Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    8:44:36 AM

  • 6 1 earthquake panama

    6.1 ਦੀ ਤੀਬਰਤਾ ਨਾਲ ਆਇਆ ਭੂਚਾਲ, ਕੰਬੀ ਪਨਾਮਾ ਦੀ...

  • muscat  passenger  socks  85 76 lakh  gold  seizure

    ਮਸਕਟ ਤੋਂ ਆਏ ਯਾਤਰੀ ਦੀਆਂ ਜੁਰਾਬਾਂ 'ਚ 85.76 ਲੱਖ...

  • rj mitte died at 34

    ਹਾਲੀਵੁੱਡ 'ਚ ਛਾਇਆ ਮਾਤਮ: 'ਬ੍ਰੇਕਿੰਗ ਬੈਡ' ਫੇਮ RJ...

  • ludhiana cp swapna sharma summoned by ed

    ਈ.ਡੀ. ਵੱਲੋਂ ਲੁਧਿਆਣਾ ਦੇ CP ਸਵਪਨ ਸ਼ਰਮਾ ਨੂੰ ਸੰਮਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਕਪੂਰਥਲਾ: ਡੀ.ਸੀ. ਨੇ ਜਾਰੀ ਕੀਤੇ ਨਵੇਂ ਨਿਯਮ, ਜਾਣੋਂ ਕਿਹੜੀਆਂ ਦੁਕਾਨਾਂ ਕਦੋਂ-ਕਦੋਂ ਖੁੱਲ੍ਹਣਗੀਆਂ

PUNJAB News Punjabi(ਪੰਜਾਬ)

ਕਪੂਰਥਲਾ: ਡੀ.ਸੀ. ਨੇ ਜਾਰੀ ਕੀਤੇ ਨਵੇਂ ਨਿਯਮ, ਜਾਣੋਂ ਕਿਹੜੀਆਂ ਦੁਕਾਨਾਂ ਕਦੋਂ-ਕਦੋਂ ਖੁੱਲ੍ਹਣਗੀਆਂ

  • Updated: 07 May, 2021 09:27 PM
Punjab
new guidelines issue by dc
  • Share
    • Facebook
    • Tumblr
    • Linkedin
    • Twitter
  • Comment

ਕਪੂਰਥਲਾ (ਵਿਪਨ ਮਹਾਜਨ) - ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਕਪੂਰਥਲਾ ਜ਼ਿਲ੍ਹੇ ਦੀ ਹਦੂਦ ਅੰਦਰ ਦੁਕਾਨਾਂ ਖੋਲ੍ਹਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ ਹੈ। 

ਨਵੇਂ ਹੁਕਮ 8 ਮਈ ਤੋਂ 15 ਮਈ ਤੱਕ ਲਾਗੂ ਰਹਿਣਗੇ। ਕਰਫਿਊ ਦਾ ਸਮਾਂ ਹੁਣ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ।  ਮੈਡੀਕਲ ਦੁਕਾਨਾਂ ਅਤੇ ਸਿਹਤ ਸੇਵਾਵਾਂ ਤੋਂ ਇਲਾਵਾ ਪੈਟਰੋਲ ਪੰਪ ਹਫਤੇ ਦੇ ਸਾਰੇ ਦਿਨ 24 ਘੰਟੇ ਖੁੱਲ੍ਹ ਸਕਣਗੇ।  ਮੈਡੀਕਲ ਅਤੇ ਪੈਟਰੋਲ ਤੋਂ ਇਲਾਵਾ ਹੋਰ ਕੋਈ ਵੀ ਦੁਕਾਨ ਸ਼ਨੀਵਾਰ ਤੇ ਐਤਵਾਰ ਨਹੀਂ ਖੁੱਲ੍ਹ ਸਕੇਗੀ।  ਇਸ ਤੋਂ ਇਲਾਵਾ ਦੁੱਧ, ਬਰੈਡ, ਕਰਿਆਨਾ, ਸਬਜ਼ੀ ਅਤੇ ਫਰੂਟ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ 12 ਵਜੇ ਤੱਕ ਖੁੱਲ੍ਹਣਗੀਆਂ।

ਉਪਰ ਦਿੱਤੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਰਫ 12 ਵਜੇ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਣਗੀਆਂ। ਇਹ ਵੀ ਸਪੱਸ਼ਟ ਕਿਹਾ ਗਿਆ ਹੈ ਕਿ ਸਬਜ਼ੀ ਅਤੇ ਫਰੂਟ ਦੀਆਂ ਮੰਡੀਆਂ 12 ਵਜੇ ਦੁਪਹਿਰ ਤੱਕ ਬੰਦ ਹੋਣਗੀਆਂ। ਕੋਈ  ਵੀ ਰੇਹੜੀ ਵਾਲਾ ਕਿਸੇ ਖਾਸ ਥਾਂ ’ਤੇ ਰੁੱਕ ਕੇ ਵੇਚ ਨਹੀਂ ਸਕੇਗਾ ਪਰ ਉਹ ਸ਼ਾਮ 4 ਵਜੇ ਤੱਕ ਫਰੂਟ ਅਤੇ ਸਬਜ਼ੀਆਂ ਗਲੀਆਂ ਵਿਚ ਜਾ ਕੇ ਵੇਚ ਸਕੇਗਾ।

ਈ-ਕਾਮਰਸ ਵਾਲੀਆਂ ਹੋਮ ਡਿਲਿਵਰੀ ਸੇਵਾਵਾਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋ ਸਕਦੀਆਂ ਹਨ। ਸ਼ਹਿਰਾਂ ਅਤੇ ਦਿਹਾਤੀ ਖੇਤਰਾਂ ਅੰਦਰ ਉਸਾਰੀ ਅਤੇ ਮੈਨੂਫੈਕਚੁਰਿੰਗ ਗਤੀਵਿਧੀਆਂ ਦੀ ਆਗਿਆ ਹੈ। ਕਿਸੇ ਹੋਰ ਸੂਬੇ ਦਾ ਕੋਈ ਵੀ ਵਿਅਕਤੀ ਕਪੂਰਥਲਾ ਜ਼ਿਲ੍ਹੇ ਦੀ ਹਦੂਦ ਅੰਦਰ ਰੇਲ, ਹਵਾਈ ਜਹਾਜ਼ ਜਾਂ ਸੜਕੀ ਰਸਤੇ 72 ਘੰਟੇ ਪੁਰਾਣੀ ਨੈਗੇਟਿਵ ਟੈਸਟ ਰਿਪੋਰਟ ਜਾਂ 2 ਹਫਤੇ ਪੁਰਾਣਾ ਵੈਕਸੀਨੇਸ਼ਨ ਸਰਟੀਫਿਕੇਟ ਤੋਂ ਬਿਨ੍ਹਾਂ ਦਾਖਲ ਨਹੀਂ ਹੋ ਸਕੇਗਾ। 

ਸਾਰੇ ਰੈਸਟੋਰੈਂਟਾਂ, ਕੈਫੇ, ਕੌਫੀ ਸ਼ਾਪ, ਫਾਸਟ ਫੂਡ ਆਊਟ ਲੈਟ, ਢਾਬਿਆਂ, ਮਠਿਆਈ ਦੁਕਾਨਾਂ, ਬੇਕਰੀ ਬੰਦ ਅੰਦਰ ਬੈਠਕੇ ਖਾਣ ਲਈ ਬੰਦ ਰਹੇਗੀ ਅਤੇ ਉਹ ਰਾਤ 8 ਵਜੇ ਤੱਕ ਹੋਮ ਡਿਲਿਵਰੀ ਕਰ ਸਕਦੇ ਹਨ।  ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਪੂਰੀ ਤਰ੍ਹਾਂ ਬੰਦ ਰਹਿਣਗੇ। ਸਾਰੇ ਮਨੋਰੰਜਨ ਪਾਰਕ ਬੰਦ ਰਹਿਣਗੇ। 

ਸਾਰੇ 4 ਪਹੀਆ ਵਾਹਨਾਂ ਜਿਵੇਂ ਕਿ ਕਾਰ, ਟੈਕਸੀ ਵਿਚ 2 ਤੋਂ ਜ਼ਿਆਦਾ ਲੋਕਾਂ ਦੇ ਜਾਣ-ਆਉਣ ਦੀ ਆਗਿਆ ਨਹੀਂ ਹੈ ਪਰ ਮਰੀਜ਼ ਨੂੰ ਹਸਪਤਾਲ ਲਿਜਾਣ-ਲਿਆਉਣ ਵੇਲੇ ਛੋਟ ਰਹੇਗੀ। ਮੋਟਰਸਾਈਕਲ ਜਾਂ ਸਕੂਟਰ ’ਤੇ ਇਕ ਤੋਂ ਵੱਧ ਵਿਅਕਤੀ ਸਫ਼ਰ ਨਹੀਂ ਕਰ ਸਕੇਗਾ ਪਰ ਜੇਕਰ ਦੋਵੇਂ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਿਤ ਹਨ ਅਤੇ ਇਕੋ ਘਰ ਵਿਚ ਰਹਿੰਦੇ ਹਨ ਤਾਂ ਉਸ ਕੇਸ ਵਿਚ ਇਹ ਬੰਦਿਸ਼ ਲਾਗੂ ਨਹੀਂ।

10 ਤੋਂ ਵੱਧ ਲੋਕਾਂ ਦੇ ਇਕੱਠ ਦੀ ਇਜ਼ਾਜਤ ਨਹੀਂ। ਪਿੰਡਾਂ ਅੰਦਰ ਰਾਤ ਵੇਲੇ ਦੇ ਕਰਫਿਊ ਅਤੇ ਹਫਤਾਵਾਰੀ ਕਰਫਿਊ ਲਈ ਠੀਕਰੀ ਪਹਿਰੇ ਲੱਗਣਗੇ। ਸਾਰੀਆਂ ਹਫ਼ਤਾਵਾਰੀ ਮਾਰਕੀਟਾਂ (ਆਪਣੀ ਮੰਡੀ ਵਾਂਗ) ਬੰਦ ਰਹਿਣਗੀਆਂ। ਜ਼ਿਲ੍ਹੇ ਅੰਦਰ ਸਮਾਜਿਕ, ਸੱਭਿਆਚਾਰਕ, ਖੇਡਾਂ ਤੇ ਹੋਰਨਾਂ ਸਬੰਧਿਤ ਸਮਾਗਮਾਂ ਉੱਪਰ ਪੂਰਨ ਰੂਪ ਵਿਚ ਪਾਬੰਦੀ ਹੈ।

ਸਾਰੇ ਸਿਆਸੀ ਇਕੱਠਾਂ ਉੱਪਰ ਵੀ ਪੂਰਨ ਪਾਬੰਦੀ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਿਸ ਵਿਚ ਪ੍ਰਬੰਧਕ, ਭਾਗ ਲੈਣ ਵਾਲੇ, ਸਥਾਨ ਦੇ ਮਾਲਕ, ਟੈਂਟ ਹਾਊਸ ਮਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਿਰਧਾਰਿਤ ਗਿਣਤੀ ਤੋਂ ਵੱਧ ਇਕੱਠ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ 5 ਦਿਨ ਲਈ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ। 

ਸਾਰੇ ਵਿਦਿਅਕ ਅਦਾਰੇ, ਸਕੂਲ ਅਤੇ ਕਾਲਜ ਬੰਦ ਰਹਿਣਗੇ ਜਦਕਿ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਹਾਜ਼ਰ ਰਹੇਗਾ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਮੈਡੀਕਲ ਅਤੇ ਨਰਸਿੰਗ ਕਾਲਜ, ਸੰਸਥਾਵਾਂ ਖੁੱਲ੍ਹੀਆਂ ਰਹਿਣਗੀਆਂ। ਹਰ ਤਰ੍ਹਾਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਮੁਲਤਵੀ ਹਨ ਪਰ ਕੋਵਿਡ ਦੀ ਰੋਕਥਾਮ ਸਬੰਧੀ ਭਰਤੀ ਪ੍ਰੀਖਿਆ ਉਪਰ ਰੋਕ ਨਹੀਂ ਹੋਵੇਗੀ। 

ਸਾਰੇ ਪ੍ਰਾਈਵੇਟ ਦਫਤਰ, ਜਿਸ ਵਿਚ ਸੇਵਾ ਖੇਤਰ ਜਿਵੇਂ ਕਿ ਆਰਕੀਟੈਕਟ, ਸੀ.ਏ., ਬੀਮਾ ਕੰਪਨੀਆਂ ਦੇ ਦਫ਼ਤਰਾਂ ਨੂੰ ਸਿਰਫ ‘ਵਰਕ ਫਰਾਮ ਹੋਮ’ ਦੀ ਇਜ਼ਾਜ਼ਤ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਨੇਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

  • Deputy Commissioner Deepti Uppal
  • Corona Virus
  • ਡਿਪਟੀ ਕਮਿਸ਼ਨਰ ਦੀਪਤੀ ਉੱਪਲ
  • ਕੋਰੋਨਾ ਵਾਇਰਸ

ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਪੰਜਾਬ ਸਰਕਾਰ ਨੇ ਬਣਾਈ ਨਵੀਂ SIT

NEXT STORY

Stories You May Like

  • highcourt issues strict orders in lpu violence case
    LPU ਹਿੰਸਾ ਮਾਮਲੇ 'ਚ ਹਾਈਕੋਰਟ ਨੇ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਕਦੋਂ ਹੋਵੇਗੀ ਅਗਲੀ ਸੁਣਵਾਈ
  • rules for changing name on aadhaar card have become stricter uidai
    Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
  • full schedule for icc odi world cup 2027
    ICC ਵਨਡੇ ਵਿਸ਼ਵ ਕੱਪ 2027 ਦਾ ਪੂਰਾ ਸ਼ਡਿਊਲ ਜਾਰੀ: ਦੇਖੋ ਕਦੋਂ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ
  • find out when these two films starring nana patekar will be released
    ਨਾਨਾ ਪਾਟੇਕਰ ਦੀਆਂ ਇਹ 2 ਫਿਲਮਾਂ ਜਾਣੋ ਕਦੋਂ ਹੋਣਗੀਆਂ ਰਿਲੀਜ਼
  • public  nana patekar  narendra modi  jairam ramesh
    ਜਨਤਾ ਪੁੱਛ ਰਹੀ ਹੈ 'ਕਦੋਂ ਤੱਕ ਛੱਪਨ?' : ਜੈਰਾਮ ਰਮੇਸ਼
  • up board releases date sheet for class 10 and 12 exams
    UP ਬੋਰਡ ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਦੇਖੋ ਕਦੋਂ ਤੋਂ ਸ਼ੁਰੂ ਹੋਣਗੇ Exam
  • major orders issued in ferozepur district
    ਫਿਰੋਜ਼ਪੁਰ ਜ਼ਿਲ੍ਹੇ 'ਚ ਜਾਰੀ ਹੋਏ ਵੱਡੇ ਹੁਕਮ, ਪੜ੍ਹੋ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹੜੀਆਂ ਲਾਈਆਂ ਪਾਬੰਦੀਆਂ
  • important news regarding the employee s d a
    ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਅਹਿਮ ਖ਼ਬਰ, ਹਾਈਕੋਰਟ ਨੇ ਜਾਰੀ ਕੀਤੇ ਨਵੇਂ ਹੁਕਮ
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
  • punjab weather imd yellow alert
    ਪੰਜਾਬ 'ਚ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 16 ਅਕਤੂਬਰ ਤੱਕ ਵੱਡੀ...
  • big scandal happened with jalandhar s famous instagram influencer baba
    ਜਲੰਧਰ ਦੇ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਬਾਬੇ ਨਾਲ ਹੋ ਗਿਆ ਵੱਡਾ ਕਾਂਡ
  • jalandhar police in spotlight  private boys stopping vehicles at checkpoints
    ਫਿਰ ਚਰਚਾ 'ਚ ਜਲੰਧਰ ਪੁਲਸ, ਨਾਕੇਬੰਦੀ 'ਤੇ ਪ੍ਰਾਈਵੇਟ ਨੌਜਵਾਨ ਰੋਕ ਰਹੇ ਵਾਹਨ
Trending
Ek Nazar
bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

i don t want to become a mother famous actress makes a major decision

"ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

special instructions issued by cp satinder singh jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

emergency in kpk

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

what did the famous singer hint at regarding his wife

ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

advisory issued for farmers strict orders issued till 15th november

ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

mahinda rajapaksa admitted

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਵਿਗੜੀ ਤਬੀਅਤ, ICU 'ਚ...

india canada relations

ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ

north korea testing

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

mp vikramjit singh sahney thanks diljit dosanjh for rescheduling delhi concert

'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ...

jaya bachchan acting marriage amitabh bachchan

ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

ipsa punjabi school

ਇਪਸਾ ਪੰਜਾਬੀ ਸਕੂਲ ਦਾ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਰਸਮੀ ਉਦਘਾਟਨ

fraudulent baba commits shocking act against woman out for a walk

ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ...

mercury drops to 6 degrees in gurdaspur  cold winds bring relief

ਗੁਰਦਾਸਪੁਰ 'ਚ ਕਿਤੇ ਬਾਰਿਸ਼ ਤੇ ਕਿਤੇ ਪਏ ਗੜ੍ਹੇ, 6 ਡਿਗਰੀ ਤੱਕ ਡਿੱਗਿਆ ਪਾਰਾ

indians rescued from ship

ਰਾਹਤ ਦੀ ਖ਼ਬਰ, ਜਹਾਜ਼ 'ਚੋਂ ਬਚਾਏ ਗਏ ਤਿੰਨ ਭਾਰਤੀ ਰੋਮਾਨੀਆ ਤੋਂ ਪਰਤੇ ਘਰ

un chief condemns

ਸੰਯੁਕਤ ਰਾਸ਼ਟਰ ਮੁਖੀ ਨੇ ਸਾਊਦੀ ਹਵਾਈ ਅੱਡੇ 'ਤੇ ਹੂਤੀ ਹਮਲੇ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • 55 year old man dies after scooter collides with tractor trolley
      ਟਰੈਕਟਰ-ਟਰਾਲੀ ਨਾਲ ਸਕੂਟਰੀ ਟਕਰਾਉਣ ਕਾਰਨ 55 ਸਾਲਾ ਵਿਅਕਤੀ ਦੀ ਮੌਤ, ਹਨ੍ਹੇਰੇ...
    • bidding held for fancy number in chandigarh
      'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...
    • service centre employees union strike
      ਪੰਜਾਬ : ਮੁਲਾਜ਼ਮ ਯੂਨੀਅਨ ਨੇ ਕਰ 'ਤਾ ਵੱਡਾ ਐਲਾਨ, ਵੱਧ ਸਕਦੀਆਂ ਲੋਕਾਂ ਦੀਆਂ...
    • sir in punjab
      ਪੰਜਾਬ 'ਚ SIR ਮਗਰੋਂ Final ਵੋਟਰ ਸੂਚੀ ਜਾਰੀ, ਇੰਝ ਚੈੱਕ ਕਰੋ ਆਪਣਾ ਨਾਂ
    • bsf action at attari border
      ਅਟਾਰੀ ਸਰਹੱਦ 'ਤੇ BSF ਦੀ ਕਾਰਵਾਈ ! ਭਾਰਤ 'ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ...
    • fire in pathankot
      ਗਰੀਬ ਦੇ ਘਰ ਨੂੰ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ
    • pakistani handler malerkotla
      ਸਰਹੱਦ ਪਾਰੋਂ ਫ਼ਿਰੌਤੀ ਤੇ ਕਤਲ ਦੀ ਸਾਜ਼ਿਸ਼ ਦਾ ਪਰਦਾਫ਼ਾਸ਼! ਪਾਕਿਸਤਾਨੀ...
    • high court hearing
      'ਵਰਸਿਟੀਆਂ 'ਚ ਹੋਈ ਹਿੰਸਾ ਦੇ ਮਾਮਲੇ 'ਚ ਹਾਈ ਕੋਰਟ ਸਖ਼ਤ! ਕਿਹਾ- 'ਗੰਭੀਰ ਨਾ...
    • police action lehli
      ਚੌਂਕੀ ਨਾਹਰ ਲੈਹਲੀ ਪੁਲਸ ਦੀ ਵੱਡੀ ਕਾਰਵਾਈ, ਅਫੀਮ ਸਮੇਤ ਵਿਅਕਤੀ ਨੂੰ ਕੀਤਾ...
    • assault rifle found in vacant plot near private school in amritsar
      ਪੰਜਾਬ: ਸਕੂਲ ਨੇੜਿਓਂ ਖ਼ਾਲੀ ਪਲਾਟ 'ਚੋਂ ਮਿਲੀ ਅਸਾਲਟ ਰਾਈਫ਼ਲ! ਪ੍ਰਸ਼ਾਸਨ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +