ਲੁਧਿਆਣਾ (ਅਨਿਲ): ਲੁਧਿਆਣਾ ਦੇ ਜਲੰਧਰ ਬਾਈਪਾਸ ਰੋਡ ਸਥਿਤ ਐਲਡਿਕੋ ਇਲਾਕੇ ਵਿਚ ਦੇਰ ਰਾਤ ਅਣਪਛਾਤੇ ਬਦਮਾਸ਼ਾਂ ਨੇ ਏ. ਟੀ.ਐੱਮ. ਨੂੰ ਨਿਸ਼ਾਨਾ ਬਣਾ ਕੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ICICI Bank ਦੇ ATM ਨੂੰ ਗੈਸ ਕਟਰ ਦੀ ਮਦਦ ਨਾਲ ਵੱਢ ਦਿੱਤਾ ਤੇ ਅੰਦਰ ਰੱਖੀ ਨਕਦੀ ਲੈ ਕੇ ਫ਼ਰਾਰ ਹੋ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਤਕਰੀਬਨ 7 ਲੱਖ ਰੁਪਏ ਦੀ ਰਕਮ ਚੋਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਰਾਤ ਵੇਲੇ ਪੂਰੀ ਤਿਆਰੀ ਨਾਲ ਮੌਕੇ 'ਤੇ ਪਹੁੰਚੇ ਸਨ। ਉਨ੍ਹਾਂ ਪਹਿਲਾਂ ATM ਦੇ ਬਾਹਰ ਲੱਗੇ ਲੋਹੇ ਦੇ ਸ਼ਟਰ ਨੂੰ ਵੱਢਿਆ ਤੇ ਉਸ ਮਗਰੋਂ ਮਸ਼ੀਨ ਨੂੰ ਤੋੜ ਦਿੱਤਾ। ਮਸ਼ੀਨ 'ਚੋਂ ਕੈਸ਼ ਕੱਢਣ ਤੋਂ ਬਾਅਦ ਮੁਲਜ਼ਮ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਏ।
ਸਵੇਰੇ ਜਦੋਂ ਆਲੇ-ਦੁਆਲੇ ਦੇ ਲੋਕ ਤੇ ATM ਨਾਲ ਜੁੜੇ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਸ਼ਟਰ ਕੱਟਿਆ ਵੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ। ਅੰਦਰ ਜਾ ਕੇ ਵੇਖਿਆ ਤਾਂ ਮਸ਼ੀਨ ਨਾਲ ਛੇੜਖਾਨੀ ਕੀਤੀ ਗਈ ਸੀ ਤੇ ਨਕਦੀ ਗਾਇਬ ਸੀ। ਇਸ ਦੇ ਤੁਰੰਤ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ, ਜਦਕਿ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।
ਪੰਜਾਬ ਦੇ ਹਾਲਾਤਾਂ 'ਤੇ ਸੁਨੀਲ ਜਾਖੜ ਨੇ ਜਤਾਈ ਚਿੰਤਾ, 'ਆਪ' ਸਰਕਾਰ ਨੂੰ ਘੇਰਿਆ
NEXT STORY