Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 04, 2026

    1:34:41 PM

  • trump big warning to iran

    'ਜੇਕਰ ਕੋਈ ਅਮਰੀਕੀ ਸੈਨਿਕ ਮਰਿਆ ਤਾਂ........', ...

  • electricity bill  meter reading  pspcl

    ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪੈ ਗਿਆ...

  • dispute between a police officer and his wife created a ruckus

    ਪੰਜਾਬ ਦੇ ਇਸ ਥਾਣੇ 'ਚ ਭਖਿਆ ਮਾਹੌਲ! ਬੁਲਾਉਣੀ ਪਈ...

  • new twist in case of gym trainer nishan singh  who was shot dead

    ਪੰਜਾਬ 'ਚ ਗੋਲ਼ੀਆਂ ਮਾਰ ਕਤਲ ਕੀਤੇ ਜਿਮ ਟ੍ਰੇਨਰ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕਵੀ ਦੀ ਡਾਇਰੀ : ਲਾਕਡਾਊਨ 4.0 ਵਿਚ ਕਵੀ ਦੀ ਪਿੰਡ ਫੇਰੀ

PUNJAB News Punjabi(ਪੰਜਾਬ)

ਕਵੀ ਦੀ ਡਾਇਰੀ : ਲਾਕਡਾਊਨ 4.0 ਵਿਚ ਕਵੀ ਦੀ ਪਿੰਡ ਫੇਰੀ

  • Edited By Rajwinder Kaur,
  • Updated: 22 May, 2020 12:11 PM
Jalandhar
poet s diary lockdown village visit
  • Share
    • Facebook
    • Tumblr
    • Linkedin
    • Twitter
  • Comment

ਸ਼ਿਵਦੀਪ

ਮੈਨੂੰ ਕਦੇ ਵੀ ਪਿੰਡ ਉਸ ਤਰਾਂ ਯਾਦ ਨਹੀਂ ਆਇਆ ਕਿ ਮੁੜ ਮੁੜ ਯਾਦ ਸਤਾਵੇ, ਪਿੰਡ ਦੀਆਂ ਗਲੀਆਂ ਦੀ। ਨਾ ਹੀ ਰਸੂਲ ਹਮਜ਼ਾਤੋਵ ਵਾਂਗ ਮੁਲਕ ਨਾਲ ਪਿਆਰ ਪਿਆ। ਸਮੇਂ ਸਮੇਂ ਦੀ ਗੱਲ ਹੈ, ਦੇਸ਼ ਦੇਸ਼ ਦਾ ਸੌਦਾ ਹੈ, ਦੇਸ਼ਵਾਸੀਆਂ ਦਾ ਵੀ। ਗਿਆਨੀ ਗੁਰਦਿਤ ਸਿੰਘ ਦਾ ਲਿਖਿਆ ਪਿੰਡ ਦਾ ਮੂੰਹ-ਮੱਥਾ ਮੈਨੂੰ ਕਈ ਵਾਰ ਹੈਰਾਨ ਤਾਂ ਕਰਦਾ ਹੈ, ਹਲਚਲ ਨਹੀਂ ਕਰਦਾ। ਪਰ ਜਦੋਂ ਕੱਲ ਦੀ ਪਿੰਡ ਗੇੜੀ ਯਾਦ ਕਰ ਰਿਹਾ ਹਾਂ ਤਾਂ ਗਿਆਨੀ ਜੀ ਦੇ ‘ਮੇਰੇ ਪਿੰਡ’ ਦੀਆਂ ਕਈ ਸਤਰਾਂ ਯਾਦ ਆ ਰਹੀਆਂ ਹਨ, ਚਾਹੇ ਪਿੰਡ ਉੰਝ ਦੇ ਨਹੀਂ ਰਹੇ, ਪਰ ਆਤਮਾ ਸ਼ਾਇਦ ਉਵੇਂ ਹੀ ਹੈ। ਗਿਆਨੀ ਜੀ ਲਿਖਦੇ ਹਨ ਕਿ “ ਮੇਰੇ ਪਿੰਡ ਦੀਆਂ ਖ਼ੂਬਸੂਰਤ ਗਲੀਆਂ ਦਾ ਪੂਰੇ ਵੇਰਵੇ ਨਾਲ ਵਰਣਨ ਮੈਂ ਇਸ ਕਰਕੇ ਨਹੀਂ ਕਰਦਾ ਕਿ ਕਿਧਰੇ ਚੰਡੀਗੜ੍ਹ ਨੂੰ ਸਿਰਜਣ ਵਾਲਾ ਫਰਾਂਸਿਸੀ ਇੰਜੀਨੀਅਰ ਸਾਡੇ ਪਿੰਡ ਵੱਲ ਨੂੰ ਵਹੀਰਾਂ ਨਾ ਪਾ ਦਏ ” ਜਾਂ “ਥੋੜੇ ਦਿਨਾਂ ਪਿਛੋ ਚੀਨ ਦੀ ਜੰਗ ਦਾ ਗੋਗਾ ਫੈਲਿਆ, ਤਾਂ ਆਫ਼ਿਸਰ ਨੇ ਰਹਿੰਦੀ ਰਕਮ ਦੇਸ਼ ਨੂੰ ਖ਼ਤਰਾ ਦੱਸ ਕੇ ਫੰਡ ਲਈ ਹੂੰਝ ਲਈ। ਅਖੇ ਜੀ ਜੇ ਦੇਸ਼ ਨਾ ਰਿਹਾ ਤਾਂ ਆਪਾਂ ਕਿਥੇ ਰਹਾਂਗੇ।” ਗਿਆਨੀ ਜੀ ਨੂੰ ਕੌਣ ਦੱਸੇ ਕਿ ਫਾਰਮੂਲਾ ਤਾਂ ਅੱਜ ਵੀ ਉਹੀ ਹੈ, ਤੇ ਨਾਲ ਚੀਨ ਵਾਲਾ ਗੋਗਾ ਫੈਲ ਗਿਆ ਹੈ।

ਅਮਿਤੋਜ਼ ਵਾਂਗ ਮੇਰੇ ਪਿੰਡ ਦਾ ਸੂਰਜ ਵੀ ਹੋਰ ਤਰਾਂ ਹੀ ਚੜਦਾ-ਲਿਥਦਾ ਤਾਂ ਹੈ ਪਰ ਹਾਂ ਉਸਦੀ ਬਾਲਕਨੀ ਵਾਂਗ ਮੇਰੇ ਬਾਲਕਨੀ ਵਿਚੋਂ ਕੜੱਚ ਦੇਣੀ ਨਹੀਂ ਡਿਗਦਾ। ਸ਼ਾਇਦ ਇਹੀ ਵਜਾਹ ਹੋ ਸਕਦੀ ਹੈ ਕਿ ਇਹ ਬਾਲਕਨੀ ਮੈਂ ਪੂਰੇ ਸ਼ਹਿਰ ਤੋਂ ਬਾਹਰ, ਇਕ ਪਿੰਡ ਦੀ ਜੂਹ ਉਪਰ ਇਸੇ ਸੂਰਜ ਕਰਕੇ ਲਈ ਹੋਵੇ, ਤਾਂ ਕਿ ਮੈਂ ਪਿੰਡ ਅਤੇ ਸ਼ਹਿਰ ਦੋਹਾਂ ਵਿਚ ਇਕੋ ਵੇਲੇ ਰਹਿ ਸਕਾਂ। 

ਖੈਰ 10-12 ਸਾਲ ਪਹਿਲਾਂ ਜਦੋਂ ਪਿੰਡ ਛੱਡਿਆ ਸੀ ਤਾਂ ਕਦੇ ਲੱਗਿਆ ਨਹੀਂ ਸੀ ਕਿ ਵਾਪਿਸ ਆਵਾਂਗਾ। ਮੈਂ ਹਮੇਸ਼ਾ ਇਹੀ ਸੋਚਿਆ ਕਿ ਹੁਣ ਅੱਗੇ ਤੋਂ ਅੱਗੇ ਚਲ ਸੋ ਚਲ ਹੈ, ਡਾਲ ਡਾਲ ਕਭੀ ਪਾਤ ਪਾਤ। ਪਹਿਲੇ 7-8 ਸਾਲ ਮੈਂ ਲਗਾਤਾਰ ਸ਼ਹਿਰ ਬਦਲੇ। ਬਿਗਾਨੇ ਮੁਲਕ ਅਤੇ ਉਥੋਂ ਦੇ ਅਲੱਗ-ਅਲੱਗ ਸ਼ਹਿਰਾਂ ਦਾ ਵੀ ਸਵਾਦ ਦੇਖਿਆ, ਵਾਪਿਸ ਆ ਕੇ ਫਿਰ 6-7 ਅਲੱਗ-ਅਲੱਗ ਥਾਵਾਂ ਉਪਰ ਰਿਹਾ। ਇਨ੍ਹਾਂ ਦਿਨਾਂ ਵਿਚ ਹੀ ਇਕ ਲੰਮਾ ਲੇਖ ਲਿਖਿਆ ਸੀ, ‘ਕੁਝ ਵੀ ਘਰ ਨਹੀਂ ਹੁੰਦਾ।’ ਫਿਰ ਅਚਾਨਕ ਇਸ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਿਆ, ਜਿਸਨੂੰ ਜਲੰਧਰ ਕਹਿੰਦੇ ਹਨ: ਹੌਲੀ ਹੌਲੀ ਇਥੇ ਘਰ ਬਣ ਗਿਆ; ਹੈਰਤ। ਪਿਤਾ ਦੀ ਮੌਤ ਤੋਂ ਬਾਅਦ ਪੱਗ ਮੇਰੇ ਸਿਰ ਆ ਗਈ। ਉਸਦੀਆਂ ਛੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਇਕ ਨਾਕਾਮ ਕੋਸ਼ਿਸ਼ ਵਿਚ ਪਿੰਡ ਜਾਣਾ ਬਣਿਆ ਰਹਿੰਦਾ ਹੈ, ਮੈਂ ਆਪਣੇ ਪਿਤਾ ਜਿੰਨਾ ਠੰਡਾ, ਸੰਵੇਦਨਸ਼ੀਲ ਅਤੇ ਜੜਾ ਨਾਲ ਜੁੜਿਆ ਬੰਦਾ ਕਦੇ ਨਹੀਂ ਬਣ ਸਕਦਾ।

ਮੈਂ ਤੇ ਕਵਿਤਾ ਵਿਚ ਜਿੰਨੀ ਵਾਰ ਆਪਣੇ ਪਿਤਾ ਬਾਰੇ ਲਿਖਿਆ ਉਸਨੂੰ ‘ਬਾਪ’ ਹੀ ਕਿਹਾ ਕਿਉਂਕਿ ਪਿਤਾ ਸ਼ਬਦ ਮੇਰੇ ਲਈ ਕਵਿਤਾ ਵਿਚ ਹਮੇਸ਼ਾ ਅਟਕਦਾ ਰਿਹਾ ਹੈ। ਅੱਜ ਪਿੰਡ ਬਾਰੇ ਲਿਖ ਰਿਹਾ ਤਾਂ ਉਹ ਮੈਨੂੰ ਪਿਤਾ ਬਣਕੇ ਯਾਦ ਆ ਰਿਹਾ ਹੈ। ਹਮੇਸ਼ਾ ਇਹ ਕਹਿ ਕਿ ਜਾਂਦਾ ਹਾਂ ਕਿ 3-4 ਦਿਨ ਪਿੰਡ ਰੁਕਾਂਗਾ ਪਰ ਦੂਸਰੇ ਦਿਨ ਭੱਜ ਆਉਂਦਾ ਹਾਂ, ਪਤਾ ਨਹੀਂ ਕਿਉਂ। ਬਚਪਨ ਵਿਚ ਪੈਰ ਉਖੜਦਾ ਤਾਂ ਦਾਦੀ ਕਹਿੰਦੀ ਕੌਡੇ ਰਾਕਸ਼ ਤੋਂ ਬਚਿਆ ਕਰ, ਮੈਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿ ਕੌਡਾ ਰਾਕਸ਼ ਕੌਣ ਹੈ। ਹੁਣ ਕਰਫਿਊ ਖੁਲਿਆ ਤਾਂ ਇਕ ਅਜੀਬ ਅਵਾਜ਼ ਖਿੱਚ ਕੇ ਮੈਨੂੰ ਪਿੰਡ ਲੈ ਗਈ, ਇਨ੍ਹਾਂ ਦੋ ਮਹੀਨਿਆਂ ਵਿਚ ਪਹਿਲੀ ਵਾਰ ਆਪਣੇ ਮੁਹੱਲੇ ਤੋਂ ਬਾਹਰ ਨਿਕਲਿਆਂ ਹਾਂ ਤੇ ਪਿਛਲੇ ਕਈ ਸਾਲਾਂ ਵਿਚ ਪਹਿਲੀ ਵਾਰ ਇੰਨ ਖ਼ਿੱਚ ਨਾਲ ਪਿੰਡ ਵੱਲ। 

PunjabKesari

ਪਿੰਡ ਵਾਲਾ ਘਰ ਪਿੰਡ ਤੋਂ ਕਾਫ਼ੀ ਬਾਹਰ ਹੈ, ਆਂਤਕ-ਜਾਂਤਕ ਨਹੀਂ ਹੈ ਬਹੁਤੀ। ਆਲੇ-ਦੁਆਲੇ ਖੇਤ ਹਨ, ਛੋਟੇ ਹੁੰਦਿਆਂ ਪਿੰਡ ਵਾਲੇ ਨਿੱਕੇ ਬਾਜ਼ਾਰ ਵਿਚ ਜਾਣਾ ਇੰਝ ਲਗਦਾ ਸੀ ਕਿ ਜਿਵੇਂ ਦੂਸਰੀ ਧਰਤੀ ਉਪਰ ਜਾਣਾ ਹੋਵੇ। ਨੀਲੇ ਦਸਤਾਨੇ ਅਤੇ ਕਾਲੇ ਮਾਸਕ ਵਿਚ ਮੈਨੂੰ ਆਪਣਾ ਆਪ ਬੜਾ ਓਪਰਾ ਲੱਗਿਆ, ਉਤਾਰ ਦਿੱਤੇ ਅਤੇ ਆਲੇ-ਦੁਆਲੇ ਵਿਚ ਘੁਲਣ ਦੀ ਕੋਸ਼ਿਸ਼ ਕੀਤੀ। ਘਰੇ ਆਲੂ-ਬੁਖਾਰੇ, ਸੇਬ, ਚੀਕੂ, ਅੰਬ, ਅਮਰੂਦ, ਬਦਾਮ, ਨਿੰਬੂ ਗਲਗਲ ਅਤੇ ਸਬਜ਼ੀਆਂ ਆਦਿ ਦੇ ਪੌਦਿਆਂ ਦੇ ਨਾਲ ਵਿਚ ਬੈਠਾ, ਮੈਂ ਇਕ ਰਹੱਸਮਈ ਠੰਡਕ ਮਹਿਸੂਸ ਕਰ ਰਿਹਾ ਹਾਂ। ਸਭ ਪੌਦਿਆਂ ਦੀ ਤਸਵੀਰਾਂ ਖਿਚ ਕੇ ਆਪਣੇ ਕਵੀ ਦੋਸਤਾਂ ਨੂੰ ਭੇਜਦਾ ਹਾਂ। ਸ਼ਾਮ ਨੂੰ ਇਕਾ ਦੁੱਕਾ ਦੋਸਤਾਂ ਦੇ ਫੋਨ ਆਉਂਦੇ ਹਨ ਕਿ ਜਲਦੀ ਇਕ ਸ਼ਰਾਬੀ ਸ਼ਾਮ ਪਿੰਡ ਬਿਤਾਵਾਂਗੇ, ਹਾਂ ਕਹਿ ਕੇ ਮੈਂ ਉਸ ਸ਼ਾਮ ਬਾਰੇ ਸੋਚਣ ਲਗਦਾ ਹਾਂ। ਬਹੁਤ ਦਿਨਾਂ ਬਾਅਦ ਇੰਨੀ ਸ਼ਾਂਤੀ ਦੇਖੀ ਹੈ, ਮੇਰਾ ਸਿਸਟਮ ਰੀਬੂਟ ਹੋ ਰਿਹਾ ਹੈ ਹੌਲੀ ਹੌਲੀ। ਅੰਦਰ ਪੈਣ ਦੀ ਬਜਾਏ ਮੰਜਾ ਡਾਹ ਕੇ ਅੰਬ ਥੱਲੇ ਪੈ ਕੇ ਆਰਾਮ ਕਰਦਾ ਹਾਂ, ਯਾਦ ਨਹੀਂ ਇੰਨੇ ਆਰਾਮ ਨਾਲ ਕਦੋਂ ਲੇਟਿਆਂ ਹਾਂ। ਮੈਂ ਇਨ੍ਹਾਂ ਫਲਦਾਰ ਰੁੱਖਾਂ ਨੂੰ ਦੇਖਦਾ ਹਾਂ, ਇਨ੍ਹਾਂ ਵਿਚੋਂ ਬਹੁਤੇ ਮੇਰੇ ਪਿਤਾ ਨੇ ਲਗਾਏ ਸਨ, ਮਹਿਸੂਸ ਕਰਦਾ ਹਾਂ ਕਿ ਉਹ ਇਨ੍ਹਾਂ ਰਾਹੀਂ ਮੇਰੇ ਆਸੇ ਪਾਸੇ ਹੀ ਹੈ ਘੁੰਮ ਰਿਹਾ ਹੈ।

ਮੈਂ ਬੜੇ ਸਾਲਾਂ ਬਾਅਦ ਇਸ ਤਰਾਂ ਮਹਿਸੂਸ ਕੀਤਾ ਹੈ ਸ਼ਾਇਦ। ਪਿਤਾ ਦੀ ਮੌਤ ਉਪਰ ਲਿਖਿਆ ਸੀ ਕਿ ਆਦਮੀ ਭੁਰ ਚੁੱਕੇ ਫਿੰਗਰ ਪ੍ਰਿੰਟਸ ਦਾ ਬਾਰੂਦਾ ਹੈ, ਇਨ੍ਹਾਂ ਵਿਚੋਂ ਕੁਝ ਕਵਿਤਾਵਾਂ ਇਸੇ ਸਿਰਲੇਖ ਨਾਲ ‘ਇਤੀ’ ਵਿਚ ਸ਼ਾਮਲ ਹਨ, ਅੱਜ ਲੱਗ ਰਿਹਾ ਕਿ ਇਹੀ ਬਾਰੂਦਾ ਇਹ ਰੁੱਖਾਂ-ਪੌਦਿਆਂ ਦੀ ਆਤਮਾ ਹੈ। ਕਿੰਨਾ ਸਕੂਨ ਅਤੇ ਊਰਜਾ ਹੈ, ਇਹ ਨਿਕੇ ਨਿਕੇ ਫ਼ਲ, ਪੌਦੇ ਹਰਿਆਲੀ ਨਵੀਂ ਜ਼ਿੰਦਗੀ ਦਾ ਸੁਨੇਹਾ ਦਿੰਦੇ ਹਨ, ਮੁੜ ਬਣਨ-ਵਿਗਸਣ ਦਾ ਚੇਤਾ ਵੀ। ਮੈਂ ਸੋਚਦਾਂ ਹਾਂ ਕਿ ਸਭ ਕੁਝ ਪਹਿਲਾਂ ਵਾਂਗ ਹੀ ਸਧਾਰਨ, ਹੁਣ ਕਦੇ ਕਦੇ ਸੋਚਦਾ ਹਾਂ ਕਿ ਮੈਂ ਇਥੋਂ ਕਿਉਂ ਚਲਾ ਗਿਆ ਸੀ। ਇੰਨਾ ਸਧਾਰਨਤਾ ਕਿਥੇ ਹੈ ਹੁਣ। ਪਿੰਡ ਕਦੇ ਵੀ ਸ਼ਹਿਰ ਨੂੰ ਨਹੀਂ ਖਾਂਦਾ, ਪਿਡ ਦਾ ਬੰਦਾ ਤਾਂ ਵਿਚਾਰਾ ਸ਼ਹਿਰ ਵਿਚ ਜਾ ਕੇ ਵੀ ਪਿੰਡ ਹੀ ਲਭਦਾ ਹੈ। ਇਧਰ-ਉਧਰ ਨੁੱਕਰਾਂ ਵਿਚ ਪਿੰਡ ਬਚਾਉਂਦਾ ਰਹਿੰਦਾ ਹੈ। ਲੱਭਦਾ ਲੱਭਦਾ ਗੁਆਚ ਜਾਂਦਾ ਹੈ ਅਤੇ ਇਕ ਦਿਨ ਮਾਰਿਆ ਜਾਂਦਾ ਹੈ। ਪਿੰਡ ਸ਼ਾਇਦ ਛੱਡੀ ਜਾ ਕੇ ਚੁੱਕੀ ਕੁਦਰਤ ਦਾ ਹੀ ਦੂਸਰਾ ਨਾਂ ਹੈ, ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ। ਬਹੁਤੇ ਲੋਕ ਹਾਲੇ ਵੀ ਛਲ-ਕਪਟ ਤੋਂ ਦੂਰ ਹਨ। ਕਦੇ ਕਦੇ ਬਹੁਤ ਆਨੰਦ ਮਹਿਸੂਸ ਕਰਦਾ ਹਾਂ ਕਿ ਹਾਲੇ ਵੀ ਪਿੰਡਾ ਨੇ ਆਪਣੀ ਖ਼ੂਬਸੂਰਤੀ ਬਹੁਤ ਹੱਦ ਤੱਕ ਬਚਾ ਕੇ ਰੱਖੀ ਹੋਈ ਹੈ। ਪਤਾ ਨਹੀਂ ਪਿੰਡ ਬਾਰੇ ਲਿਖ ਰਿਹਾ ਹਾਂ ਕਿ ਪਿਤਾ ਬਾਰੇ। ਵਾਪਿਸ ਸ਼ਹਿਰ ਆ ਗਿਆ ਹਾਂ ਪਰ ਆਤਮਾ ਅਜੇ ਵੀ ਉਥੇ ਹੀ ਘੁੰਮ ਰਹੀ ਹੈ। 

ਮੈਨੂੰ ਯਾਦ ਹੈ ਕਿ ਰਸੂਲ ਆਪਣੀ ਕਿਤਾਬ ਦੇ ਵਿਚ ਮੁਖਬੰਧ ਦੀ ਥਾਂ ਦੀ ਸ਼ੁਰੂਆਤ ਵਿਚ ਕੁਝ ਇਸ ਤਰਾਂ ਲਿਖਦਾ ਕਿ ਨੀਂਦ ਖੁੱਲੇ ਤਾਂ ਇਕਦਮ ਬਿਸਤਰ ਉਪਰੋਂ ਨਾ ਉਤਰੋ ਕਿ ਜਿਵੇਂ ਤੁਹਾਨੂੰ ਕਿਸੇ ਨੇ ਡੰਗ ਮਾਰਿਆ ਹੋਵੇ। ਪਹਿਲਾਂ ਜੋ ਕੁੱਝ ਤੁਸੀਂ ਸੁਫਨੇ ਵਿਚ ਦੇਖਿਆ ਹੈ, ਉਸਨੂੰ ਵਿਚਾਰੋ। 

ਇਤੀ ਵਿਚ ਇਕ ਕਵਿਤਾ ਹੈ:
ਮੈਨੂੰ ਖੇਤ ਵਿਚ ਖੜ੍ਹਾ ਬੇਚੈਨ ਬਲ਼ਦ ਵੀ
ਤੇਰਾ ਸ਼ਬਦ ਲੱਗਿਆ
ਜਿਸਨੂੰ ਕਿਸੇ ਨੇ ਸਿੰਗਾਂ ਤੋਂ ਫੜ੍ਹ ਰੱਖਿਆ ਹੋਵੇ।

PunjabKesari

ਇਹ ਸੁਫ਼ਨਾ ਪਿੰਡ ਹੈ। ਮੈਂ ਇਸ ਸੁਫ਼ਨੇ ਨੂੰ ਵਿਚਾਰਦਾ ਵੀ ਹਾਂ ਅਤੇ ਇਸਤੋਂ ਡੰਗ ਵੀ ਖਾਂਦਾ ਹਾਂ। ਮੇਰੇ ਲਈ ਇਹ ਬਲਦ ਅੱਜ ਵੀ ਉਸੇ ਬਾਹਰਲੇ ਖੇਤ ਵਿਚ ਖੜਾ ਹੈ, ਕਿਸੇ ਅਦਿਖ ਸ਼ਕਤੀ ਨਾਲ ਮੱਥਾ ਲਾਈ। ਜਦੋਂ ਵੀ ਪਿੰਡ ਬਾਰੇ ਸੋਚਦਾ ਹਾਂ ਤਾਂ ਇਹ ਬਲਦ ਮੇਰੇ ਸੁਫਨੇ ਵਿਚ ਆਉਂਦਾ ਹੈ ਤਾਂ ਮੈਂ ਡਰ ਜਾਂਦਾ ਹਾਂ। ਸ਼ਾਇਦ ਇਹੀ ਵਜਾਹ ਸੀ ਕਿ ਮੈਂ ਬਹੁਤ ਘੱਟ ਪਿੰਡ ਜਾਂਦਾ ਸਾਂ। ਜਿਥੇ ਬਹੁਤਾ ਪਿਆਰ ਹੋਵੇ, ਮਨ-ਮੁਟਾਵ ਵੀ ਉਥੇ ਹੀ ਹੁੰਦਾ ਹੈ। ਕੱਲ ਇਸੇ ਚੁੱਪ ਖੇਤ ਕੋਲੋਂ ਲੰਘ ਕੇ ਮੈਂ ਤਕਰੀਬਨ ਦੋ ਮਹੀਨੇ ਦੇ ਲਾਕਡਾਊਨ ਤੋਂ ਬਾਅਦ ਪਿੰਡ ਗਿਆਂ; ਉਸ ਖੇਤ ਵਿਚ ਬਲਦ ਨਹੀਂ ਸੀ। ਕੀ ਮੈਂ ਸੱਚਮੁਚ ਪਿੰਡ ਗਿਆ ਸਾਂ? ਪਿਛਲੇ ਦਿਨੀ ਮੈਨੂੰ ਕਮਰੇ ਵਿਚ ਘੋੜਾ ਦਿਖਾਈ ਦਿੰਦਾ ਸੀ, ਹੁਣ ਬਲਦ ਚੇਤੇ ਆ ਗਿਆ, ਹੋ ਸਕਦਾ ਹੈ ਕਿ ਘੋੜਾ ਅਤੇ ਬਲਦ ਦੋਨੋਂ ਮੇਰੀ ਹੈਲੁਸਨੇਸ਼ਨ ਹੋਣ।  

  • Poet
  • Diary
  • Lockdown
  • Village Visit
  • Shivdeep
  • ਕਵੀ ਦੀ ਡਾਇਰੀ
  • ਲਾਕਡਾਊਨ
  • ਪਿੰਡ ਫੇਰੀ
  • ਸ਼ਿਵਦੀਪ

ਨਾਜਾਇਜ਼ ਸ਼ਰਾਬ ਫੈਕਟਰੀ ਦਾ ਗਰਮਾਇਆ ਮਾਮਲਾ, ਅਕਾਲੀ ਦਲ 'ਤੇ ਕਾਂਗਰਸ ਵਲੋਂ ਇਕ-ਦੂਜੇ 'ਤੇ ਸਿਆਸੀ ਹਮਲੇ

NEXT STORY

Stories You May Like

  • bakrid holiday date changed in punjab
    ਪੰਜਾਬ ਵਿਚ ਬਕਰੀਦ ਦੀ ਛੁੱਟੀ ਦੀ ਤਾਰੀਖ਼ ਬਦਲੀ, ਹੁਣ ਇਸ ਦਿਨ ਹੋਇਆ ਛੁੱਟੀ ਦਾ ਐਲਾਨ
  • village pehluwala punjab police
    ਪਿੰਡ ਪਹਿਲੂਵਾਲਾ ’ਚ ਦੇਰ ਰਾਤ ਚੱਲੀਆਂ ਗੋਲੀਆਂ, ਗੁਆਂਢੀਆਂ 'ਚ ਹੋਏ ਟਕਰਾਅ ਕਾਰਣ ਸਹਿਮ ਗਿਆ ਪੂਰਾ ਪਿੰਡ
  • murder of a boy murder in tarn taran
    24 ਸਾਲਾ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਿੰਡ ਬੁਰਜ ਵਿਚ ਸੁੱਟ ਗਏ ਲਾਸ਼
  • death of a young man  rajgarh sondhewal
    ਪਿੰਡ ਰਾਜਗੜ੍ਹ ਸੋਂਧੇਵਾਲ ਦੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ, ਪਰਿਵਾਰ ਵੱਲੋਂ ਕਤਲ ਦੇ ਦੋਸ਼
  • pm modi italy relationship
    ਪ੍ਰਧਾਨ ਮੰਤਰੀ ਮੋਦੀ ਦੀ ਇਟਲੀ ਫੇਰੀ ਨਾਲ ਹੋਰ ਡੂੰਘਾ ਹੋਵੇਗਾ ਦੋਵਾਂ ਦੇਸ਼ਾਂ ਦਾ ਰਿਸ਼ਤਾ
  • deadbody of a person found in a vacant plot in moga
    ਮੋਗਾ ਵਿਖੇ ਖਾਲੀ ਪਲਾਟ 'ਚੋਂ ਮਿਲੀ ਵਿਅਕਤੀ ਦੀ ਲਾਸ਼, ਹੱਥ ਵਿਚ ਮਿਲਿਆ ਜ਼ਹਿਰੀਲਾ ਟੀਕਾ
  • heat in punjab  bathinda court
    ਪੰਜਾਬ ਵਿਚ ਕਹਿਰ ਵਰ੍ਹਾਉਣ ਲੱਗੀ ਗਰਮੀ, 24 ਸਾਲਾ ਨੌਜਵਾਨ ਦੀ ਮੌਤ
  • ruckus in jalandhar over religious conversion
    ਧਰਮ ਪਰਿਵਰਤਮ ਨੂੰ ਲੈ ਕੇ ਜਲੰਧਰ ਵਿਚ ਹੰਗਾਮਾ
  • all shops in the electronics market will remain closed from june 25 to 28
    ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ,...
  • vegetable seller recovers his stolen motorcycle himself
    ਚੋਰੀ ਮਗਰੋਂ 3000 ਰੁਪਏ ’ਚ ਵਿਕ ਚੁੱਕਾ ਸੀ ਮੋਟਰਸਾਈਕਲ, ਸਬਜ਼ੀ ਵਿਕ੍ਰੇਤਾ ਨੇ...
  • train delays continue amid summer
    ਗਰਮੀ ਵਿਚਾਲੇ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਸਵਰਨ ਸ਼ਤਾਬਦੀ 1,...
  • big   game   in the investigation of 99 illegal colonies in jalandhar
    ਜਲੰਧਰ ਦੀਆਂ 99 ਨਾਜਾਇਜ਼ ਕਾਲੋਨੀਆਂ ਦੀ ਜਾਂਚ 'ਚ ਵੱਡੀ 'ਖੇਡ'? ਡੇਢ ਮਹੀਨਾ...
  • robbers wreak havoc in dhuleta
    ਧੁਲੇਤਾ 'ਚ ਲੁਟੇਰਿਆਂ ਦਾ ਕਹਿਰ: ਕਾਮੇ ਨੂੰ ਪਿਸਤੌਲ ਦੀ ਨੋਕ 'ਤੇ ਬਣਾਇਆ ਬੰਦੀ,...
  • mp dhesi has his own village turned into hell
    ਇੰਗਲੈਂਡ 'ਚ ਨਾਂ ਚਮਕਾਉਣ ਵਾਲੇ MP ਢੇਸੀ ਦਾ ਆਪਣਾ ਪਿੰਡ ਬਣਿਆ 'ਨਰਕ', 4...
  • asi caught red handed while taking bribe
    1,30,000 ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ
  • next 48 hours crucial heavy rain and thunderstorm alert in punjab
    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,...
Trending
Ek Nazar
trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

hero motocorp flex fuel bike

ਆ ਗਈ HERO ਦੀ ਪਹਿਲੀ Flex Fule ਬਾਈਕ, ਨਿਤਿਨ ਗਡਕਰੀ ਨੇ ਕੀਤੀ ਲਾਂਚ

da hike update how much salary increase

ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

fire breaks out in residential building electric vehicle

ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ...

kangana ranaut speaks on 26 11 attacks

"ਜਦੋਂ 26/11 ਦਾ ਹਮਲਾ ਹੋਇਆ, ਅਸੀਂ ਪਾਰਟੀ 'ਚ ਨੱਚ ਰਹੇ ਸੀ": ਕੰਗਨਾ ਨੇ ਸਾਂਝਾ...

high alert in jammu ahead of amarnath yatra

ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ...

main door rules for wealth prosperity

ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ

new york senate  august 15

ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...

women every month rs 3000 account

28 ਲੱਖ ਔਰਤਾਂ ਨੂੰ ਹਰ ਮਹੀਨੇ 3000, ਬੰਗਾਲ 'ਚ ਸ਼ੁਰੂ ਹੋਈ ਇਹ ਯੋਜਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • all shops in the electronics market will remain closed from june 25 to 28
      ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ,...
    • sir in ludhiana
      ਲੁਧਿਆਣਾ 'ਚ SIR ਦੀਆਂ ਤਿਆਰੀਆਂ ਤੇਜ਼, DC ਨੇ ਨੋਡਲ ਤੇ ਸਹਾਇਕ ਨੋਡਲ ਅਫ਼ਸਰਾਂ...
    • passport delivery  delivery agent
      ਜੇ ਤੁਸੀਂ ਵੀ ਹੋ ਪਾਸਪੋਰਟ ਡਿਲੀਵਰੀ ਦੀ ਉਡੀਕ 'ਚ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ...
    • speeding vehicles claim 2 lives
      ਪੰਜਾਬ: ਤੇਜ਼ ਰਫ਼ਤਾਰ ਵਾਹਨਾਂ ਨੇ ਦਰੜੀਆਂ 2 ਜ਼ਿੰਦਗੀਆਂ
    • ipl punjab businessman
      ਪੰਜਾਬ: IPL ਮੁੱਕਣ ਮਗਰੋਂ ਬੰਦੇ ਨੇ ਮੁਕਾ ਲਈ ਜੀਵਨ ਲੀਲਾ! ਹੋਸ਼ ਉਡਾ ਦੇਵੇਗਾ ਪੂਰਾ...
    • water backs up in punjab over holiday orders
      ਪੰਜਾਬ 'ਚ ਛੁੱਟੀਆਂ ਦੇ ਹੁਕਮਾਂ ’ਤੇ ਫ਼ਿਰਿਆ ਪਾਣੀ: ਅਚਾਨਕ ਡਿਊਟੀਆਂ ਲਾਉਣ ’ਤੇ...
    • threat to blow up punjab civil secretariat with a bomb
      ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ...
    • another big incident in punjab
      ਪੰਜਾਬ 'ਚ ਫਿਰ ਵੱਡੀ ਵਾਰਦਾਤ, ਭਾਜਪਾ ਆਗੂ 'ਤੇ ਚੱਲੀਆਂ ਤਾਬੜਤੋੜ ਗੋਲੀਆਂ, CCTV...
    • punjab again shaken by a major incident
      ਪੰਜਾਬ ਫਿਰ ਵੱਡੀ ਵਾਰਦਾਤ ਨਾਲ ਕੰਬਿਆ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
    • now even employee holidays are banned
      ਪੰਜਾਬ : ਹੁਣ ਮੁਲਾਜ਼ਮਾਂ ਦੀਆਂ ਛੁੱਟੀਆਂ 'ਤੇ ਵੀ ਪਾਬੰਦੀ! ਤਨਖ਼ਾਹਾਂ ਰੋਕਣ ਮਗਰੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +