ਖਰੜ (ਸ਼ਸ਼ੀ) : ਥਾਣਾ ਖਰੜ ਸਿਟੀ ਅਧੀਨ ਇਕ ਠੇਕੇਦਾਰ ਵੱਲੋਂ ਆਪਣੇ ਕੋਲ ਮਜ਼ਦੂਰੀ ਕਰਨ ਵਾਲੀ ਜਨਾਨੀ ਦੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਇਕ ਠੇਕੇਦਾਰ ਮੁਹੰਮਦ ਫਿਰੋਜ਼ ਕੋਲ ਮਜ਼ਦੂਰੀ ਦਾ ਕੰਮ ਕਰਦੀ ਹੈ। ਉਹ ਆਪਣੇ ਪਤੀ ਤੋਂ 15 ਸਾਲਾਂ ਤੋਂ ਵੱਖ ਆਪਣੇ ਦੋ ਬੱਚਿਆਂ ਜੋ ਕਿ ਇਕ ਪੁੱਤਰ ਅਤੇ ਇਕ ਪੁੱਤਰੀ ਹੈ, ਨਾਲ ਰਹਿ ਰਹੀ ਹੈ।
ਬੀਤੀ 20-21 ਦੀ ਦਰਮਿਆਨੀ ਰਾਤ ਨੂੰ ਉਕਤ ਠੇਕੇਦਾਰ ਉਸ ਦੀ ਧੀ ਨਾਲ ਜ਼ਬਰਦਸਤੀ ਕਰ ਰਿਹਾ ਸੀ ਅਤੇ ਜਦੋਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਠੇਕੇਦਾਰ ਉਸ ਦੀ ਧੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਉਸ ਨੇ ਆਪਣੀ ਧੀ ਨੂੰ ਲੱਭਿਆ ਤਾਂ ਉਸ ਦੀ ਧੀ ਜਿਸ ਦੀ ਉਮਰ 10 ਸਾਲ ਹੈ, ਨੇ ਦੱਸਿਆ ਕਿ ਉਹ ਗਰਭਵਤੀ ਹੈ ਅਤੇ ਠੇਕੇਦਾਰ ਉਸ ਨਾਲ 2 ਮਹੀਨਿਆਂ ਤੋਂ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੰਦਾ ਆ ਰਿਹਾ ਹੈ। ਫਿਲਹਾਲ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਸ਼ਮੀਰ ਤੋਂ ਪੰਜਾਬ ਕੱਪੜਿਆਂ ਦਾ ਵਪਾਰ ਕਰਨ ਆਏ ਕਸ਼ਮੀਰੀਆਂ ਦੀ 2.50 ਲੱਖ ਦੀ ਨਕਦੀ ਚੋਰੀ
NEXT STORY