ਫਿਰੋਜ਼ਪੁਰ (ਪਰਮਜੀਤ ਸੋਢੀ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਦੌਰਾਨ 2 ਕੀਪੈਡ ਮੋਬਾਇਲ, 1 ਟੱਚ ਸਕਰੀਨ, 230 ਪੁੜੀਆਂ ਜਰਦਾ ਅਤੇ 7 ਬੰਡਲ ਬੀੜੀਆਂ ਬਰਾਮਦ ਹੋਈਆਂ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਇਕ ਪੱਤਰ ਰਾਹੀਂ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 26 ਅਕਤੂਬਰ 2024 ਨੂੰ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਾਥੀਆਂ ਸਮੇਤ ਤਲਾਸ਼ੀ ਲੈ ਰਹੇ ਸਨ। ਇਸ ਦੌਰਾਨ 230 ਪੁੜੀਆਂ ਜਰਦਾ, 7 ਬੰਡਲ ਬੀੜੀਆਂ ਅਤੇ 2 ਕੀਪੈਡ ਮੋਬਾਇਲ ਫੋਨ ਅਤੇ 1 ਟੱਚ ਸਕਰੀਨ ਫੋਨ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਿੱਤ ਤੋਂ ਬਾਅਦ ਅਕਾਲੀ ਦਲ ਦਾ ਵੱਡਾ ਬਿਆਨ, ਵਿਰੋਧੀਆਂ 'ਤੇ ਕੱਸੇ ਤੰਜ
NEXT STORY