ਮਾਨਸਾ (ਅਮਰਜੀਤ ਚਾਹਲ) : ਮਾਨਸਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਗੁਲਰਾਜ ਸਿੰਘ (31) ਵਾਸੀ ਪਿੰਡ ਕੋਟ ਧਰਮੂ ਵਜੋਂ ਹੋਈ ਹੈ, ਜੋ ਖੇਤੀਬਾੜੀ ਦੇ ਨਾਲ-ਨਾਲ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ।
ਰੋਜ਼ਾਨਾ ਦੀ ਤਰ੍ਹਾਂ ਜਦੋਂ ਅੱਜ ਸਵੇਰੇ ਵੀ ਉਹ ਦੁੱਧ ਵੇਚਣ ਲਈ ਘਰੋਂ ਨਿਕਲਿਆ ਤਾਂ ਬਿਜਲੀ ਦੇ ਟ੍ਰਾਂਸਫਾਰਮਰ ਨੇੜਿਓ ਲੰਘਦਿਆਂ ਉਸ 'ਤੇ ਅਸਮਾਨੀ ਬਿਜਲੀ ਡਿੱਗ ਗਈ। ਇਹ ਹਾਦਸਾ ਇਨਾਂ ਭਿਆਨਕ ਸੀ ਕਿ ਗੁਰਲਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 4 ਵਿਅਕਤੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਪਰਿਵਾਰ 'ਤੇ ਕੁਦਰਤ ਦਾ ਕਹਿਰ : ਮੰਦਬੁੱਧੀ ਬੱਚੀ ਦੇ ਸਿਰ ਤੋਂ ਉੱਠ ਗਿਆ ਮਾਪਿਆਂ ਦਾ ਸਾਇਆ
ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ ਪੈਰਿਸ 'ਚ 57.20 ਲੱਖ ਰੁਪਏ 'ਚ ਨੀਲਾਮ
NEXT STORY