ਅੰਮ੍ਰਿਤਸਰ,(ਸੰਜੀਵ): ਕੇਂਦਰੀ ਜੇਲ ਫਤਾਹਪੁਰ 'ਚ ਵਿਚਾਰ ਅਧੀਨ ਪਾਕਿਸਤਾਨੀ ਹਵਾਲਾਤੀ ਯਾਕੂਬ ਪੁੱਤਰ ਮੁਹੰਮਦ ਫੈਜ਼ਲ ਵਾਸੀ ਬਹਾਰਵਾਨੀ ਤਹਿਸੀਲ ਕਮਾਲਿਆ ਟੋਬਾ ਟੇਕ ਸਿੰਘ ਪਾਕਿਸਤਾਨ ਨੇ ਅੱਜ ਜੇਲ ਦੇ ਟਾਵਰ ਨੰਬਰ 11 ਦੀ ਦੀਵਾਰ ਪਾੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਸੁਰੱਖਿਆ 'ਚ ਤਾਇਨਾਤ ਜੇਲ ਕਰਮਚਾਰੀਆਂ ਨੇ ਕਾਬੂ ਕਰ ਲਿਆ। ਯਾਕੂਬ ਨੂੰ 2019 ਵਿਚ ਫਿਰੋਜ਼ਪੁਰ ਦੇ ਬਹਿਰਾਮ ਸੈਕਟਰ ਤੋਂ ਪਾਕਿਸਤਾਨ ਵੱਲੋਂ ਦਾਖਲ ਹੋ ਕੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ ਸੀ। ਉਸ ਵਿਰੁੱਧ ਥਾਣਾ ਲੱਖੋਂ ਦੀ ਪੁਲਸ ਨੇ ਧਾਰਾ 3, 4, 20 ਆਈ. ਪੀ. ਸੀ. ਐਕਟ ਤੇ 14 ਐਕਟ ਅਧੀਨ ਕੇਸ ਦਰਜ ਕੀਤਾ ਸੀ। ਉਸ ਖਿਲਾਫ ਵਧੀਕ ਜੇਲ ਸੁਪਰਡੈਂਟ ਦੀ ਸ਼ਿਕਾਇਤ 'ਤੇ ਚੌਕੀ ਫਤਾਹਪੁਰ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਹੁਣ ਪੁਲਸ ਉਕਤ ਪਾਕਿਸਤਾਨੀ ਹਵਾਲਾਤੀ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ।
ਮੁੱਖ ਮੰਤਰੀ ਵਲੋਂ ਜੰਮੂ-ਕਸ਼ਮੀਰ 'ਚ ਮਾਰੇ ਗਏ ਸੇਬ ਵਪਾਰੀ ਦੇ ਪਰਿਵਾਰ ਨੂੰ 2 ਲੱਖ ਰੁਪਏ ਐਕਸਗ੍ਰੇਸ਼ੀਆ ਦਾ ਐਲਾਨ
NEXT STORY