Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    2:09:03 AM

  • adgp m f  farooqui took charge at lpu

    LPU 'ਚ ADGP ਐੱਮ. ਐੱਫ. ਫਾਰੂਖੀ ਨੇ ਸੰਭਾਲਿਆ...

  • ind vs wi 1st odi indias resounding victory powered by kohli century

    IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ...

  • tensions flared up outside lpu

    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ...

  • the atmosphere in lpu became tense

    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸਾਡੀ ਆਬਾਦੀ...ਹੀ ਸਾਡੀ ਬਰਬਾਦੀ !

PUNJAB News Punjabi(ਪੰਜਾਬ)

ਸਾਡੀ ਆਬਾਦੀ...ਹੀ ਸਾਡੀ ਬਰਬਾਦੀ !

  • Updated: 11 Jul, 2019 06:44 PM
Jalandhar
our population our destruction
  • Share
    • Facebook
    • Tumblr
    • Linkedin
    • Twitter
  • Comment

ਜਗ ਬਾਣੀ ਵਿਸ਼ੇਸ਼ (ਜਸਬੀਰ ਵਾਟਾਂ ਵਾਲੀ) ਇਸ ਬ੍ਰਹਿਮੰਡ ਦਾ ਨਿਯਮ ਹੈ ਕਿ ਇਸ ਵਿਚ ਮੌਜੂਦ ਹਰ ਸ਼ੈਅ ਇਕ ਸੰਤੁਲਨ ਵਿਚ ਹੀ ਕਾਇਮ ਰਹਿ ਸਕਦੀ ਹੈ। ਕਿਸੇ ਵੀ ਸ਼ੈਅ ਜਾਂ ਤੱਤ ਦਾ ਬੇਤਹਾਸ਼ਾ ਵੱਧ ਜਾਣਾ ਬ੍ਰਹਿਮੰਡ ਵਿਚ ਤਬਾਹੀ ਦਾ ਕਾਰਨ ਬਣ ਜਾਂਦਾ ਹੈ। ਇਤਿਹਾਸ ਵੱਲ ਝਾਤੀ ਮਾਰੀਏ ਤਾਂ ਇਸ ਧਰਤੀ ’ਤੇ ਹਰ ਉਸ ਸ਼ੈਅ ਦਾ ਖਾਤਮਾ ਹੋ ਗਿਆ, ਜੋ ਇਸ ਦੇ ਸੰਤੁਲਨ ਤੋਂ ਬਾਹਰ ਹੋ ਗਈ। ਸਾਡੇ ਗ੍ਰਹਿ ਧਰਤੀ ’ਤੇ ਵੱਧ ਰਹੀ ਬੇਤਹਾਸ਼ਾ ਮਨੁੱਖੀ ਆਬਾਦੀ ਵੀ ਕੁਝ ਇਸ ਤਰ੍ਹਾਂ ਹੀ ਹੈ। ਸਾਡੀ ਬੇਤਹਾਸ਼ਾ ਵੱਧਦੀ ਆਬਾਦੀ ਨੇ ਸਮੱਚੇ ਕੁਦਰਤੀ ਸਾਧਨਾਂ ਨੂੰ ਜਿਸ ਤਰ੍ਹਾਂ ਚਟਮ ਅਤੇ ਤਬਾਹ ਕੀਤਾ ਹੈ, ਇਹ ਵਿਨਾਸ਼ ਦੇ ਸੰਕੇਤ ਹਨ। ‘ਵਰਲਡ ਓ ਮੀਟਰ’ ਦੇ ਅੰਕੜਿਆਂ ਮੁਤਾਬਕ ਸਮੁੱਚੇ ਵਿਸ਼ਵ ਦੀ ਅੱਜ ਤੱਕ ਦੀ ਅੰਦਾਜਨ ਆਬਾਦੀ 7 ਅਰਬ 71 ਕਰੋੜ ਤੋਂ ਵਧੇਰੇ ਹੈ। ਇੱਥੇ ਦਿੱਤੇ ਅੰਕੜਿਆ ਮੁਤਾਬਕ ਭਾਰਤ ਦੀ ਮੌਜੂਦਾ ਆਬਾਦੀ ’ਤੇ ਝਾਤੀ ਮਾਰੀਏ ਤਾਂ ਇਹ 1 ਅਰਬ 36 ਕਰੋੜ ਨੂੰ ਟੱਪ ਚੁੱਕੀ ਹੈ, ਜੋ ਕਿ ਸਮੁੱਚੇ ਵਿਸ਼ਵ ਦੀ ਕੁੱਲ ਆਬਾਦੀ ਦਾ 17.74 ਫੀਸਦ ਹੈ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਅਸੀਂ ਬੇਹੱਦ ਖ਼ਤਰਨਾਕ ਸਥਿਤੀ ਵੱਲ ਨੂੰ ਵੱਧ ਰਹੇ ਹਾਂ।


ਪੀਣਯੋਗ ਪਾਣੀ ਅਤੇ ਕਈ ਹੋਰ ਕੁਦਰਤੀ ਸਰੋਤ ਲੱਗਭਗ ਹੋਏ ਚਟਮ
ਸਾਡੀ ਬੇਤਹਾਸ਼ਾ ਵੱਧ ਰਹੀ ਆਬਾਦੀ ਨੇ, ਜਿੱਥੇ ਹੋਰ ਮੁੱਖ ਜੀਣਯੋਗ ਸਾਧਨਾਂ ਦਾ ਖਾਤਮਾ ਕਰ ਦਿੱਤਾ ਹੈ, ਉੱਥੇ ਪੀਣਯੋਗ ਪਾਣੀ ਦਾ ਖਾਤਮਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਨੀਤੀ ਕਮਿਸ਼ਨ ਦੀ ਇਕ ਰਿਪੋਰਟ ਮੁਤਾਬਕ ਦੇਸ਼ ਦੇ 21 ਸ਼ਹਿਰਾਂ 'ਚ ਪਾਣੀ ਅਗਲੇ ਸਾਲ ਤੱਕ ਖਤਮ ਹੋਣ ਦੇ ਕਿਨਾਰੇ ’ਤੇ ਹੈ। ਇਸ ਦੇ ਨਾਲ-ਨਾਲ ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਵੀ ਹਾਲਾਤ ਕਾਫੀ ਗੰਭੀਰ ਹਨ। ਰਿਪੋਰਟ ਮੁਤਾਬਕ ਪੰਜਾਬ ਦੇ 5 ਵੱਡੇ ਸ਼ਹਿਰਾਂ ਪਟਿਆਲਾ, ਜਲੰਧਰ, ਅੰਮ੍ਰਿਤਸਰ, ਮੋਹਾਲੀ ਤੇ ਲੁਧਿਆਣਾ ਵਿਚੋਂ ਵੀ ਅਗਲੇ ਸਾਲ ਤੱਕ ਧਰਤੀ ਹੇਠਲਾ ਪੀਣਯੋਗ ਪਾਣੀ ਮੁੱਕ ਜਾਵੇਗਾ। ਚੇਨਈ ਅਤੇ ਬੈਂਗਲੁਰੂ ਆਦਿ ਸੂਬਿਆਂ ਵਿਚ ਤਾਂ ਮੌਜੂਦਾ ਸਮੇਂ ਵਿਚ ਹੀ ਲੋਕ ਇਕ ਘੜਾ ਪਾਣੀ ਲੈਣ ਲਈ ਘੰਟਿਆਂ ਬੱਧੀ ਕਤਾਰਾਂ ਵਿਚ ਲੱਗੇ ਦੇਖੇ ਗਏ। ਇਸ ਦੇ ਉਲਟ, ਜੋ ਪਾਣੀ ਸਾਡੇ ਕੋਲ ਮੌਜੂਦ ਵੀ ਹਨ, ਉਨ੍ਹਾਂ ਵਿਚ ਵੀ ਜ਼ਹਿਰੀਲੇ ਕੈਮੀਕਲ ਅਤੇ ਯੂਰੇਨੀਅਮ ਘੁਲ਼ ਚੁੱਕੇ ਹਨ। ‘ਵਰਲਡ ਓ ਮੀਟਰ’ ਦੇ ਡਾਟਾ ਮੁਤਾਬਕ ਪੀਣਯੋਗ ਸਾਫ ਪਾਣੀ 85 ਕਰੋੜ ਤੋਂ ਵਧੇਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਮੌਜੂਦਾ ਵਰ੍ਹਿਆਂ ਦੌਰਾਨ ਦੁਨੀਆ ਦੇ 53 ਦੇਸ਼ਾਂ ਵਿਚ 11 ਕਰੋੜ ਤੋਂ ਵਧੇਰੇ ਲੋਕ ਯੁੱਧ, ਜਲਵਾਯੂ ਤੇ ਹੋਰ ਆਪਦਾਵਾਂ ਦੇ ਕਾਰਨ ਭੁੱਖਮਰੀ ਦਾ ਸ਼ਿਕਾਰ ਹੋਏ ਹਨ। ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ਵਿਚ ਅਸੀਂ ਕਈ ਅੱਤ ਲੁੜੀਂਦੇ ਕੁਦਰਤੀ ਸਰੋਤਾਂ ਨੂੰ ਵੀ ਚਟਮ ਕਰ ਚੁੱਕੇ ਹਾਂ। ਇਨ੍ਹਾਂ ਵਿਚ ਤੇਲ, ਕੁਦਰਤੀ ਗੈਸ, ਕੋਲਾ, ਫਾਸਫੋਰਸ ਅਤੇ ਹੋਰ ਕਈ ਕਿਸਮ ਦੇ ਖਣਿਜ ਹਨ, ਜੋ ਖਤਮ ਹੋਣ ਦੇ ਕਿਨਾਰੇ ’ਤੇ ਹਨ। ਭਾਵੇਂ ਕਿ ਇਨ੍ਹਾਂ ਬਦਲ ਵਜੋਂ ਬਹੁਤ ਸਾਰੀਆਂ ਕਾਢਾਂ ਸਾਹਮਣੇ ਆ ਚੁੱਕੀਆਂ ਹਨ ਪਰ ਇਹ ਸਾਨੂੰ ਕਿਸ ਭਾਅ ਪੈਣਗੀਆਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਸਭ ਦਾ ਇਕੋ ਮੁੱਖ ਕਾਰਨ ਬੇਤਹਾਸ਼ਾ ਵਧੀ ਆਬਾਦੀ ਹੀ ਹੈ।  

ਜੀਣਯੋਗ ਸਾਧਨਾਂ ਦੀ ਪੂਰਤੀ ਖਾਤਰ ਚੁਗਿਰਦੇ ਦੀ ਤਬਾਹੀ
ਜਿਵੇਂ-ਜਿਵੇਂ ਆਲਮੀ ਪੱਧਰ ’ਤੇ ਬੇਤਹਾਸ਼ਾਂ ਆਬਾਦੀ ਵੱਧ ਰਹੀ ਹੈ ਤਿਵੇਂ-ਤਿਵੇਂ ਸਾਡੀਆਂ ਲੋੜਾਂ ਅਤੇ ਉਨ੍ਹਾਂ ਦੀ ਪੂਰਤੀ ਲਈ ਜ਼ਿਆਦਾ ਵੱਡੇ-ਵੱਡੇ ਉਦਯੋਗਾਂ, ਕਾਰਖਾਨਿਆਂ, ਅਤੇ ਮਿੱਲਾਂ ਆਦਿ ਦੀ ਵੀ ਵਧੇਰੇ ਜ਼ਰੂਰਤ ਪੈ ਰਹੀ ਹੈ। ਸਾਡੀਆਂ ਜੀਣਯੋਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਉਦਯੋਗ ਅਤੇ ਕਾਰਖਾਨੇ ਦਿਨ-ਰਾਤ ਚੱਲਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਉਦਯੋਗਾਂ ਵਿਚੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਹੱਲ ਸਬੰਧੀ ਵੀ ਅਸੀਂ ਕੋਈ ਪੁਖਤਾ ਬੰਦੋਬਸਤ ਨਹੀਂ ਕੀਤੇ, ਜਿਸ ਕਾਰਨ ਸਾਡਾ ਸਮੁੱਚਾ ਚੁਗਿਰਦਾ ਭੱਠੀ ਅਤੇ ਕੱਚਰੇ ਦਾ ਡੰਪ ਬਣਦਾ ਜਾ ਰਿਹਾ ਹੈ। ਭਾਰਤ ਵਿਚ ਉਦਯੋਗਾਂ ਅਤੇ ਕਾਰਖਾਨਿਆਂ ਦੀ ਸਥਿਤੀ ਵਧੇਰੇ ਬਦਤਰ ਹੈ। ਅੱਜ ਸਾਡੀ ਹਵਾ, ਪਾਣੀ ਅਤੇ ਮਿੱਟੀ ਤਿੰਨੋ ਮੂਲ ਸਰੋਤ ਬੁਰੀ ਤਰ੍ਹਾਂ ਪ੍ਰਦੂਸ਼ਤ ਹਨ। ਸਾਡੇ ਪਾਣੀ ਦੀਆਂ ਮੂਲ ਧਾਰਾਵਾਂ ਗੰਗਾ, ਜਮੁਨਾ, ਸਤਲੁਜ, ਘੱਗਰ ਆਦਿ ਦਰਿਆ ਗੰਦੇ ਨਾਲਿਆਂ ਵਿੱਚ ਤਬਦੀਲ ਹੋ ਚੁੱਕੇ ਹਨ। ਇਹ ਵੀ ਬੇਤਹਾਸ਼ਾ ਵੱਧ ਰਹੀ ਆਬਾਦੀ ਦਾ ਹੀ ਨਤੀਜਾ ਹੈ ਕਿ ਛੋਟੇ ਮੋਟੇ ਸ਼ਹਿਰ ਅਤੇ ਨਗਰ ਮਹਾਨਗਰਾਂ ਵਿਚ ਤਬਦੀਲ ਹੋ ਰਹੇ ਹਨ, ਜਿਸ ਕਾਰਨ ਰੁੱਖਾਂ ਦੀ ਵੱਡੇ ਪੱਧਰ ’ਤੇ ਕਟਾਈ ਕਰਕੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ। ਵੈਬਸਾਈਟ ‘ਵਰਲਡ ਓ ਮੀਟਰ’ ਦੇ ਡਾਟਾ ਮੁਤਾਬਕ ਇਸ ਸਾਲ 27 ਲੱਖ ਹੈਕਟੇਅਰ ਤੋਂ ਵਧੇਰੇ ਜੰਗਲਾਂ ਦੀ ਕਟਾਈ ਕੀਤੀ ਗਈ। ਵੱਧ ਰਹੀ ਬੇਤਹਾਸ਼ਾ ਆਬਾਦੀ ਦਾ ਇਕ ਵੱਡਾ ਨੁਕਸਾਨ ਇਹ ਹੈ ਕਿ ਇਸ ਕਾਰਨ ਸਮੁੱਚੇ ਢਾਂਚੇ ਦੀ ਵੱਡੀ ਘਾਟ ਪੈਦਾ ਹੋ ਚੁੱਕੀ ਹੈ। ਸਾਡੇ ਰੇਲਵੇ ਸਟੇਸ਼ਨ, ਬੱਸ ਅੱਡੇ, ਹਸਪਤਾਲ ਅਤੇ ਹੋਰ ਸਮੁੱਚੀਆਂ ਸੰਸਥਾਵਾਂ ਵਿਚ ਲੋਕਾਂ ਅਤੇ ਵਾਹਨਾਂ ਦਾ ਹੜ੍ਹ ਦਿਖਾਈ ਦੇਣ ਲੱਗਾ ਹੈ। ਜੇਕਰ ਆਬਾਦੀ ਦਾ ਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਾਡੀ ਸਮੁੱਚੀ ਧਰਤੀ ਜੀਵਨ ਜਿਊਣ ਦੇ ਅਨੁਕੂਲ ਨਹੀਂ ਰਹੇਗੀ।

ਇਨ੍ਹਾਂ 6 ਦੇਸ਼ਾਂ ਵਿਚ ਹੈ ਦੁਨੀਆ ਦੀ ਅੱਧੀ ਆਬਾਦੀ
ਭਾਵੇਂ ਕਿ ਆਬਾਦੀ ਸਮੱਸਿਆ ਨਾਲ ਦੁਨੀਆ ਦੇ ਜਿਆਦਾਤਰ ਦੇਸ਼ ਜੂਝ ਰਹੇ ਹਨ ਪਰ ਵਿਸ਼ਵ ਜਨਸੰਖਿਆ ਦੇ ਹਿਸਾਬ ਨਾਲ ਸਿਰਫ 6 ਦੇਸ਼ਾਂ ਵੀ ਸਮੁੱਚੀ ਦੁਨੀਆ ਦੀ ਅੱਧੀ ਅਬਾਦੀ ਵਾਸ ਕਰਦੀ ਹੈ। ਸਮੁੱਚੀ ਦੁਨੀਆ ਦੀ ਆਬਾਦੀ ਦੇ ਡਾਟਾ ਨੂੰ ਦਰਸਾਉਂਦੀ ‘ਵਰਲਡ ਓ ਮੀਟਰ’ ਦੇ ਅੰਕੜਿਆ ਮੁਤਾਬਕ 11/07/ 2019 ਦੁਪਹਿਰ 12.15 ਵਜੇ ਤੱਕ ਦੇ ਡਾਟਾ ਮੁਤਾਬਕ ਸਮੁੱਚੇ ਵਿਸ਼ਵ ਦੀ ਆਬਾਦੀ 7,716,821,130 ਅਰਬ ਹੈ। ਮੌਜੂਦਾ ਅੰਕੜਿਆਂ ਮੁਤਾਬਕ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਅਜੇ ਵੀ ਚੀਨ ਹੀ ਹੈ, ਜਿਸ ਵਿਚ ਦੁਨੀਆ ਦੀ ਕੁੱਲ ਆਬਾਦੀ ਦਾ 18.41 ਫੀਸਦੀ ਹਿੱਸਾ ਮੌਜੂਦ ਹੈ। ਇਸ ਤੋਂ ਬਾਅਦ ਭਾਰਤ ਵਿਚ 1.36 ਅਰਬ ਤੋਂ ਵਧੇਰ ਭਾਵ ਦੁਨੀਆ ਦੀ 17.74 ਫੀਸਦੀ ਆਬਾਦੀ ਵਾਸ ਕਰਦੀ ਹੈ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਅਮਰੀਕਾ ਵਿਚ ਦੁਨੀਆ ਦੀ 4.27 ਫੀਸਦ ਆਬਾਦੀ,  ਇੰਡੋਨੇਸ਼ੀਆ ਵਿਚ 3.49 ਫੀਸਦ ਆਬਾਦੀ, ਬ੍ਰਾਜ਼ੀਲ ਵਿਚ 2.75 ਫੀਸਦ ਆਬਾਦੀ ਅਤੇ ਪਾਕਿਸਤਾਨ ਵਿਚ 2.65 ਫੀਸਦ ਆਬਾਦੀ ਵਾਸ ਕਰਦੀ ਹੈ। ਇਨ੍ਹਾਂ 6 ਦੇਸ਼ਾਂ ਦੀ ਇਹ ਆਬਾਦੀ ਦੁਨੀਆ ਦੀ ਕੁੱਲ ਆਬਾਦੀ ਦਾ ਕਰੀਬ 50 ਫੀਸਦ ਹੈ। ਇਸ ਤੋਂ ਪਹਿਲਾਂ ਦੁਨੀਆ ਦੀ ਅੱਧੀ ਆਬਾਦੀ 7 ਦੇਸ਼ਾਂ ਵਿਚ ਵਾਸ ਕਰਦੀ ਸੀ, ਜੋ ਹੁਣ ਸਿਰਫ 6 ਦੇਸ਼ਾਂ ਵਿਚ ਹੋ ਚੁੱਕੀ ਹੈ। ਭਾਰਤ ਦੇਸ਼ ਦੀ ਇਕ ਸੱਚਾਈ ਇਹ ਵੀ ਹੈ ਕਿ ਪਿਛਲੇ ਕੁਝ ਦਹਾਕਿਆਂ ਵਿਚ ਇਕੱਲੇ ਪੰਜਾਬ ਨੂੰ ਛੱਡ ਦੇਸ਼ ਦੇ ਹੋਰ ਜਿਆਦਾਤਰ ਸੂਬਿਆਂ ਵਿਚ ਆਬਾਦੀ ਵੱਡੀ ਤੇਜੀ ਨਾਲ ਵਧ ਰਹੀ ਹੈ।


ਇਹ ਵੀ ਪੜ੍ਹੋ : ਭਾਰਤ ਨੂੰ ਤਬਾਹੀ ਵੱਲ ਲਿਜਾ ਰਿਹੈ ‘ਨਦੀਆਂ ਦਾ ਜਲ ਪ੍ਰਦੂਸ਼ਣ’

  • population
  • destruction
  • India
  • Punjab
  • Pakistan
  • Drinking water
  • Natural resources

ਮਲਾਇਕਾ ਗੋਇਲ ਨੇ ਇੰਟਰਨੈਸ਼ਨਲ ਗੇਮਜ਼ 'ਚ ਹਾਸਲ ਕੀਤਾ ਮਹਾਰਾਜਾ ਰਣਜੀਤ ਸਿੰਘ ਐਵਾਰਡ

NEXT STORY

Stories You May Like

  • our team has paved the way for gold medals  harmanpreet
    ਸਾਡੀ ਟੀਮ ਨੇ ਸੋਨ ਤਮਗਿਆਂ ਦਾ ਰਸਤਾ ਖੋਲ੍ਹ ਦਿੱਤੈ : ਹਰਮਨਪ੍ਰੀਤ
  • nayab singh saini statement
    ਸਾਡੀ ਨਸ਼ਿਆਂ ਖ਼ਿਲਾਫ ਲੜਾਈ ਨਸ਼ਾ ਪੀੜਤਾਂ ਨਾਲ ਨਹੀਂ, ਨਸ਼ੇ ਦੇ ਸੌਦਾਗਰਾਂ ਨਾਲ ਹੈ : CM ਸੈਣੀ
  • things done upon waking up that lead to ruin
    ਸਾਵਧਾਨ ! ਸਵੇਰੇ ਉਠਦੇ ਹੀ ਇਨ੍ਹਾਂ ਚੀਜ਼ਾਂ ਨੂੰ ਦੇਖਣਾ ਬਣ ਸਕਦੈ ਬਰਬਾਦੀ ਦਾ ਕਾਰਨ
  • cm yogi employees jobs  recruitment
    9.5 ਸਾਲਾਂ 'ਚ 9.5 ਲੱਖ ਨੌਕਰੀਆਂ; CM ਯੋਗੀ ਦਾ ਵੱਡਾ ਦਾਅਵਾ- UP ਦੇ ਅੱਧੇ ਤੋਂ ਵੱਧ ਮੁਲਾਜ਼ਮ ਸਾਡੀ ਸਰਕਾਰ 'ਚ ਭਰਤੀ
  • nayab singh saini  ring road  population  national highway
    ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੇ ਬਾਹਰ ਬਣਨਗੇ ਰਿੰਗ ਰੋਡ : CM ਸੈਣੀ
  • personal data leaked
    ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ ਖੁਲਾਸਾ
  • two deople dead on road accident
    ਖੜ੍ਹੇ ਟਰਾਲੇ ’ਚ ਵੱਜਿਆ ਟਰਾਲਾ, 2 ਵਿਅਕਤੀਆਂ ਹੀ ਮੌਤ
  • a single mistake made while serving food can lead to ruin
    ਰੋਟੀ ਵਰਤਾਉਂਦੇ ਸਮੇਂ ਕੀਤੀ ਇਕ ਗਲਤੀ ਬਣ ਸਕਦੀ ਹੈ ਬਰਬਾਦੀ ਦਾ ਕਾਰਨ ! ਰਹੋ ਸਾਵਧਾਨ
  • adgp m f  farooqui took charge at lpu
    LPU 'ਚ ADGP ਐੱਮ. ਐੱਫ. ਫਾਰੂਖੀ ਨੇ ਸੰਭਾਲਿਆ ਮੋਰਚਾ, ਪੁਲਸ ਫੋਰਸ ਨਾਲ ਕੈਂਪਸ...
  • an out of control crowd outside lpu targeted media vehicles
    LPU ਦੇ ਬਾਹਰ ਬੇਕਾਬੂ ਭੀੜ ਨੇ ਮੀਡੀਆ ਦੀਆਂ ਗੱਡੀਆਂ ਨੂੰ ਬਣਾਇਆ ਨਿਸ਼ਾਨਾ,...
  • tensions flared up outside lpu
    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਕੀਤਾ ਪਥਰਾਅ,...
  • the atmosphere in lpu became tense
    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...
  • lpu students protest mig 23 aircraft
    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ...
  • delhi amritsar national highway blocked
    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
  • change in the weather of punjab
    ਪੰਜਾਬ ਦੇ ਮੌਸਮ 'ਚ ਬਦਲਾਅ! ਵਿਭਾਗ ਵੱਲੋਂ 1 ਅਕਤੂਬਰ ਤੱਕ ਵੱਡੀ ਅਪਡੇਟ ਜਾਰੀ
  • minor dispute and threatened to shoot
    ਮਾਮੂਲੀ ਵਿਵਾਦ 'ਚ ਪਿਸਤੌਲ ਕੱਢ ਕੇ ਗਲੀ 'ਚ ਆਇਆ DSP ਦੇ ਗੰਨਮੈਨ ਦਾ ਪੁੱਤ,...
Trending
Ek Nazar
incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab vapar mandal upi
      UPI ਨੂੰ ਲੈ ਕੇ ਪੰਜਾਬ ਵਪਾਰ ਮੰਡਲ ਦਾ ਵੱਡਾ ਐਲਾਨ
    • change in the weather of punjab
      ਪੰਜਾਬ ਦੇ ਮੌਸਮ 'ਚ ਬਦਲਾਅ! ਵਿਭਾਗ ਵੱਲੋਂ 1 ਅਕਤੂਬਰ ਤੱਕ ਵੱਡੀ ਅਪਡੇਟ ਜਾਰੀ
    • giani raghbir singh big statement regarding meeting held on sacrilege law
      ਬੇਅਦਬੀ ਕਾਨੂੰਨ 'ਤੇ ਕੀਤੀ ਗਈ ਮੀਟਿੰਗ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਵੱਡਾ...
    • punjab politics niranjan singh
      ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਸਾਬਕਾ ED ਅਫ਼ਸਰ ਨੇ 'ਅਕਾਲੀ ਦਲ ਵਾਰਿਸ...
    • tarun chugh interview
      ਪੰਜਾਬ 'ਚ ਵਰਦੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਕਿਵੇਂ ਸੁਰੱਖਿਅਤ ਰਹੇਗਾ : ਤਰੁਣ...
    • bjp leader news
      ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਦੀ ਸੜਕ ਹਾਦਸੇ 'ਚ ਗਈ ਜਾਨ
    • public holiday announced in punjab for tomorrow
      ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ!
    • woman dead on road accident
      ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਔਰਤ ਦੀ ਮੌਤ
    • shots fired in abohar  youth critically injured
      ਅਬੋਹਰ 'ਚ ਚੱਲੀਆਂ ਗੋਲੀਆਂ, ਨੌਜਵਾਨ ਗੰਭੀਰ ਜ਼ਖਮੀ
    • punjab police fake dsp
      ਪੰਜਾਬ ਪੁਲਸ ਦਾ DSP ਬਣ ਕੇ ਕੁੜੀ ਨਾਲ ਗਲਤ ਕੰਮ ਕਰਨ ਵਾਲਾ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +