Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 28, 2026

    7:36:22 PM

  • punjab bjp appointments

    ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੇ ਕੀਤੀਆਂ...

  • political equations will change with the akali bjp alliance

    ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ...

  • bjp has devised a strategy regarding seat distribution

    ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ!...

  • 4 hand grenades and 2 pistols recovered from this village following drone

    ਦਹਿਲ ਜਾਣਾ ਸੀ ਪੰਜਾਬ: ਡਰੋਨ ਗਤੀਵਿਧੀ ਤੋਂ ਬਾਅਦ ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • 'ਪੰਜਾਬੀ ਭਾਸ਼ਾ' ਲਈ ਫਿਕਰਮੰਦ ਸਰਕਾਰ, ਚੁੱਕਿਆ ਅਹਿਮ ਕਦਮ

PUNJAB News Punjabi(ਪੰਜਾਬ)

'ਪੰਜਾਬੀ ਭਾਸ਼ਾ' ਲਈ ਫਿਕਰਮੰਦ ਸਰਕਾਰ, ਚੁੱਕਿਆ ਅਹਿਮ ਕਦਮ

  • Edited By Babita,
  • Updated: 03 Mar, 2020 11:57 AM
Chandigarh
punjabi language
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅਸ਼ਵਨੀ) : ਪੰਜਾਬੀ ਭਾਸ਼ਾ ਨੂੰ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਪੜ੍ਹਾਉਣ ਸਬੰਧੀ ਮਤਾ ਸੋਮਵਾਰ ਨੂੰ ਵਿਧਾਨ ਸਭਾ 'ਚ ਸਰਵਸੰਮਤੀ ਨਾਲ ਪਾਸ ਹੋ ਗਿਆ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਣਜੀਤ ਸਿੰਘ ਚੰਨੀ ਨੇ ਸਰਕਾਰੀ ਮਤਾ ਪੇਸ਼ ਕੀਤਾ। ਸਪੀਕਰ ਨੇ ਇਸ ਪ੍ਰਸਤਾਵ ਨੂੰ ਪੜ੍ਹਦਿਆਂ ਕਿਹਾ ਕਿ ਇਹ ਸਦਨ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਰਾਜ ਸਰਕਾਰ ਵਲੋਂ ਚੁੱਕੇ ਜਾ ਰਹੇ ਸਾਰਥਕ ਕਦਮਾਂ ਦਾ ਸਵਾਗਤ ਕਰਦਾ ਹੈ ਅਤੇ ਲੋਕ ਮਹੱਤਵ ਦੀ ਹਰ ਜਗ੍ਹਾ 'ਤੇ ਜਾਣਕਾਰੀ ਲਈ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ 'ਚ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦੇਣ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕਰਦਾ ਹੈ।

ਇਹ ਸਦਨ ਇਹ ਵੀ ਸਿਫਾਰਿਸ਼ ਕਰਦਾ ਹੈ ਕਿ ਰਾਜ ਸਰਕਾਰ ਪ੍ਰਦੇਸ਼ 'ਚ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਨਾਂ 'ਚ ਪੰਜਾਬੀ ਭਾਸ਼ਾ ਨੂੰ ਦਸਵੀਂ ਜਮਾਤ ਤੱਕ ਜਰੂਰੀ ਵਿਸ਼ੇ ਦੇ ਤੌਰ 'ਤੇ ਪੜ੍ਹਾਉਣ ਲਈ ਜਰੂਰੀ ਕਦਮ ਚੁੱਕੇ। ਨਾਲ ਹੀ, ਅਦਾਲਤਾਂ ਦੇ ਫੈਸਲੇ ਨੂੰ ਪੰਜਾਬੀ ਭਾਸ਼ਾ 'ਚ ਉਪਲੱਬਧ ਕਰਵਾਉਣ ਲਈ ਕਦਮ ਚੁੱਕੇ ਜਾਣ। ਸਦਨ ਨੇ ਇਸ ਨੂੰ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ।   ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬੀ ਭਾਸ਼ਾ 'ਚ ਬਿਹਤਰ ਪ੍ਰਕਾਸ਼ਨ ਹੋ ਸਕਦਾ ਹੈ। 

ਇਸ ਲਈ ਉਨ੍ਹਾਂ ਤਕਨੀਕੀ ਸਿੱਖਿਆ ਦੇ ਪੱਧਰ 'ਤੇ ਕੋਰਸ ਨੂੰ ਪੰਜਾਬੀ 'ਚ ਅਨੁਵਾਦ ਕਰਵਾਉਣ ਦੀ ਪਹਿਲ ਕੀਤੀ ਹੈ। ਚੰਨੀ ਨੇ ਪੰਜਾਬ 'ਚ ਇਕ ਕਮਿਸ਼ਨ ਬਣਾਉਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਹ ਕਮਿਸ਼ਨ ਉਨ੍ਹਾਂ ਅਧਿਕਾਰੀਆਂ ਦੇ 'ਕੰਨ ਫੜ੍ਹ ਕੇ' ਸਖ਼ਤ ਕਾਰਵਾਈ ਕਰਨ 'ਚ ਸਮਰਥਾਵਾਨ ਹੋਵੇ, ਜੋ ਸਰਕਾਰੀ ਕੰਮ 'ਚ ਪੰਜਾਬੀ ਭਾਸ਼ਾ ਦੇ ਇਸਤੇਮਾਲ ਨੂੰ ਤਵੱਜੋ ਨਹੀਂ ਦਿੰਦੇ। ਅਕਾਲੀ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਸਖਤੀ ਨਾਲ ਪੰਜਾਬੀ ਨੂੰ ਲਾਗੂ ਕਰਨ ਦੀ ਗੱਲ ਕਹੀ। ਉਥੇ ਹੀ, ਲੋਕ ਇਨਸਾਫਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ 'ਚ ਅੰਗਰੇਜ਼ੀ ਸਟੇਟਸ ਸਿੰਬਲ ਦਾ ਸਮਾਨ ਅਰਥਕ ਬਣ ਚੁੱਕੀ ਹੈ। 

ਜੇਕਰ ਹੁਣੇ ਠੋਸ ਕਦਮ ਨਹੀਂ ਚੁੱਕੇ ਤਾਂ ਪੰਜਾਬੀ ਭਾਸ਼ਾ 'ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ। ਉਨ੍ਹਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀਆਂ ਪ੍ਰੀਖਿਆਵਾਂ 'ਚ ਪੰਜਾਬੀ ਦੀ ਵਕਾਲਤ ਕੀਤੀ। ਇਸ ਕੜੀ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਵਿਧਾਨਸਭਾ 'ਚ ਵੀ ਪੰਜਾਬੀ ਨੂੰ ਤਵੱਜੋ ਮਿਲਣੀ ਚਾਹੀਦੀ ਹੈ ਅਤੇ ਜੇਕਰ ਮੁੱਖ ਮੰਤਰੀ ਅਤੇ ਰਾਜਪਾਲ ਅੰਗਰੇਜ਼ੀ 'ਚ ਭਾਸ਼ਣ ਦਿੰਦੇ ਹਨ ਤਾਂ ਉਨ੍ਹਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ। ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ 'ਚ ਇਕ ਟ੍ਰਿਬਿਊਨਲ ਬਣਨਾ ਚਾਹੀਦਾ ਹੈ, ਜੋ ਪੰਜਾਬੀ ਭਾਸ਼ਾ ਦੇ ਲਾਜ਼ਮੀ ਹੋਣ ਦੀ ਉਲੰਘਣਾ ਕਰਨ 'ਤੇ ਦੋਸ਼ੀ ਅਫ਼ਸਰਾਂ ਖਿਲਾਫ਼ ਕਾਰਵਾਈ ਕਰਨ 'ਚ ਸਮਰਥਾਵਾਨ ਹੋਵੇ। 

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੀ ਅੱਜ ਕਈ ਭਾਸ਼ਾਵਾਂ 'ਚ ਆਪਣੇ ਫੈਸਲੇ ਦੀ ਕਾਪੀ ਉਪਲਬਧ ਕਰਵਾ ਰਹੀ ਹੈ, ਪਰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਹੁਣ ਤੱਕ ਅਜਿਹਾ ਨਹੀਂ ਹੋ ਰਿਹਾ ਹੈ। ਇਸ ਲਈ ਅਦਾਲਤ ਦੇ ਪੱਧਰ 'ਤੇ ਵੀ ਪੰਜਾਬੀ 'ਚ ਹੁਕਮਾਂ ਦੀ ਕਾਪੀ ਮਿਲਣੀ ਚਾਹੀਦੀ ਹੈ ਤਾਂ ਕਿ ਆਮ ਜਨਮਾਨਸ ਨੂੰ ਸਹੂਲਤ ਮਿਲ ਸਕੇ। ਅਕਾਲੀ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਨੇ ਪੰਜਾਬੀ ਭਾਸ਼ਾ ਵਿਭਾਗ ਦੀ ਤਰਸਯੋਗ ਹਾਲਤ 'ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਾਲੇ ਭਾਸ਼ਾ ਵਿਭਾਗ ਦੇ ਪੱਧਰ 'ਤੇ ਕਈ ਇਨਾਮ ਲੰਬਿਤ ਪਏ ਹਨ, ਇਸ 'ਤੇ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ ਜਿਸ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਭਾਸ਼ਾ ਦੇ ਪੱਧਰ 'ਤੇ ਹੋਈ ਹੈ, ਉਥੇ ਸਾਇੰਸ ਦੀ ਪੜ੍ਹਾਈ ਵੀ ਪੰਜਾਬੀ 'ਚ ਕਰਵਾਉਣ ਲਈ ਕਿਤਾਬਾਂ ਦਾ ਅਨੁਵਾਦ ਹੋਣਾ ਚਾਹੀਦਾ ਹੈ।

  • Punjabi Language
  • 10th Class
  • Compulsory Subject
  • Vidhan Sabha
  • Pass
  • ਪੰਜਾਬੀ ਭਾਸ਼ਾ
  • ਦਸਵੀਂ ਜਮਾਤ
  • ਲਾਜ਼ਮੀਂ ਵਿਸ਼ਾ
  • ਵਿਧਾਨ ਸਭਾ
  • ਪਾਸ

ਵਿਧਾਨ ਸਭਾ 'ਚ ਸੁਖਜਿੰਦਰ ਰੰਧਾਵਾ ਤੇ ਬਿਕਰਮ ਮਜੀਠੀਆ ਦੀ ਖੜਕੀ

NEXT STORY

Stories You May Like

  • important news for rail passengers
    ਰੇਲ ਯਾਤਰੀਆਂ ਲਈ ਅਹਿਮ ਖ਼ਬਰ! 6 ਤੋਂ 13 ਦਸੰਬਰ ਤੱਕ ਇਹ ਟਰੇਨ ਰਹੇਗੀ ਅੰਸ਼ਕ ਤੌਰ 'ਤੇ ਰੱਦ
  • green energy  india  minerals  agreements  trade
    ਭਾਰਤ ਨੇ 15 ਅਹਿਮ ਖਣਿਜਾਂ ਲਈ ਕੀਤੇ ਸਮਝੌਤੇ, ਵਪਾਰ ਨਾਲ ਗ੍ਰੀਨ ਤਬਦੀਲੀ ਨੂੰ ਮਿਲੇਗਾ ਉਤਸ਼ਾਹ
  • punjab origin man held in canada
    ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
  • central government ministry of fertilizers
    ਪੰਜਾਬੀਆਂ ਲਈ ਵੱਡੀ ਖ਼ੁਸ਼ਖਬਰੀ, ਕੇਂਦਰ ਨੇ ਇਸ ਵੱਡੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
  • approval of defense budget
    609 ਬਿਲੀਅਨ ਡਾਲਰ ਦੇ ਰੱਖਿਆ ਬਜਟ ਨੂੰ ਮਨਜ਼ੂਰੀ ! ਰਾਸ਼ਟਰਪਤੀ ਪੁਤਿਨ ਦਾ ਵੱਡਾ ਕਦਮ
  • famous punjabi actress shares good news
    ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !
  • big commotion before the special session of parliament
    ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਵੱਡੀ ਹਲਚਲ ! ਮੋਦੀ ਕੈਬਨਿਟ ਦੀ ਅਹਿਮ ਮੀਟਿੰਗ ਭਲਕੇ
  • power cut electricity department
    ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ, ਸਾਹਮਣੇ ਆਈ ਵਜ੍ਹਾ
  • political equations will change with the akali bjp alliance
    ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ
  • bjp has devised a strategy regarding seat distribution
    ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ,...
  • dgp mf farooqui elected unopposed as president of indian chowkball association
    DGP ਐੱਮ. ਐੱਫ਼. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
  • extra coaches trains shatabdi
    ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ! ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ
  • car caught fire in phillaur
    ਫਿਲੌਰ ਵਿਖੇ ਕਾਰ ਨੂੰ ਲੱਗੀ ਭਿਆਨਕ ਅੱਗ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਰਾਹ ਜਾਂਦੇ ਵਿਅਕਤੀ ਨੂੰ ਘੇਰ ਕਰ 'ਤਾ ਕਤਲ
  • gurpreet singh bhullar taken charge as police commissioner of jalandhar
    ਜਲੰਧਰ 'ਚ IPS ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਸ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
  • purse containing gold jewellery and cash stolen at a wedding event
    ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...
Trending
Ek Nazar
inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

harike wetland begins to echo with the chirping of migratory avian guests

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਚਹਿਚਹਾਟ ਨਾਲ ਗੂੰਜਣ ਲੱਗਾ ਹਰੀਕੇ ਵੈੱਟਲੈਂਡ, ਪੰਛੀ...

drone hits dhurandar fame singer in the face during a live performance

ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ,...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

bullet hits the groom s brother at a wedding ceremony

ਪੰਜਾਬ: ਵਿਆਹ ਸਮਾਗਮ 'ਚ ਪੈ ਗਿਆ ਭੜਥੂ, ਮੁੰਡੇ ਦੇ ਭਰਾ ਦੇ ਲੱਗੀ ਗੋਲੀ

wedding bidaai bride throwing raw rice

ਵਿਦਾਈ ਵੇਲੇ ਪਿੱਛੇ ਕੱਚੇ ਚੌਲ ਕਿਉਂ ਸੁੱਟਦੀ ਹੈ ਲਾੜੀ? ਜਾਣੋ ਇਸ ਰਸਮ ਦੀ ਵੱਡੀ...

famous punjabi actress shares good news

ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !

wedding  dj  nagin dance  snake  youth  hospital

ਵਿਆਹ 'ਚ ਚੱਲਦੇ 'ਨਾਗਿਨ ਡਾਂਸ' ਵਿਚਾਲੇ ਆ ਗਿਆ ਅਸਲੀ ਸੱਪ ! ਮੁੰਡੇ ਨੂੰ ਮਾਰਿਆ...

ipl 2027 captain changes following hardik pandya trade

IPL 2027: ਹਾਰਦਿਕ ਪੰਡਯਾ ਦੇ ਟ੍ਰੇਡ ਮਗਰੋਂ ਬਦਲ ਗਿਆ ਕਪਤਾਨ, ਜਾਣੋ ਕਿਸ ਨੂੰ...

sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

winter holidays announced schools reopen next year

ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ,...

gold price cross 3 lakh baba vanga prediction

3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ...

gold silver price

ਰਿਕਾਰਡ ਸਿਖਰ ਤੋਂ 55,000 ਰੁਪਏ ਸਸਤਾ ਹੋਇਆ Gold, ਜਾਣੋ MCX ’ਤੇ ਕੀ ਹਨ ਅੱਜ...

punjab origin man held in canada

ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

drug firms face shutdown

ਪਾਕਿਸਤਾਨ: ਆਰਥਿਕ ਸੰਕਟ ਵਿਚਾਲੇ ਦਵਾਈ ਕੰਪਨੀਆਂ 'ਬੰਦ' ਹੋਣ ਦੇ ਕੰਢੇ

court stayed deportation

ਪਾਕਿਸਤਾਨੀ ਅਦਾਲਤ ਨੇ ਅਫਗਾਨ ਵਿਦਿਆਰਥਣਾਂ ਦੇ ਦੇਸ਼ ਨਿਕਾਲੇ 'ਤੇ ਲਾਈ ਰੋਕ

the actor spoke about his childhood struggles

“ਕਦੇ ਐਕਟਿੰਗ ਕਰੀਅਰ ਚੁਣਨ ਕਾਰਨ ਮਾਰ ਦੇਣਾ ਚਾਹੁੰਦੇ ਸੀ ਪਿਤਾ…”; ਅੱਜ ਫਿਲਮ...

Daily Horoscope
    Previous Next
    • ਪੰਜਾਬ ਦੀਆਂ ਖਬਰਾਂ
    • major meeting between sukhbir badal and kewal singh dhillon
      ਸੁਖਬੀਰ ਬਾਦਲ ਦੇ ਘਰ ਭਾਜਪਾ ਲੀਡਰਸ਼ਿਪ ਦੀ ਪਹਿਲੀ ਮੀਟਿੰਗ, 8 ਦਸੰਬਰ ਨੂੰ PM ਮੋਦੀ...
    • body of pakistani infiltrator killed in bsf firing kept in pathankot mortuary
      BSF ਦੀ ਫਾਇਰਿੰਗ ਦੌਰਾਨ ਮਰੇ ਪਾਕਿ ਘੁਸਪੈਠੀਏ ਦੀ ਲਾਸ਼ ਪਠਾਨਕੋਟ ਦੀ ਮੋਰਚਰੀ 'ਚ...
    • dgp mf farooqui elected unopposed as president of indian chowkball association
      DGP ਐੱਮ. ਐੱਫ਼. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
    • extra coaches trains shatabdi
      ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ! ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ
    • punjab seats assembly elections
      ਪੰਜਾਬ : 117 ਦੀ ਥਾਂ 176 ਵਿਧਾਇਕ, ਸੀਟਾਂ 'ਚ ਹੋਵੇਗਾ ਵੱਡਾ ਵਾਧਾ, ਬਦਲਣਗੇ...
    • bhai mardana ji s death anniversary observed at sri manji sahib diwan hall
      ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਭਾਈ ਮਰਦਾਨਾ ਜੀ ਦਾ ਅਕਾਲ...
    • voting begins in dharamkot
      ਧਰਮਕੋਟ 'ਚ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਜਾਰੀ, ਸ਼ਾਮ 4 ਵਜੇ ਤੱਕ 69.08...
    • fir case
      ਫਾਜ਼ਿਲਕਾ 'ਚ ਗੱਡੀਆਂ ਵੇਚਣ ਦੇ ਝਗੜੇ ਦੌਰਾਨ ਫਾਇਰਿੰਗ ਮਾਮਲੇ 'ਚ ਮੁਲਜ਼ਮ...
    • pratap singh bajwa
      ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਜਤਾਈ ਚਿੰਤਾ, ਪੜ੍ਹੋ ਕੀ...
    • inmate beaten up in kapurthala central jail admitted to civil hospital
      ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +