ਬੀਜਾ (ਬਿਪਨ) : ਖੰਨਾ ਵਿਖੇ ਕੌਮੀ ਮਾਰਗ 'ਤੇ ਰੋਡਰੇਜ ਦਾ ਮਾਮਲਾ ਸਾਹਮਣੇ ਆਇਆ। ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੁੱਸੇ ’ਚ ਆ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਕਾਰ ਸਵਾਰ ਨੌਜਵਾਨ ਤੇ ਉਸਦੀ ਮਾਂ ਉਪਰ ਤਲਵਾਰਾਂ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ। ਸਕੋਡਾ ਕਾਰ ਭੰਨ ਦਿੱਤੀ ਗਈ। ਗੁੰਡਾਗਰਦੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉੱਥੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ 'ਕੋਰੋਨਾ' ਨੂੰ ਲੈ ਕੇ ਧਿਆਨ ਦੇਣ ਵਾਲੀ ਖ਼ਬਰ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਇਆ ਅਲਰਟ
ਸਾਹਨੇਵਾਲ ਦੇ ਪਿੰਡ ਬਿਲਗਾ ਦੇ ਰਹਿਣ ਵਾਲੇ ਅਰਮਾਨਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਤਾ ਦੇ ਨਾਲ ਲਲਹੇੜੀ ਤੋਂ ਬਿਲਗਾ ਪਿੰਡ ਵਾਪਸ ਜਾ ਰਿਹਾ ਸੀ ਤਾਂ ਲਲਹੇੜੀ ਚੌਂਕ ਵਿਖੇ ਉਨ੍ਹਾਂ ਦੀ ਕਾਰ ਅੱਗੇ 2 ਮੋਟਰਸਾਈਕਲ ਸਵਾਰਾਂ ਨੇ ਮੋਟਰਸਾਈਕਲ ਸੁੱਟ ਦਿੱਤਾ ਅਤੇ ਪੈਸੇ ਮੰਗਣ ਲੱਗੇ। ਜਦੋਂ ਉਸਨੇ ਕਿਹਾ ਕਿ ਮੋਟਰਸਾਈਕਲ ਬਿਲਕੁਲ ਠੀਕ ਹੈ। ਉਹ ਪੈਸੇ ਕਿਉਂ ਦੇਵੇ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਉਸ ਉਪਰ ਲੋਹੇ ਦੀਆਂ ਰਾਡਾਂ, ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੀ ਗੱਡੀ ਭੰਨ ਦਿੱਤੀ ਅਤੇ ਬਜ਼ਾਰ ’ਚ ਭੱਜ ਗਏ।
ਇਹ ਵੀ ਪੜ੍ਹੋ : ਕੋਵਿਡ ਦੇ ਨਵੇਂ ਵੈਰੀਐਂਟ ਮਗਰੋਂ ਚੰਡੀਗੜ੍ਹ 'ਚ ਅਲਰਟ, ਜਾਰੀ ਹੋਏ ਇਹ ਹੁਕਮ
ਘਟਨਾ ਦੀ ਸੂਚਨਾ ਮਿਲਣ ਮਗਰੋਂ ਸਿਟੀ ਥਾਣਾ 2 ਦੇ ਮੁਖੀ ਵਿਨੋਦ ਕੁਮਾਰ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰੋਡਰੇਜ ਦਾ ਲੱਗਦਾ ਹੈ। ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਅਤੇ ਉਹਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
10 ਕਰੋੜ ਦੀ ਟਰਨਓਵਰ ਵਾਲੀ ਆਰ. ਐੱਸ. ਟ੍ਰੇਡਿੰਗ ’ਤੇ GST ਮਹਿਕਮੇ ਦੀ ਛਾਪੇਮਾਰੀ
NEXT STORY