ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਮਾਨਸਾ 'ਚ 8 ਘੰਟਿਆਂ ਦਾ ਪਾਵਰ ਕੱਟ
ਮਾਨਸਾ (ਮਨਜੀਤ ਕੌਰ)- 66 ਕੇ.ਵੀ ਤਿੰਨਕੋਨੀ ਗਰਿੱਡ ਤੋਂ ਚੱਲਦੇ 11 ਕੇ.ਵੀ ਵਾਟਰ ਵਰਕਸ ਫੀਡਰ ਦੀ ਬਿਜਲੀ ਸਪਲਾਈ 21 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ 5 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਨਾਲ ਗੁਰੂਦੁਆਰਾ ਚੌਂਕ ਦੀਆਂ ਸਾਈਕਲ ਵਾਲੀਆਂ ਦੁਕਾਨਾਂ, ਰੇਲਵੇ ਸਟੇਸਨ, ਥਾਣਾ ਸਿਟੀ 1, ਮੰਦਰ ਵਾਲੀ ਗਲੀ, ਸੀ ਆਈ ਸਟਾਫ, ਮਾਈ ਨਿੱਕੋ ਦੇਵੀ ਸਕੂਲ ਵਾਲਾ ਏਰੀਆ, ਡਾ. ਮਾਨਵ, ਵਿਵੇਕ ਹਸਪਤਾਲ, ਟੈਗੋਰ ਸਟਰੀਟ, ਸੰਤ ਰਾਮ ਸਟਰੀਟ, ਐਸ ਡੀ ਕਾਲਜ ਸਟਰੀਟ, ਮੰਨੇ ਸਬਜ਼ੀ ਵਾਲੇ ਤੋਂ ਬਾਰਾਂ ਹੱਟਾ ਚੌਂਕ ਤੱਕ, ਗੇਰਾ ਸਟਰੀਟ, ਕੇ. ਪੀ. ਸਟਰੀਟ ਐਚ ਡੀ ਐਫ ਸੀ ਬੈਕ ਮੋਰ ਸਟੋਰ ਤੱਕ ਦੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਤੋਂ ਇਲਾਵਾ, ਐੱਸ.ਡੀ.ਓ. ਗੁਰਬਖਸ਼ ਸਿੰਘ ਅਤੇ ਜੇ.ਈ. ਪ੍ਰਦੀਪ ਸਿੰਗਲਾ ਨੇ ਦੱਸਿਆ ਕਿ 66 ਕੇ.ਵੀ ਨਵੀਂ ਅਨਾਜ ਮੰਡੀ ਗਰਿੱਡ ਤੋਂ ਚੱਲ ਰਹੇ 11 ਕੇ.ਵੀ ਜਗਦੰਬੇ ਰੋਡ ਫੀਡਰ ਦੀ ਬਿਜਲੀ ਸਪਲਾਈ 21 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਗਰੀਨ ਵੈਲੀ, ਗੋਕੁਲ ਧਾਮ ਕਲੋਨੀ, ਰਾਮਾ ਫੀਡ ਇੰਡਟਰੀਜ਼, ਸੰਤ ਸਵੀਟ ਹੋਟਲ, ਕੁੰਡਾ ਸਟਰੀਟ, ਪੁਰਾਨੀ ਬ੍ਰਹਮਕੁਮਾਰੀ ਸਟਰੀਟ, ਗੀਤਾ ਭਵਨ ਸਟਰੀਟ, ਡਾਕਟਰ ਅਜੈ ਹਸਪਤਾਲ, ਵਿਦਿਆ ਭਾਰਤੀ ਸਕੂਲ, ਭਗਤ ਸਿੰਘ ਚੌਕ, ਨਵੀਂ ਬ੍ਰਮਕੁਮਾਰੀ ਸਟਰੀਟ, ਜਵਾਹਰਕੇ ਚੁੰਗੀ ਤੋਂ ਜਵਾਹਰਕੇ ਪੁੱਲ ਤੱਕ ਦਾ ਸਾਰਾ ਏਰੀਆ, ਸਟਾਰ ਵਾਇਟ ਕਾਪੀ ਫੈਕਟਰੀ, ਚਾਂਦਪੂਰਿਆ ਫੀਡ ਫੈਕਟਰੀ, ਰੇਸ਼ਮ ਸਿੰਘ ਸਟਰੀਟ, ਬਾਗ਼ ਵਾਲਾ ਰਾਹ, ਮਾਨ ਸਰਵਿਸ ਸਟੇਸ਼ਨ ਆਦਿ ਤੱਕ ਦੇ ਏਰੀਏ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ।
ਫਿਲੌਰ ਵਿਚ 10 ਤੋਂ 2 ਵਜੇ ਤੱਕ ਬੰਦ ਰਹੇਗੀ ਬਿਜਲੀ ਸਪਲਾਈ
ਫਿਲੌਰ (ਭਾਖੜੀ)- ਫਿਲੌਰ ਵਿਚ ਅੱਜ 132 ਕੇ. ਵੀ. ਸਬ-ਸਟੇਸ਼ਨ, ਫਿਲੌਰ ਦੇ ਪਾਵਰ ਟ੍ਰਾਂਸਫਾਰਮਰ ਟੀ-1 ਅਤੇ ਸਬੰਧਤ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ ਅਚਾਨਕ ਯੂ. ਪੀ. ਐੱਸ., ਖਹਿਰਾ ਯੂ. ਪੀ. ਐੱਸ., ਸ਼ਿਸ਼ੋਵਾਲ, ਰਸੂਲਪੁਰ ਖੇਤੀਬਾੜੀ ਫੀਡਰ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।
ਇਸ ਦੌਰਾਨ ਸ਼ਹਿਰ, ਕਮੇਟੀ ਘਰ ਸਾਈਡ, ਪੁਰਾਣੀ ਦਾਣਾ ਮੰਡੀ, ਲੱਕੜ ਮੰਡੀ, ਰੇਲਵੇ ਸਟੇਸ਼ਨ, ਕਚਹਿਰੀ ਫਿਲੌਰ, ਸਿਵਲ ਹਸਪਤਾਲ, ਪੁਰਾਣ/ਨਵਾਂ ਸ਼ਹਿਰ ਰੋਡ, ਪੁਰਾਣਾ ਜੀ. ਟੀ. ਰੋਡ, ਪਿੰਡ ਗੜ੍ਹਾ ਅਟਵਾਲ ਪੁਲਸ ਕਾਲੋਨੀ, ਰਾਮਗੜ੍ਹ, ਨੰਗਲ, ਫਰੇਡਾਂ ਰੋਡ, ਜਗਤਪੁਰਾ, ਲੱਕੀ ਕਾਲੋਨੀ, ਪੈਪਸੀ ਪਾਰਲੇ ਬਿਸਕੁਟ, ਸੇਫਾਬਾਦ, ਭੱਟੀਆਂ, ਸ਼ਾਹਰਪੁਰ, ਸ਼ਿਸ਼ੋਵਾਲ, ਇੰਦਰਾ ਕਾਲੋਨੀ, ਰਾਏਪੁਰ ਸਗਨੇਵਾਲ ਅਤੇ ਤੇਹਿੰਗ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਪ੍ਰਾਇਮਰੀ ਅਤੇ ਮਾਸਟਰ ਕੇਡਰ ਸਪੈਸ਼ਲ ਐਜੂਕੇਟਰਾਂ ਦੀ ਭਰਤੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ : ਹਰਪਾਲ ਚੀਮਾ
NEXT STORY