ਲੁਧਿਆਣਾ (ਗਣੇਸ਼)- ਲੁਧਿਆਣਾ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਆਜ਼ਾਦ ਨਗਰ ਵਿਖੇ ਇਕ ਕਿਰਾਏ ਦੇ ਮਕਾਨ 'ਚ ਰਹਿ ਰਹੇ ਪਰਿਵਾਰ ਦੀ ਧੀ, ਜੋ ਕਿ ਕਰੀਬ 4 ਦਿਨ ਪਹਿਲਾਂ ਲਾਪਤਾ ਹੋ ਗਈ ਸੀ, ਦੀ ਲਾਸ਼ ਬਰਾਮਦ ਹੋ ਗਈ ਹੈ।
ਜਾਣਕਾਰੀ ਮੁਤਾਬਕ ਲਾਪਤਾ ਕੁੜੀ ਦੀ ਉਮਰ ਕਰੀਬ 20 ਸਾਲ ਸੀ, ਜੋ ਕਿ 30 ਅਕਤੂਬਰ ਨੂੰ ਆਪਣੇ ਘਰੋਂ ਲਾਪਤਾ ਹੋ ਗਈ ਸੀ, ਜਿਸ ਬਾਰੇ ਉਸ ਦੇ ਪਰਿਵਾਰ ਵੱਲੋਂ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਪੁਲਸ ਨੇ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਲੱਭਣ 'ਚ ਹੋਈ ਸਫ਼ਲਤਾ ਹਾਸਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ- ਅੱਧੀ ਰਾਤੀਂ ਮੁੜ ਦਹਿਲਿਆ ਪੰਜਾਬ, ਗੋ.ਲ਼ੀਆਂ ਮਾਰ ਕੇ ਸੋਹਣੇ-ਸੁਨੱਖੇ ਨੌਜਵਾਨ ਨੂੰ ਉਤਾਰ'ਤਾ ਮੌ.ਤ ਦੇ ਘਾਟ
ਪਰ ਅੱਜ ਅਚਾਨਕ ਉਨ੍ਹਾਂ ਦੇ ਨਾਲ ਹੀ ਰਹਿਣ ਵਾਲੇ ਇਕ ਮਕਾਨ 'ਚੋਂ ਬਦਬੂ ਆਉਣ ਲੱਗੀ, ਜਿਸ ਮਗਰੋਂ ਲੋਕਾਂ ਨੇ ਮਕਾਨ ਦਾ ਤਾਲਾ ਤੋੜ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਲਾਪਤਾ ਹੋਈ ਕੁੜੀ ਦੀ ਲਾਸ਼ ਉਸੇ ਮਕਾਨ ਦੀ ਰਸੋਈ 'ਚ ਪਈ ਹੋਈ ਸੀ, ਜੋ ਕਿ ਕਾਫ਼ੀ ਸਮਾਂ ਬੀਤ ਜਾਣ ਕਾਰਨ ਖ਼ਰਾਬ ਹੋਣ ਲੱਗ ਪਈ ਸੀ, ਜਿਸ ਕਾਰਨ ਉਸ 'ਚੋਂ ਬਦਬੂ ਆਉਣ ਲੱਗ ਪਈ ਤੇ ਇਹ ਭੇਤ ਖੁਲ੍ਹਿਆ।
ਇਸ ਮਗਰੋਂ ਮਾਮਲੇ ਦਾ ਇਕ ਹੋਰ ਸੁਰਾਗ ਸਾਹਮਣੇ ਆਇਆ ਕਿ ਜਿਸ ਵਿਅਕਤੀ ਦਾ ਇਹ ਮਕਾਨ ਹੈ, ਉਹ ਵੀ ਉਸੇ ਦਿਨ ਤੋਂ ਗ਼ਾਇਬ ਹੈ, ਜਿਸ ਦਿਨ ਤੋਂ ਇਹ ਕੁੜੀ ਲਾਪਤਾ ਹੋਈ ਸੀ। ਫਿਲਹਾਲ ਇਸ ਮਾਮਲੇ 'ਚ ਕੁਝ ਪੱਕੇ ਤੌਰ 'ਤੇ ਤਾਂ ਨਹੀਂ ਕਿਹਾ ਜਾ ਸਕਦਾ, ਪਰ ਕਿਤੇ ਨਾ ਕਿਤੇ ਇਹ ਮਾਮਲਾ ਜਬਰ-ਜਨਾਹ ਤੋਂ ਬਾਅਦ ਕਤਲ ਦਾ ਜਾਪਦਾ ਹੈ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਕੀਤੀ ਮੁਲਾਕਾਤ, ਛਿੜੀ ਨਵੀਂ ਸਿਆਸੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖੁਸ਼ਖਬਰੀ: ਹੁਣ ਮੁਫਤ ਹੋਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
NEXT STORY