ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ’ਚ ਰਾਤ ਸਮੇਂ ਸਕੂਟਰੀ ਸਵਾਰ ਸਨੈਚਰਾਂ ਦਾ ਰਾਹਗੀਰ ਨਿਸ਼ਾਨਾ ਬਣ ਗਿਆ। ਸ਼ਾਸਤਰੀ ਨਗਰ ਦਾ ਪਰਮ ਕੁਮਾਰ ਸੋਮਵਾਰ ਰਾਤ ਮਨੀਮਾਜਰਾ ਤੋਂ ਪੈਦਲ ਘਰ ਜਾ ਰਿਹਾ ਸੀ। ਇਸ ਦੌਰਾਨ ਕਾਲੇ ਰੰਗ ਦੀ ਸਕੂਟਰੀ ’ਤੇ ਦੋ ਨੌਜਵਾਨ ਆਏ ਤੇ ਉਸ ਦਾ ਮੋਬਾਇਲ ਖੋਹ ਕੇ ਲੈ ਗਏ।
ਹਨ੍ਹੇਰਾ ਹੋਣ ਕਾਰਨ ਸਕੂਟਰੀ ਦਾ ਨੰਬਰ ਨਹੀਂ ਦਿਖ ਸਕਿਆ। ਕਿਸੇ ਰਾਹਗੀਰ ਦੀ ਮਦਦ ਨਾਲ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਥਾਣਾ ਮਨੀਮਾਜਰਾ ਦੀ ਪੁਲਸ ਨੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ। ਪੁਲਸ ਵਲੋਂ ਸਨੈਚਰਾਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਫ਼ਲਾਈਓਵਰ ਚਾਲੂ ਕਰਨ ਲਈ 31 ਦਸੰਬਰ ਤਕ ਦੀ Deadline! ਅਦਾਲਤ ਨੇ ਦਿੱਤੀ Warning
NEXT STORY