ਪਾਤੜਾਂ (ਮਾਨ) : ਥਾਣਾ ਪਾਤੜਾਂ ਦੀ ਪੁਲਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦੋ ਜਣਿਆਂ ਵਿਰੁੱਧ ਧਾਰਾ 3 (5), 61 (2), 64, 65 (1), 351 (3), ਬੀ. ਐੱਨ. ਐੱਸ., ਸੈਕਸ਼ਨ 4 ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਸ ਵਿਚ ਸੋਨੂੰ, ਨਿੱਕੀ ਪਤਨੀ ਵਾਸੀਆਨ ਸੁੰਦਰ ਬਸਤੀ ਪਾਤੜਾਂ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਨਿੱਕੀ ਜੋ ਕਿ ਉਸਦੀ ਸਹੇਲੀ ਹੈ ਨੇ ਉਸਦੀ ਲੜਕੀ ਦੀ ਦੋਸਤੀ ਆਪਣੇ ਭਰਾ ਸੋਨੂੰ ਜਿਸਦੀ ਸੁੰਦਰ ਬਸਤੀ ਪਾਤੜਾਂ ਵਿਖੇ ਕਾਸਮੈਟਿਕ ਦੀ ਦੁਕਾਨ ਹੈ ਨਾਲ ਕਰਵਾ ਦਿੱਤੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਲੜਕੀ ਅਕਸਰ ਹੀ ਬਿਨਾਂ ਦੱਸੇ ਸੋਨੂੰ ਦੀ ਦੁਕਾਨ 'ਤੇ ਜਾਂਦੀ ਸੀ ਤੇ 4 ਅਗਸਤ ਨੂੰ ਉਸਨੂੰ ਨਿੱਕੀ ਨੇ ਫੋਨ ਕਰਕੇ ਦੱਸਿਆ ਕਿ ਉਸਦੀ ਲੜਕੀ ਉਨ੍ਹਾਂ ਦੇ ਘਰ ਆਈ ਹੈ ਨੂੰ ਲੈ ਜਾਓ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਆਪਣੇ ਘਰ ਲੈ ਆਈ ਤਾਂ ਉਸਦੀ ਲੜਕੀ ਨੇ ਦੱਸਿਆ ਕਿ 3 ਅਗਸਤ ਨੂੰ ਸੋਨੂੰ ਨੇ ਉਸਨੂੰ ਆਪਣੇ ਘਰ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਮਾਮਲੇ ਵਿਚ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਅਗਸਤ ਦੇ ਪਹਿਲੇ ਹਫ਼ਤੇ ਵੀ ਸੋਕਾ! ਅਗਲੇ 3 ਦਿਨ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ
NEXT STORY