ਲੁਧਿਆਣਾ (ਵਿੱਕੀ): ਸੂਬਾ ਸਰਕਾਰ ਨੇ 72 BPEO's, CHT's, HT's ਅਤੇ ਪ੍ਰਾਇਮਰੀ ਤੇ ਐਲੀਮੈਂਟਰੀ ਅਧਿਆਪਕਾਂ ਨੂੰ ਯੂਨੀਵਰਸਿਟੀ ਆਫ਼ ਟੁਰਕੂ, ਫ਼ਿਨਲੈਂਡ ਵਿਚ 3 ਹਫ਼ਤਿਆਂ ਦੀ ਸਿਖਲਾਈ ਕਰਵਾਉਣ ਦੀ ਯੋਜਨਾ ਬਣਾਈ ਹੈ। ਇਸ ਲਈ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਮੁੱਢਲੀ ਸਕਰੀਨਿੰਗ ਲਈ ਸ਼ਰਤਾਂ:
ਅਧਿਆਪਕ ਦੀ ਉਮਰ 30-09-2024 ਤਕ 43 ਸਾਲ ਜਾਂ ਘੱਟ, HT ਅਤੇ CHT ਲਈ 48 ਸਾਲ ਜਾਂ ਇਸ ਤੋਂ ਘੱਟ ਅਤੇ BPEO ਲਈ 48 ਸਾਲ ਜਾਂ ਇਸ ਘੱਟ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ ਇਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ, ਜੋ ਘੱਟੋ ਘੱਟ ਅਕਤੂਬਰ 2025 ਤਕ ਵੈਧ ਹੈ। ਉਮੀਦਵਾਰ ਵਿਰੁੱਧ ਕੋਈ ਚਾਰਜਸ਼ੀਟ/ਜਾਂਚ/ਅਪਰਾਧਿਕ ਕੇਸ ਆਦਿ ਲੰਬਿਤ ਨਹੀਂ ਹੋਣਾ ਚਾਹੀਦਾ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੇ ਸਖ਼ਤ ਹੁਕਮ!
ਯੋਗ ਉਮੀਦਵਾਰ ਆਪਣੀ ਈ-ਪੰਜਾਬ ਆਈ.ਡੀ. ਰਾਹੀਂ ਸਿਖਲਾਈ ਲਿੰਕ 'ਤੇ ਅਪਲਾਈ ਕਰ ਸਕਦੇ ਹਨ। ਸ਼ੁਰੂਆਤੀ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਅਗਲੇ (ਸੈਕੰਡਰੀ) ਪੜਾਅ ਲਈ ਵਿਚਾਰਿਆ ਜਾਵੇਗਾ। ਇਸ ਪੜਾਅ ਵਿਚ, ਅਧਿਆਪਕਾਂ ਦੀ ਮੈਰਿਟ ਸੂਚੀ ACRS, ਵਿਦਿਅਕ ਯੋਗਤਾ, ਤਜ਼ਰਬੇ, ਪੁਰਸਕਾਰ, ਮਿਆਰੀ ਸਿੱਖਿਆ ਵਿਚ ਯੋਗਦਾਨ ਅਤੇ ਇੰਟਰਵਿਊ ਦੇ ਆਧਾਰ 'ਤੇ ਬਣਾਈ ਜਾਵੇਗੀ। ਇਸ ਆਧਾਰ 'ਤੇ ਉਨ੍ਹਾਂ ਨੂੰ ਸਿਖਲਾਈ ਲਈ ਭੇਜਿਆ ਜਾਵੇਗਾ। ਅਪਲਾਈ ਕਰਨ ਲਈ ਲਿੰਕ 24-09-2024 ਨੂੰ ਈ-ਪੰਜਾਬ ਪੋਰਟਲ 'ਤੇ ਖੁੱਲ੍ਹੇਗਾ ਅਤੇ 26-09-2024 ਨੂੰ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਦੇ ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ, ਦੁਖੀ ਪਤੀ ਨੇ ਗਲ ਲਾਈ ਮੌਤ
NEXT STORY