ਜਲੰਧਰ (ਖੁਰਾਣਾ): ਪਿਛਲੇ ਦਿਨੀਂ ਜਲੰਧਰ ਤੋਂ ਚੰਡੀਗੜ੍ਹ ਜਾਂਦੇ ਸਮੇਂ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੀ ਗੱਡੀ ਜ਼ਬਰਦਸਤ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਣ ਵਿਧਾਇਕ ਦੇ ਗੰਨਮੈਨ ਅਤੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਵਿਧਾਇਕ ਰਿੰਕੂ ਖੁਦ ਵੀ ਜ਼ਖ਼ਮੀ ਹੋਏ। ਦੁਰਘਟਨਾ ਵਿਚ ਵਾਲ-ਵਾਲ ਬਚੇ ਵਿਧਾਇਕ ਰਿੰਕੂ ਨੇ ਅੱਜ ਜਿਥੇ ਸਾਰਾ ਦਿਨ ਡਾਕਟਰਾਂ ਦੀ ਸਲਾਹ 'ਤੇ ਘਰ ਵਿਚ ਹੀ ਰਹਿ ਕੇ ਆਰਾਮ ਕੀਤਾ, ਉਥੇ ਅੱਜ ਇਕ ਅਣਪਛਾਤੇ ਵਿਅਕਤੀ ਨੇ ਵਿਧਾਇਕ ਰਿੰਕੂ ਨੂੰ ਫੋਨ ਕਰ ਕੇ ਸਾਫ ਸ਼ਬਦਾਂ ਵਿਚ ਕਿਹਾ ਕਿ ਤੁਹਾਨੂੰ ਭਗਵਾਨ ਰਾਮ ਨੇ ਸਜ਼ਾ ਿਦੱਤੀ ਹੈ ਕਿਉਂਕਿ ਤੁਸੀਂ ਹਿੰਦੂ ਧਰਮ ਦੀ ਬੇਅਦਬੀ ਕਰਦੇ ਹੋਏ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦੇ ਪੁਤਲੇ ਨੂੰ ਜਲਾਇਆ ਸੀ।
ਇਹ ਵੀ ਪੜ੍ਹੋ: ਦੇਵਤਾ ਨੂੰ ਖ਼ੁਸ਼ ਕਰਨ ਦੇ ਨਾਂ 'ਤੇ 4 ਜਨਾਨੀਆਂ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਕੀਤੀ ਵਾਇਰਲ
1.45 ਮਿੰਟ ਦੀ ਇਸ ਟੈਲੀਫੋਨ ਕਾਲ ਨੂੰ ਅਣਪਛਾਤੇ ਵਿਅਕਤੀ ਨੇ ਖੁਦ ਹੀ ਰਿਕਾਰਡ ਕਰ ਕੇ ਵਾਇਰਲ ਕੀਤਾ। ਇਸ ਰਿਕਾਰਡਿੰਗ ਵਿਚ ਅਣਪਛਾਤਾ ਵਿਅਕਤੀ ਖੁਦ ਹੀ ਕਹਿ ਰਿਹਾ ਹੈ ਕਿ ਵਿਧਾਇਕ ਰਿੰਕੂ ਨੇ ਹਿੰਦੂ ਧਰਮ ਦੇ ਤਿਉਹਾਰ ਦਾ ਅਪਮਾਨ ਕਰ ਕੇ ਬੇਅਦਬੀ ਕੀਤੀ ਹੈ ਅਤੇ ਰਾਵਣ ਦੇ ਰੂਪ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਅੱਗ ਦੇ ਹਵਾਲੇ ਕੀਤਾ। ਉਸ ਦੀਆਂ ਅਜਿਹੀਆਂ ਗੱਲਾਂ ਤੋਂ ਗੁੱਸੇ ਵਿਚ ਆਏ ਵਿਧਾਇਕ ਨੇ ਉਸ ਨੂੰ ਸਾਫ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਵੱਲੋਂ ਨਾ ਕੋਈ ਬੇਅਦਬੀ ਹੋਈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਮਜ਼ਾਕ ਉਡਾਇਆ ਗਿਆ, ਸਗੋਂ ਕਲਯੁੱਗ ਦੇ ਰਾਵਣ ਦੇ ਰੂਪ ਵਿਚ ਮੋਦੀ ਦੇ ਪੁਤਲੇ ਤਾਂ ਪੂਰੀ ਦੁਨੀਆ ਨੇ ਜਲਾਏ ਹਨ। ਜਦੋਂ ਉਸ ਵਿਅਕਤੀ ਨੇ ਕਿਹਾ ਕਿ ਭਗਵਾਨ ਰਾਮ ਨੇ ਤੁਹਾਨੂੰ ਖੁਦ ਸਜ਼ਾ ਦਿੱਤੀ ਹੈ ਤਾਂ ਵਿਧਾਇਕ ਰਿੰਕੂ ਦਾ ਉਸ ਨੂੰ ਕਰਾਰਾ ਜਵਾਬ ਸੀ ਕਿ ਅਜਿਹੇ ਭਿਅੰਕਰ ਐਕਸੀਡੈਂਟ ਵਿਚ ਤਾਂ ਭਗਵਾਨ ਰਾਮ ਨੇ ਹੀ ਉਸ ਨੂੰ ਖੁਦ ਬਚਾਇਆ। ਅਣਪਛਾਤੇ ਵਿਅਕਤੀ ਨੇ ਫੋਨ ਕਰ ਕੇ ਵਾਰ-ਵਾਰ ਵਿਧਾਇਕ ਰਿੰਕੂ ਨੂੰ ਕਿਹਾ ਕਿ ਕਾਂਗਰਸ ਨੂੰ ਹਿੰਦੂਆਂ ਨਾਲ ਲਿਆ ਗਿਆ ਇਹ ਪੰਗਾ ਕਾਫੀ ਮਹਿੰਗਾ ਪਵੇਗਾ। ਇਕ ਵਾਰ ਤਾਂ ਵਿਧਾਇਕ ਰਿੰਕੂ ਨੇ ਉਸ ਵਿਅਕਤੀ ਨੂੰ ਗੁੱਸੇ ਵਿਚ ਆ ਕੇ ਇੰਨਾ ਵੀ ਕਿਹਾ ਕਿ ਉਹ ਫਾਲਤੂ ਬਕਵਾਸ ਨਾ ਕਰੇ ਅਤੇ ਜੋ ਕਹਿਣਾ ਹੈ ਸਾਹਮਣੇ ਆ ਕੇ ਕਹੇ। ਇੰਨਾ ਸੁਣਦੇ ਹੀ ਵਿਅਕਤੀ ਨੇ ਫੋਨ ਕੱਟ ਦਿੱਤਾ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਤੇ ਕਰਾਸ ਕੇਸ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਏਗਾ : ਭਾਈ ਲੌਂਗੋਵਾਲ
ਫਗਵਾੜੇ ਦਾ ਲੱਗ ਰਿਹੈ ਨੰਬਰ
ਸੁਸ਼ੀਲ ਰਿੰਕੂ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਵਿਧਾਇਕ ਨੂੰ 7889290095 ਨੰਬਰ ਤੋਂ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ। ਪਹਿਲਾਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਬਾਅਦ ਵਿਚ ਵਿਧਾਇਕ ਨਾਲ ਦੂਸਰੀ ਟੋਨ ਵਿਚ ਗੱਲ ਕੀਤੀ। ਇਨ੍ਹਾਂ ਨਜ਼ਦੀਕੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫੋਨ ਨੰਬਰ ਨੂੰ ਜਦੋਂ ਟਰੇਸ ਕਰਵਾਇਆ ਤਾਂ ਇਹ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਦੇ ਕਿਸੇ ਵਿਅਕਤੀ ਦਾ ਨਿਕਲਿਆ।
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਤੇ ਕਰਾਸ ਕੇਸ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਏਗਾ : ਭਾਈ ਲੌਂਗੋਵਾਲ
NEXT STORY