ਪੱਟੀ (ਸੋਢੀ)- ਰੇਲਵੇ ਡਵੀਜ਼ਨ ਫਿਰੋਜ਼ਪੁਰ ਵੱਲੋਂ ਜਨਤਕ ਸੂਚਨਾ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਰੇਲ ਗੱਡੀ ਨੰਬਰ 74686 ਭਗਤਾਂਵਾਲਾ ਤੋਂ ਪੱਟੀ ਅਤੇ ਰੇਲ ਗੱਡੀ ਨੰਬਰ 74685 ਖੇਮਕਰਨ ਤੋਂ ਪੱਟੀ-ਭਗਤਾਂਵਾਲਾ ਦੀ ਸੇਵਾ 21 ਸਤੰਬਰ ਤੋਂ 27 ਸਤੰਬਰ 2026 ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਐਨਕਾਊਂਟਰ 'ਚ ਮਾਰੇ ਗਏ ਦੀਪਕ ਦਾ ਪਰਿਵਾਰ ਆਇਆ ਸਾਹਮਣੇ, ਰੋ-ਰੋ ਦੱਸੀਆਂ ਇਹ ਗੱਲਾਂ
ਇਸ ਮੌਕੇ ਰੇਲਵੇ ਸਟੇਸ਼ਨ ਮਾਸਟਰ ਪੱਟੀ ਅਰੁਣ ਕੁਮਾਰ ਨੇ ਦੱਸਿਆ ਕਿ ਰੇਲਵੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਕਤ ਮਿਆਦ ਦੌਰਾਨ ਆਪਣੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਇਸ ਸੂਚਨਾ ਨੂੰ ਧਿਆਨ ਵਿਚ ਰੱਖਣ ਕਿ ਰੇਲ ਸੇਵਾ ਬੰਦ ਰਹਿਣ ਕਾਰਨ ਇਸ ਰੂਟ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਦਲਵੇਂ ਸਾਧਨਾਂ ਦੀ ਵਰਤੋਂ ਕਰਨੀ ਪਵੇਗੀ।
ਇਹ ਵੀ ਪੜ੍ਹੋ-ਪੰਜਾਬ 'ਚੋਂ ਮਾਨਸੂਨ ਦੀ ਰਵਾਨਗੀ, ਅਗਲੇ 5 ਦਿਨਾਂ ਦਾ ਜਾਣੋ ਹਾਲ
ਉਨ੍ਹਾਂ ਨੇ ਦੱਸਿਆ ਕਿ ਪੱਟੀ-ਖੇਮਕਰਨ ਰੇਲ ਯਾਤਰੀਆਂ ਲਈ ਅਹਿਮ ਸੂਚਨਾ ਕਿ 7 ਦਿਨ ਰੇਲ ਸੇਵਾ ਬੰਦ ਰਹੇਗੀ ਅਤੇ ਪੱਟੀ ਰੂਟ ਦੀਆਂ ਦੋ ਰੇਲ ਗੱਡੀਆਂ 21 ਤੋਂ 27 ਸਤੰਬਰ ਤੱਕ ਰੱਦ ਕੀਤੀਆਂ ਗਈਆਂ ਹਨ। ਰੇਲਵੇ ਵਿਭਾਗ ਵੱਲੋਂ ਯਾਤਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਕਤ ਮਿਤੀਆਂ ਦੌਰਾਨ ਇਨ੍ਹਾਂ ਰੇਲ ਗੱਡੀਆਂ ਵਿਚ ਯਾਤਰਾ ਦੀ ਯੋਜਨਾ ਨਾ ਬਣਾਈ ਜਾਵੇ ਅਤੇ ਆਪਣੀ ਯਾਤਰਾ ਲਈ ਹੋਰ ਉਪਲੱਬਧ ਸਾਧਨਾਂ ਦੀ ਵਰਤੋਂ ਕੀਤੀ ਜਾਵੇ।
ਇਹ ਵੀ ਪੜ੍ਹੋ- ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ 'ਚੋਂ ਛੇਕਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਅੰਮ੍ਰਿਤਸਰ 'ਚ 31 ਕਰੋੜ ਦੀ ਹੈਰੋਇਨ ਫੜ੍ਹੀ, ਪਿੰਡ ਮੁਹਾਵਾ 'ਚ ਡਰੋਨ ਨੇ ਸੁੱਟਿਆ ਨਸ਼ੇ ਦਾ ਵੱਡਾ ਪੈਕਟ
NEXT STORY