ਫਿਰੋਜ਼ਪੁਰ (ਕੁਮਾਰ) : ਇਕ 15 ਸਾਲਾ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਗੁੰਮਰਾਹ ਕਰਕੇ ਆਪਣੇ ਨਾਲ ਲਿਜਾਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 363,366-ਏ ਅਤੇ 120-ਬੀ ਦੇ ਤਹਿਤ ਮੁੰਡੇ ਸਚਿਨ ਅਤੇ ਉਸਦੇ ਤਿੰਨ ਮਦਦਗਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸਦੀ ਨਾਬਾਲਗ ਧੀ ਨੂੰ ਸਚਿਨ ਪੁੱਤਰ ਕੁਲਵਿੰਦਰ ਵਿਆਹ ਦਾ ਝਾਂਸਾ ਦੇ ਕੇ ਗੁੰਮਰਾਹ ਕਰਕੇ ਆਪਣੇ ਨਾਲ ਲੈ ਗਿਆ ਹੈ।
ਕੁੜੀ ਦੀ ਮਾਂ ਦੇ ਅਨੁਸਾਰ ਕੁੜੀ ਨੂੰ ਨਾਲ ਲੈ ਜਾਣ ਵਿਚ ਸਰਿਤਾ, ਅੰਕੁਸ਼ ਤੇ ਇਕ ਅਣਪਛਾਤੇ ਵਿਅਕਤੀ ਨੇ ਸਚਿਨ ਦੀ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸਚਿਨ, ਸਰਿਤਾ, ਅੰਕੁਸ਼ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਰਾਂ ਦਾ ਅਨੋਖਾ ਕਾਰਨਾਮਾ ,ਪਹਿਲਾਂ ਪਰਚੀ ਲਿਖ ਦਿੱਤੀ ਚਿਤਾਵਨੀ ਫਿਰ ਕਰ ਦਿੱਤਾ ਕਾਂਡ
NEXT STORY