ਫ਼ਰੀਦਕੋਟ (ਰਾਜਨ) : ਸਥਾਨਕ ਭੋਲੂਵਾਲਾ ਰੋਡ ਨਿਵਾਸੀ ਇਕ ਵਿਆਹੁਤਾ ਜੋ ਸ਼ੱਕੀ ਹਾਲਾਤ ਵਿਚ ਗੁੰਮ ਹੋ ਗਈ ਸੀ ਦੀ ਐਕਟਿਵਾ ਇੱਥੋਂ ਦੇ ਮਚਾਕੀ ਮੱਲ ਸਿੰਘ ਰੋਡ ਦੇ ਨਹਿਰ ਦੇ ਪੁੱਲ ਨੇੜਿਓਂ ਬਰਾਮਦ ਹੋਣ ’ਤੇ ਪੁਲਸ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 35 ਸਾਲਾ ਰਮਨ ਬਜਾਜ ਪਤਨੀ ਜਤਿੰਦਰ ਕੁਮਾਰ ਦਾ ਕਿਸੇ ਗੱਲ ਨੂੰ ਲੈ ਕੇ ਕਥਿੱਤ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਰਮਨ ਬਜਾਜ ਐਕਟਿਵਾ ਲੈ ਕੇ ਘਰੋਂ ਚਲੀ ਗਈ ਅਤੇ ਵਾਪਿਸ ਘਰ ਨਾ ਆਈ ਤਾਂ ਪਰਿਵਾਰ ਵਾਲਿਆਂ ਨੇ ਦੇਰ ਰਾਤ ਤੱਕ ਇਸਦੀ ਭਾਲ ਕਰਨ ਉਪ੍ਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ।
ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਰਮਲ ਬਜਾਜ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੋਵੇ। ਵਿਆਹੁਤਾ ਰਮਨ ਬਜਾਜ ਦੇ ਦੋ ਬੱਚੇ 15 ਸਾਲਾਂ ਲੜਕੀ ਅਤੇ 12 ਸਾਲਾ ਲੜਕਾ ਹੈ। ਉਕਤ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਦੇ ਬੁਰਾ ਹਾਲ ਹੈ।
ਭਾਰਤ ਭੂਸ਼ਣ ਆਸ਼ੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ
NEXT STORY