾਂ ਹਨ, ਜੋ ਵੱਖ-ਵੱਖ ਇਲਾਕਿਆਂ 'ਚ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ ਮੁੱਖ ਹਨ ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ ਤੇ ਡੋਗਰੀ ਜਿਸਨੂੰ ਪਹਾੜੀ ਬੋਲੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਚੋਂ ਮਾਝੀ ਬੋਲੀ ਪੰਜਾਬੀ ਦੀ ਟਕਸਾਲੀ ਬੋਲੀ ਹੈ।
ਪਰ ਕੀ ਸਾਨੂੰ ਪਤਾ ਹੈ ਕਿ ਪੰਜਾਬੀ ਬੋਲੀ ਕਿਵੇਂ ਬਣੀ, ਇਹ ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ।

ਪੰਜਾਬੀ ਦਾ ਮੂਲ ਰੂਪ
ਪੰਜਾਬੀ ਦੇ ਵੱਖ-ਵੱਖ ਮਾਹਿਰਾਂ ਦੇ ਪੰਜਾਬੀ ਭਾਸ਼ਾ ਦੇ ਮੂਲ ਨੂੰ ਲੈ ਕੇ ਵੱਖ-ਵੱਖ ਤਰਕ ਹਨ। ਕੁਝ ਦਾ ਕਹਿਣਾ ਹੈ ਕਿ ਪੰਜਾਬੀ ਇੱਕ ਇੰਡੋ-ਆਰੀਅਨ ਭਾਸ਼ਾ ਹੈ, ਜਦਕਿ ਕੁਝ ਪੰਜਾਬੀ ਬੋਲੀ ਦਾ ਮੂਲ ਸੰਸਕ੍ਰਿਤੀ ਨੂੰ ਨਹੀਂ ਮੰਨਦੇ। ਮਾਹਰਾਂ ਮੁਤਾਬਕ ਪੰਜਾਬੀ ਦਾ ਜਨਮ ਸਪਤਸਿੰਧੂ ਦੇ ਇਲਾਕੇ ਤੋਂ ਹੋਇਆ, ਉਸ ਵੇਲੇ ਇਸ ਬੋਲੀ ਨੂੰ ਸਪਤਸਿੰਧ ਵੀ ਕਿਹਾ ਜਾਂਦਾ ਸੀ। ਵੈਸੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਹੀ ਬ੍ਰਹਮੀ ਲਿਪੀ ਤੋਂ ਜਨਮੀਆਂ ਹਨ।  

ਪੰਜਾਬੀ ਦੀਆਂ ਲਿਪੀਆਂ
ਪੰਜਾਬੀ ਦੀਆਂ ਦੋ ਲਿਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ। ਸ਼ਾਹਮੁਖੀ ਲਹਿੰਦੇ ਪੰਜਾਬ ਦੀ ਪੰਜਾਬੀ ਲਿਪੀ ਹੈ, ਜਦਕਿ ਗੁਰਮੁਖੀ ਚੜ੍ਹਦੇ ਪੰਜਾਬ ਦੀ ਲਿਪੀ। ਇਨ੍ਹਾਂ ਦੋਵਾਂ 'ਚ ਅੱਖਰਾਂ ਦੀ ਬਣਤਰ ਦਾ ਫ਼ਰਕ ਹੈ। ਪੰਜਾਬੀ ਵਿੱਚ ਪਹਿਲੀ ਰਚਨਾ ਅਦਹਮਾਣ ਦੀ ਸਨੇਹ ਰਾਸਯ ਹੈ ਜੋ ਕਿ ਕਈ ਲਿੱਪੀਆਂ ਦਾ ਮਿਸ਼ਰਣ ਹੈ ਜੋ ਕਿ 9ਵੀਂ ਸਦੀ ਦੇ ਕਰੀਬ ਸੀ। ਉੁਸ ਤੋਂ ਬਾਅਦ ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਟੀ ਹੈ।

ਕਿੱਥੋਂ ਆਈ ਪੈਂਤੀ?
ਮਾਹਿਰਾਂ ਮੁਤਾਬਕ“ਪੈਂਤੀ ਅੱਖਰੀ ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ। ਉਸ ਵਿੱਚ ਪੈਂਤੀ ਹੀ ਅੱਖਰ ਹਨ। ਉਸ ਵਿੱਚ ਫ਼ਰਕ ਸਿਰਫ਼ ਇੰਨਾ ਹੈ ਕਿ ਉ, ਅ, ਈ ਵਾਲੀ ਤਰਤੀਬ ਵੱਖਰੀ ਸੀ। ਉਸ ਵਿੱਚ ਅ, ਈ, ਉ ਲਿਖਿਆ ਜਾਂਦਾ ਸੀ। ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਇਹ ਤਰਤੀਬ ਬਦਲ ਕੇ ਉ, ਅ, ਈ ਕੀਤੀ। ਇਸ 35 ਵਿਚੋਂ ਕੋਈ ਅੱਖਰ ਅਲੋਪ ਤਾਂ ਨਹੀਂ ਹੋਇਆ ਸਗੋਂ ਫਾਰਸੀ ਦੇ 6 ਅੱਖਰ ਹੋਰ ਜੁੜ ਗਏ, ਜਿਨ੍ਹਾਂ ਦੇ ਪੈਰ 'ਚ ਬਿੰਦੀ ਹੁੰਦੀ ਹੈ। ਇਨ੍ਹਾਂ ਅੱਖਰਾਂ ਨਾਲ ਇਸਦੀ ਗਿਣਤੀ 35 ਤੋਂ 41 ਕਰ ਦਿੱਤੀ, ਹਾਲਾਂਕਿ ਇਸ ਨੂੰ ਅਜੇ ਵੀ 35 ਹੀ ਕਿਹਾ ਜਾਂਦਾ ਹੈ।

ਪੰਜਾਬੀ ਮਾਂ ਬੋਲੀ ਦੇ ਲਾਲ
ਗੁਰੂਆਂ ਤੋਂ ਇਲਾਵਾ ਨਾਥਾਂ, ਜੋਗੀਆਂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਕਾਦਰਯਾਰ, ਸ਼ਾਹ ਮੁਹੰਮਦ, ਦਮੋਦਰ ਆਦਿ ਕਵੀਆਂ ਨੇ ਆਪਣੀ ਕਵਿਤਾ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ ਜਦਕਿ ਭਾਈ ਵੀਰ ਸਿੰਘ, ਨਾਨਕ ਸਿੰਘ, ਗੁਰਦਿਆਲ ਸਿੰਘ, ਸੰਤ ਸਿੰਘ ਸੇਖੋਂ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ ਤੇ ਹਰਭਜਨ ਸਿੰਘ ਵਰਗੇ ਲੇਖਕਾਂ ਨੇ ਇਸੇ ਭਾਸ਼ਾ ਸਦਕਾ ਕੌਮਾਂਤਰੀ ਪ੍ਰਸਿੱਧੀ ਦੇ ਸਿਖਰਾਂ ਨੂੰ ਛੋਹਿਆ।
ਗੀਤ ਸੰਗੀਤ ਦੀ ਦੁਨੀਆ 'ਚ ਵੀ ਯਮਲਾ ਜੱਟ, ਗੁਰਦਾਸ ਮਾਨ, ਕੁਲਦੀਪ ਮਾਣਕ, ਹੰਸ ਰਾਜ ਹੰਸ, ਸੁਖਵਿੰਦਰ ਸਿੰਘ ਤੇ ਸਤਿੰਦਰ ਸਰਤਾਜ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਦੇਸ਼-ਵਿਦੇਸ਼ਾਂ 'ਚ ਮਕਬੂਲ ਕੀਤਾ।    

'ਪੰਜਾਬੀ ਨੂੰ ਆਪਣਿਆਂ ਤੋਂ ਖਤਰਾ'
ਗੁਰੂਆਂ ਦੀ ਬੋਲੀ 'ਪੰਜਾਬੀ ਬੋਲੀ' ਨੂੰ ਜਿਥੇ ਸਮੇਂ-ਸਮੇਂ 'ਤੇ ਅਨੇਕਾਂ ਨਾਮਵਰ ਸਾਹਿਤਕਾਰਾਂ, ਕਵੀਆਂ, ਪੀਰਾਂ-ਫ਼ਕੀਰਾਂ, ਸੂਫੀਆਂ ਤੇ ਰਹਿਬਰਾਂ, ਤੇ ਗੀਤਕਾਰਾਂ ਨੇ ਆਪੋ-ਆਪਣੀ ਸਮਰੱਥਾ ਅਤੇ ਸ਼ਕਤੀ ਅਨੁਸਾਰ ਯੋਗਦਾਨ ਪਾਇਆ ਤੇ ਪੰਜਾਬੀ ਮਾਂ ਬੋਲੀ ਦੀ ਰੱਜਵੀਂ ਸੇਵਾ ਕੀਤੀ, ਉਥੇ ਹੀ ਅੱਜ ਪੰਜਾਬੀ ਨੂੰ ਆਪਣੀ ਪੜ੍ਹੀ ਲਿਖੀ ਕੌਮ ਤੋਂ ਹੀ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ। ਅੱਜ ਪੰਜਾਬੀ ਦੀ ਥਾਂ ਅੰਗਰੇਜ਼ੀ ਲੈਂਦੀ ਜਾ ਰਹੀ ਹੈ। ਭਾਰਤ ਦੇ ਪੜ੍ਹੇ-ਲਿਖੇ ਪੰਜਾਬੀ ਵੀ ਪੰਜਾਬੀ ਨਹੀਂ ਬੋਲਦੇ ਸਗੋਂ ਅੰਗਰੇਜ਼ੀ ਬੋਲਦੇ ਹਨ। ਹਾਲਾਂਕਿ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਸਿੱਖਣਾ ਮਾੜੀ ਗੱਲ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਣਾ ਜ਼ਰੂਰ ਗਲਤ ਹੈ।
ਬਿਨਾਂ ਸ਼ੱਕ ਗੁਰੂਆਂ ਦੀ ਇਹ ਬੋਲੀ ਕਦੇ ਖਤਮ ਨਹੀਂ ਹੋ ਸਕਦੀ ਪਰ ਅੱਜ ਬਹੁਤ ਸਾਰੇ ਲੋਕ ਪੰਜਾਬੀ ਬੋਲਣ ਵੇਲੇ ਝਿਜਕ ਮਹਿਸੂਸ ਕਰਦੇ ਹਨ, ਜੋ ਕਿ ਚੰਗੀ ਗੱਲ ਨਹੀਂ। ਉਹ ਲੋਕ ਇੱਕ ਤਰ੍ਹਾਂ ਦੀ ਹੀਣ-ਭਾਵਨਾ ਦਾ ਸ਼ਿਕਾਰ ਹਨ। 'ਕੀ ਅਸੀਂ ਕਦੇ ਇਹ ਹੀਣਤਾ ਦਾ ਭਾਵ ਤਿਆਗ ਸਕਾਂਗੇ? ਕੀ ਕਦੇ ਆਪਣੀ ਮਾਂ-ਬੋਲੀ ਦੇ ਸੱਚੇ ਕਦਰਦਾਨ ਬਣ ਕੇ ਇਹਦੀ ਰੂਹ ਨੂੰ ਆਪਣੇ ਅੰਦਰ ਵਸਾ ਸਕਾਂਗੇ? ਅਜਿਹੇ ਬਹੁਤ ਸਾਰੇ ਸਵਾਲ ਨੇ, ਜਿਨ੍ਹਾਂ ਦਾ ਜਵਾਬ ਇਕ ਪੰਜਾਬੀ ਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ। ਖੈਰ ਹੁਣ ਇਕ ਨਜ਼ਰ ਮਾਰਦੇ ਹਾਂ ਅੱਜ ਦੇ ਦਿਨ ਦੇਸ਼-ਦੁਨੀਆ 'ਚ ਵਾਪਰੀਆਂ ਕੁਝ ਖਾਸ ਘਟਨਾਵਾਂ 'ਤੇ ...

ਖਾਸ ਘਟਨਾਵਾਂ
21 ਫਰਵਰੀ 1842 ਨੂੰ ਅਮਰੀਕਾ 'ਚ ਸਿਲਾਈ ਮਸ਼ੀਨ ਦਾ ਪੇਟੈਂਟ ਕਰਵਾਇਆ ਗਿਆ।
21 ਫਰਵਰੀ 1959 ਨੂੰ ਨਵੀਂ ਦਿੱਲੀ 'ਚ ਪ੍ਰੈੱਸ ਕਲੱਬ ਆਫ ਇੰਡੀਆ ਦੀ ਸਥਾਪਨਾ ਹੋਈ।
21 ਫਰਵਰੀ 1986 'ਚ ਦੱਖਣੀ ਅਫਰੀਕਾ ਸਰਕਾਰ ਨੇ ਕਾਲਿਆਂ ਲਈ ਜੋਹਾਨਸਬਰਗ ਤੇ ਡਰਬਨ ਖੋਲ੍ਹ ਦਿੱਤੇ।
21 ਫਰਵਰੀ 2004 'ਚ  ਲਾਨ ਟੈਨਿਸ 'ਚ ਸਾਨੀਆ ਮਿਰਜ਼ਾ ਡਬਲਯੂ. ਟੀ. ਏ. ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ।

ਜਨਮ
21 ਫਰਵਰੀ 1878 'ਚ ਪੁਡੂਚੇਰੀ ਸਥਿਤ ਅਰਵਿੰਦੋ ਆਸ਼ਰਮ ਦੀ ਮਾਂ ਮੀਰਾ ਅਲਫਾਸਾ ਦਾ ਪੈਰਿਸ 'ਚ ਜਨਮ ਹੋਇਆ।
21 ਫਰਵਰੀ 1896 'ਚ ਮਹਾਨ ਕਵੀ ਤੇ ਲੇਖਕ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਦਾ ਜਨਮ ਹੋਇਆ।
21 ਫਰਵਰੀ 1976 'ਚ ਪਲੇਅਬੈਕ ਸਿੰਗਰ ਵਿਜੇ ਪ੍ਰਕਾਸ਼ ਦਾ ਕਰਨਾਟਕਾ 'ਚ ਜਨਮ ਹੋਇਆ।

ਮੌਤ
21 ਫਰਵਰੀ 1919 'ਚ ਬਾਵਾਰੇਵਾ ਦੇ ਪ੍ਰਧਾਨ ਮੰਤਰੀ ਕੁਰਤ੍ਰੀਜਨਰ ਦੀ ਨਿਊਨਿਖ 'ਚ ਹੱਤਿਆ ਕਰ ਦਿੱਤੀ ਗਈ ਸੀ।
21 ਫਰਵਰੀ  1998 'ਚ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਓਮ ਪ੍ਰਕਾਸ਼ ਦਾ ਦੇਹਾਂਤ ਹੋਇਆ।  

  • Itihaas Di Diary
  • ਇਤਿਹਾਸ ਦੀ ਡਾਇਰੀ
  • ਜਲੰਧਰ
  • ਪੰਜਾਬੀ ਮਾਂ ਬੋਲੀ

ਦਾਜ ਦੀ ਬਲੀ ਚਡ਼੍ਹੀ ਸੀ ਰਾਣੋ, ਪੀੜਤ ਪਰਿਵਾਰ ਨੇ ਇਨਸਾਫ ਲਈ ਕੱਢਿਆ ਕੈਂਡਲ ਮਾਰਚ

NEXT STORY

Stories You May Like

  • asafwala martyrs memorial  history  school curriculum  droupadi murmu
    ਆਸਫਵਾਲਾ ਦੇ ਸ਼ਹੀਦਾਂ ਦਾ ਇਤਿਹਾਸ ਸਕੂਲੀ ਪਾਠਕ੍ਰਮ 'ਚ ਸ਼ਾਮਲ ਹੋਵੇ : ਰਾਸ਼ਟਰਪਤੀ ਮੁਰਮੂ
  • punjab s 9 year old mehardeep singh creates history
    ਪੰਜਾਬ ਦੇ 9 ਸਾਲਾ ਮਿਹਰਦੀਪ ਸਿੰਘ ਨੇ ਰਚਿਆ ਇਤਿਹਾਸ, ਛੋਟੀ ਉਮਰੇ ਬਣਾਇਆ ਵਰਲਡ ਰਿਕਾਰਡ
  • american company bids to make plastic 10 and 20 rupee notes
    ਪਲਾਸਟਿਕ ਦੇ 10-20 ਰੁਪਏ ਦੇ ਨੋਟ ਬਣਾਉਣ ਲਈ ਅਮਰੀਕੀ ਕੰਪਨੀ ਨੇ ਲਾਈ ਬੋਲੀ, ਜਾਣੋ ਸਰਕਾਰ ਦੀਆਂ ਸ਼ਰਤਾਂ
  • world famous langoor mela begins at amritsar s durgiana tirath
    ਅੰਮ੍ਰਿਤਸਰ ਦੇ ਦੁਰਗਿਆਣਾ ਤੀਰਥ 'ਚ ਵਿਸ਼ਵ ਪ੍ਰਸਿੱਧ 'ਲੰਗੂਰ ਮੇਲਾ' ਸ਼ੁਰੂ, ਜਾਣੋ ਕੀ ਹੈ ਇਤਿਹਾਸ
  • jalandhar police auctioned 316 impounded vehicles through an open bid
    316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ
  • how will history view the modi government
    ਇਤਿਹਾਸ ਮੋਦੀ ਸਰਕਾਰ ਨੂੰ ਕਿਸ ਨਜ਼ਰ ਨਾਲ ਦੇਖੇਗਾ?
  • italy wine theft
    ਇਤਿਹਾਸ ਦੀ ਸਭ ਤੋਂ ਵੱਡੀ ਸ਼ਰਾਬ ਦੀ ਚੋਰੀ ! ਚੋਰਾਂ ਨੇ ਉਡਾ ਲਈਆਂ 45 ਕਰੋੜ ਦੀਆਂ 'ਬੋਤਲਾਂ'
  • shubman gill achieves a major milestone in 51 years of odi history
    ਭਾਰਤ 'ਚ ਚੱਲਿਆ ਸ਼ੁਭਮਨ ਗਿੱਲ ਦਾ ਸਿੱਕਾ: 51 ਸਾਲਾਂ ਦੇ ਵਨਡੇ ਇਤਿਹਾਸ 'ਚ ਕੀਤਾ ਵੱਡਾ ਕਾਰਨਾਮਾ
  • arrested  accused  lpu cases
    ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੋਸ਼ੀ...; LPU ਹਿੰਸਾ ਮਾਮਲੇ 'ਚ ਪੰਜਾਬ-ਹਰਿਆਣਾ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
Trending
Ek Nazar
china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

i don t want to become a mother famous actress makes a major decision

"ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

special instructions issued by cp satinder singh jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

emergency in kpk

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

what did the famous singer hint at regarding his wife

ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

advisory issued for farmers strict orders issued till 15th november

ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

mahinda rajapaksa admitted

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਵਿਗੜੀ ਤਬੀਅਤ, ICU 'ਚ...

india canada relations

ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ

north korea testing

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • license driving test applicant
      ਪੰਜਾਬ : ਨਵਾਂ ਲਾਇਸੈਂਸ ਬਨਵਾਉਣ ਵਾਲਿਆਂ ਲਈ ਨਵੀਂ ਮੁਸੀਬਤ, ਟੈਸਟ ਟ੍ਰੈਕ 'ਤੇ ਹੋਰ...
    • accident case
      ਬੱਸ ਦੀ ਟੱਕਰ ਨਾਲ ਕਾਰ ਸਵਾਰ ਔਰਤ ਦੀ ਮੌਤ
    • won 50 lakh rupees lottery mandeep brar
      ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...
    • former aig rajjit arrested by vigilance
      ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ AIG ਰਾਜਜੀਤ ਵਿਜੀਲੈਂਸ ਵੱਲੋਂ...
    • arrested accused lpu cases
      ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੋਸ਼ੀ...; LPU ਹਿੰਸਾ ਮਾਮਲੇ 'ਚ ਪੰਜਾਬ-ਹਰਿਆਣਾ...
    • lhb coaches for bangladesh railways
      ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
    • jalandhar corporation to crack down on 60 000 property tax defaulters
      60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
    • supreme court  s refusal to stay cbi action is a major setback
      ਸੀ. ਬੀ. ਆਈ. ਕਾਰਵਾਈ ’ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ ਸੂਬਾ ਸਰਕਾਰ...
    • desecration of the sanctity of gurdwaras will not be tolerated at any cost
      ਗੁਰੂ ਘਰਾਂ ਦੀ ਪਵਿੱਤਰਤਾ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ : ਕੇਵਲ...
    • pathankot becomes punjab s first  safe district
      ਪੰਜਾਬ ਦਾ ਪਹਿਲਾ ‘ਸੁਰੱਖਿਅਤ ਜ਼ਿਲ੍ਹਾ’ ਬਣਿਆ ਪਠਾਨਕੋਟ, 95-95-95 ਦੇ ਤਿੰਨੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +