ਪਟਿਆਲਾ (ਬਲਜਿੰਦਰ): ਪਟਿਆਲਾ ਦੇ ਸਫਾਵਾਦੀ ਗੇਟ ਵਿਖੇ ਆਮ ਆਦਮੀ ਪਾਰਟੀ ਆਗੂ ਸੁਖਵਿੰਦਰ ਸਿੰਘ ਗਾਗੂ 'ਤੇ ਫ਼ਾਇਰਿੰਗ ਹੋ ਗਈ। ਇਸ ਦੇ ਜਵਾਬ ਵਿਚ ਸੁਖਵਿੰਦਰ ਸਿੰਘ ਨੇ ਵੀ ਆਪਣੇ ਲਾਇਸੰਸੀ ਪਿਸਟਲ ਨਾਲ ਆਪਣੇ ਬਚਾਅ ਵਿਚ ਫਾਇਰਿੰਗ ਕੀਤੀ।
ਹਮਲੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਵਿੰਦਰ ਸਿੰਘ ਗਾਗੂ ਨੇ ਦੱਸਿਆ ਕਿ ਉਸ ਨੂੰ ਦਸੰਬਰ 2025 ਤੋਂ ਫ਼ਿਰੌਤੀ ਲਈ ਕਾਲਾਂ ਆ ਰਹੀਆਂ ਹਨ। ਪਹਿਲਾਂ 25 ਲੱਖ ਰੁਪਏ ਮੰਗਿਆ ਜਾ ਰਿਹਾ ਸੀ, ਇਸ ਤੋਂ ਬਾਅਦ ਇਹ ਫਿਰੌਤੀ 50 ਲੱਖ ਦੀ ਕਰ ਦਿੱਤੀ ਗਈ ਤੇ ਹੁਣ 1 ਕਰੋੜ ਰੁਪਏ ਮੰਗੇ ਜਾ ਰਹੇ ਸਨ। ਸੁਖਵਿੰਦਰ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਲਾਇਸੰਸ ਵਾਲਾ ਅਸਲਾ ਨਾ ਹੁੰਦਾ ਤਾਂ ਅੱਜ ਉਨ੍ਹਾਂ ਦੀਆਂ ਇੱਥੇ ਲਾਸ਼ਾਂ ਵਿਛੀਆਂ ਹੋਣੀਆਂ ਸਨ।
ਇਸ ਸਬੰਧੀ ਥਾਣਾ ਕਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਜਲਦੀ ਹੀ ਫਾਇਰਿੰਗ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ।
ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY