ਗੁਰਦਾਸਪੁਰ (ਜ. ਬ.) : ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਕਰਨ ਵਾਲੇ ਉਸਦੇ ਮਕਾਨ ਮਾਲਕ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਪੀੜਤਾ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਭੇਜਿਆ ਹੈ। ਇਕ ਹਿੰਦੂ ਵਿਧਵਾ ਔਰਤ ਆਪਣੀ 15 ਸਾਲਾ ਬੇਟੀ ਨਾਲ ਕੁਝ ਮਹੀਨੇ ਪਹਿਲਾਂ ਫੈਸਲਾਬਾਦ ਤੋਂ ਚੱਕ ਮਰਾਦ ਕਸਬੇ ਵਿਚ ਸ਼ਿਫਟ ਹੋ ਗਈ ਅਤੇ ਉਥੇ ਉਨ੍ਹਾਂ ਨੇ ਇਕ ਸੋਹੇਲ ਨਾਮੀ ਵਿਅਕਤੀ ਦਾ ਘਰ ਕਿਰਾਏ ’ਤੇ ਲੈ ਲਿਆ। ਅੱਜ ਸਵੇਰੇ ਜਦੋਂ ਸ਼ਾਂਤੀ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਲਈ ਗਈ ਹੋਈ ਸੀ ਤਾਂ ਸਵੇਰੇ ਲਗਭਗ 10 ਵਜੇ ਕਿਸੇ ਨੇ ਉਸਨੂੰ ਸੂਚਿਤ ਕੀਤਾ ਕਿ ਉਸਦੀ ਬੇਟੀ ਮਕਾਨ ਦੀ ਛੱਤ ਤੋਂ ਹੇਠਾਂ ਡਿੱਗ ਗਈ ਹੈ।
ਇਹ ਵੀ ਪੜ੍ਹੋ : ਬਿਨਾਂ ਤਲਾਕ ਲਏ ਦੂਜਾ ਵਿਆਹ ਰਚਾਉਣਾ ਪਿਆ ਮਹਿੰਗਾ, ਦੋਸ਼ੀ ਪਤੀ ਨੂੰ 6 ਸਾਲ ਦੀ ਕੈਦ
ਇਸ ’ਤੇ ਉਹ ਤੁਰੰਤ ਘਰ ਆਈ, ਜਿਥੇ ਉਸਦੀ ਬੇਟੀ ਨੇ ਦੱਸਿਆ ਕਿ ਉਸ ਨਾਲ ਸੋਹੇਲ ਨੇ ਜਬਰ-ਜ਼ਨਾਹ ਕੀਤਾ ਹੈ ਅਤੇ ਜਦੋਂ ਉਸਨੇ ਰੌਲਾ ਪਾਇਆ ਤਾਂ ਦੋਸ਼ੀ ਨੇ ਉਸਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਮੌਕੇ ’ਤੇ ਪੁੱਜੀ ਸਥਾਨਕ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਲਕਾ ਧਰਮਕੋਟ ਦੇ ਨੌਜਵਾਨ ਰਾਜਿੰਦਰ ਸਿੰਘ ਦੀ ਕੈਨੇਡਾ ’ਚ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਲੁਧਿਆਣਾ ਪੁੱਜੇ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ, ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ (ਤਸਵੀਰਾਂ)
NEXT STORY