ਜਲੰਧਰ (ਮ੍ਰਿਦੁਲ, ਸੋਨੂੰ) - ਲਿੰਕ ਰੋਡ ਸਥਿਤ ਇਕ ਹਸਪਤਾਲ ’ਚ ਆਕਸੀਜਨ ਦਾ ਸਿਲੰਡਰ ਖ਼ਤਮ ਹੋਣ ਕਾਰਨ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਮੈਨੇਜਮੈਂਟ ਦੀ ਲਾਪ੍ਰਵਾਹੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਅਤੇ ਹੰਗਾਮਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਚਾਨਕ ਖ਼ਤਮ ਹੋਏ ਆਕਸੀਜਨ ਦੇ ਸਿਲੰਡਰ ਕਾਰਨ ਪੂਰੇ ਆਈ. ਸੀ. ਯੂ. ਵਿਚ ਭਰਤੀ ਮਰੀਜ਼ਾਂ ਵਿਚ ਅਚਾਨਕ ਦਹਿਸ਼ਤ ਫੈਲ ਗਈ, ਜਿਸ ਤੋਂ ਬਾਅਦ ਹਸਪਤਾਲ ਮੈਨੇਜਮੈਂਟ ਵੱਲੋਂ ਹੋਰ ਹਸਪਤਾਲਾਂ ਵਿਚੋਂ ਆਕਸੀਜਨ ਸਿਲੰਡਰ ਮੰਗਵਾਏ ਗਏ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਮਿਲਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਸਿਕੰਦਰਪੁਰ ਦੇ ਰਹਿਣ ਵਾਲੇ ਪੀੜਤ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ। ਉਨ੍ਹਾਂ ਦੇ ਪਿਤਾ ਬਲਬੀਰ ਸਿੰਘ ਪਾਸਪੋਰਟ ਦਫ਼ਤਰ ਤੋਂ ਉੱਚ ਅਧਿਕਾਰੀ ਵਜੋਂ ਰਿਟਾਇਰ ਹੋਏ ਹਨ। ਬੀਤੇ ਦਿਨੀਂ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ ਅਤੇ ਖੰਘ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਉਕਤ ਹਸਪਤਾਲ ’ਚ ਦਾਖਲ ਕਰਵਾਇਆ ਸੀ। 16 ਤਰੀਕ ਨੂੰ ਜਦੋਂ ਉਹ ਹਸਪਤਾਲ ਵਿਚ ਡਾਕਟਰ ਨੂੰ ਦਿਖਾਉਣ ਆਏ ਤਾਂ ਉਸ ਨੇ ਮੇਰੇ ਪਿਤਾ ਦੀ ਹਾਲਤ ਗੰਭੀਰ ਹੋਣ ਕਾਰਨ ਦਾਖਲ ਕਰਵਾਉਣ ਦੀ ਸਲਾਹ ਦਿੱਤੀ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਡਾਕਟਰ ਦੀ ਗੱਲ ਮੰਨ ਕੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਹਸਪਤਾਲ ’ਚ ਦਾਖਲ ਕਰਵਾ ਦਿੱਤਾ। ਇਸ ਦੌਰਾਨ ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਹ ਹਸਪਤਾਲ ’ਚ ਦਾਖਲ ਸਨ। ਜਤਿੰਦਰ ਮੁਤਾਬਕ ਅੱਜ ਸ਼ਾਮੀਂ 7 ਵਜੇ ਤੱਕ ਬਲਬੀਰ ਸਿੰਘ ਬਿਲਕੁਲ ਠੀਕ ਸਨ। ਉਨ੍ਹਾਂ ਫੋਨ ’ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਵੀ ਕੀਤੀ।
ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਉਸ ਤੋਂ ਬਾਅਦ ਅਚਾਨਕ ਜਦੋਂ ਦੇਖਿਆ ਕਿ ਹਸਪਤਾਲ ਦੇ ਆਈ.ਸੀ.ਯੂ. ’ਚ ਹਫ਼ੜਾ-ਦਫ਼ੜੀ ਮਚ ਗਈ ਹੈ ਤਾਂ ਉਹ ਸਾਰੇ ਉੱਪਰ ਨੂੰ ਭੱਜੇ, ਜਿਥੇ ਜਾ ਕੇ ਦੇਖਿਆ ਤਾਂ ਬਲਬੀਰ ਸਿੰਘ ਦੀ ਛਾਤੀ ਨੂੰ ਡਾਕਟਰ ਪੰਪ ਕਰ ਰਹੇ ਸਨ। ਪੂਰੇ ਆਈ.ਸੀ.ਯੂ. ’ਚ ਮਰੀਜ਼ ਦਹਿਸ਼ਤ ’ਚ ਸਨ। ਇਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਵਿਚ ਆਕਸੀਜਨ ਦੇ ਸਿਲੰਡਰ ਖ਼ਤਮ ਹੋ ਗਏ ਹਨ, ਜਿਸ ਕਾਰਨ ਕਈ ਮਰੀਜ਼ਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬੀ ਅਖ਼ਬਾਰ ਦੇ ਲਾਪਤਾ ਪੱਤਰਕਾਰ ਦੀ ਝੀਲ ’ਚੋਂ ਮਿਲੀ ਲਾਸ਼, ਖੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਲਗਭਗ 8.30 ਵਜੇ ਡਾਕਟਰਾਂ ਵੱਲੋਂ ਬਲਬੀਰ ਸਿੰਘ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਹਸਪਤਾਲ ਮੈਨੇਜਮੈਂਟ ਨੇ ਬਹਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੀ ਹਾਲਤ ਪਹਿਲਾਂ ਗੰਭੀਰ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬਲਬੀਰ ਸਿੰਘ ਦੀ ਮੌਤ ਹਸਪਤਾਲ ਮੈਨੇਜਮੈਂਟ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਇਸ ਸਬੰਧੀ ਇਕ ਡਾਕਟਰ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਿਬ ਨਾ ਸਮਝਿਆ, ਜਦਕਿ ਪੁਲਸ ਮੁਤਾਬਕ ਹੰਗਾਮੇ ਤੋਂ ਬਾਅਦ ਉਕਤ ਡਾਕਟਰ ਵੱਲੋਂ ਪੁਲਸ ਨੂੰ ਫੋਨ ਕਰ ਕੇ ਇਸ ਬਾਰੇ ਸੂਚਨਾ ਦਿੱਤੀ ਗਈ ਸੀ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਚੰਡੀਗੜ੍ਹ-ਮੋਹਾਲੀ 'ਚ ਦਿਖਿਆ Lockdown ਦਾ ਪੂਰਨ ਅਸਰ, ਦੇਖੋ ਹਾਲਾਤ ਬਿਆਨ ਕਰਦੀਆਂ ਤਸਵੀਰਾਂ
NEXT STORY