ਫਿਰੋਜ਼ਪੁਰ (ਕੁਮਾਰ)- ਫਿਰੋਜ਼ਪੁਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਖਾਈ ਫੇਮੇ ਕੀ ਵਿਖੇ ਪੈਲੇਸ ਵਿੱਚ ਵਿਆਹ ਹੋਣ ਦੇ ਬਾਅਦ ਜਦੋਂ ਲੜਕੀ ਦੀ ਵਿਦਾਈ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ, ਜੋ ਕਿ ਲਾੜੀ ਦੇ ਮੱਥੇ ਵਿੱਚ ਲੱਗੀ। ਲਾੜੀ ਨੂੰ ਗੰਭੀਰ ਹਾਲਤ ’ਚ ਫਿਰੋਜ਼ਪੁਰ ਸ਼ਹਿਰ ਦੇ ਅਨਿਲ ਬਾਗੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਸੁਖਵਿੰਦਰ ਸਿੰਘ ਅਤੇ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ (25) ਪੁੱਤਰੀ ਬਾਜ ਸਿੰਘ ਵਾਸੀ ਪਿੰਡ ਹਸਣ ਢੁੱਟ ਦਾ ਅੱਜ ਵਿਆਹ ਸੀ ਅਤੇ ਜਦੋਂ ਪੈਲੇਸ ਵਿਚੋਂ ਲਾੜੀ ਦੀ ਡੋਲੀ ਜਾਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ, ਜੋ ਕਿ ਲਾੜੀ ਦੇ ਮੱਥੇ ਵਿੱਚ ਜਾ ਲੱਗੀ। ਉਨ੍ਹਾਂ ਦੱਸਿਆ ਕਿ ਲਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਾਰਾਤ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਤੋਂ ਆਈ ਸੀ।
ਡੀ.ਐੱਸ.ਪੀ. ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਤਾ ਲਾਇਆ ਜਾ ਰਿਹਾ ਹੈ ਕਿ ਗੋਲੀ ਆਖ਼ਿਰ ਕਿਸ ਨੇ ਚਲਾਈ ਹੈ। ਇਲਾਜ ਕਰ ਰਹੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਲੜਕੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ- ਨਵਜੰਮੀ ਧੀ ਨੂੰ ਦੇਖਣ ਜਾ ਰਹੇ ਨੌਜਵਾਨ ਨੂੰ 'ਕਾਲ' ਬਣ ਟੱਕਰੀ 'ਰੂਬੀਕਾਨ', ਰਸਤੇ 'ਚ ਹੀ ਗੁਆਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵਜੰਮੀ ਧੀ ਨੂੰ ਦੇਖਣ ਜਾ ਰਹੇ ਨੌਜਵਾਨ ਨੂੰ 'ਕਾਲ' ਬਣ ਟੱਕਰੀ 'ਰੂਬੀਕਾਨ', ਰਸਤੇ 'ਚ ਹੀ ਗੁਆਈ ਜਾਨ
NEXT STORY