ਚੰਡੀਗੜ੍ਹ : ਪੰਜਾਬ ਵਿਚ 11 ਨਵੰਬਰ ਬੁੱਧਵਾਰ ਨੂੰ ਰਾਖਵੀਂ ਛੁੱਟੀ ਹੈ। ਇਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਜਿਸ ਨੂੰ ਸਿੱਖ ਭਾਈਚਾਰਾ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਲਿਹਾਜ਼ਾ ਪੰਜਾਬ ਸਰਕਾਰ ਵੱਲੋਂ 11 ਨਵੰਬਰ ਨੂੰ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਥੇ ਇਹ ਖਾਸ ਤੌਰ 'ਤੇ ਦੱਸ ਦਈਏ ਕਿ ਇਹ ਛੁੱਟੀ ਲਾਜ਼ਮੀ ਜਨਤਕ ਛੁੱਟੀ ਨਹੀਂ ਹੈ, ਸਗੋਂ ਵਿਕਲਪਿਕ ਛੁੱਟੀ ਹੈ, ਜਿਸ ਨੂੰ ਮੁਲਾਜ਼ਮ ਆਪਣੀ ਸੁਵਿਧਾ ਅਨੁਸਾਰ ਲੈ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, 12 ਨਵੰਬਰ ਲਈ ਹੋ ਗਿਆ ਐਲਾਨ

ਇਹ ਵੀ ਦੱਸ ਦਈਏ ਕਿ ਇਸ ਦਿਨ ਸਕੂਲਾਂ ਨੂੰ ਛੁੱਟੀ ਨਹੀਂ ਹੁੰਦੀ। ਰਾਖਵੀਂ ਉਹ ਛੁੱਟੀ ਹੁੰਦੀ ਹੈ ਜੋ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਸ਼ਾਮਲ ਹੁੰਦੀ ਹੈ ਪਰ ਇਹ ਲਾਜ਼ਮੀ ਨਹੀਂ ਹੁੰਦੀ ਕਿ ਸਾਰੇ ਦਫ਼ਤਰ ਬੰਦ ਰਹਿਣ। ਸਰਕਾਰ ਦੇ ਕੋਈ ਮੁਲਾਜ਼ਮ ਸਾਲ ਵਿਚ ਦੋ ਛੁੱਟੀਆਂ ਜੋ ਰਾਖਵੀਆਂ ਹੁੰਦੀਆਂ ਹਨ ਲੈ ਸਕਦਾ ਹੈ। ਇਸ ਦਿਨ ਦਫ਼ਤਰ ਖੁੱਲ੍ਹੇ ਰਹਿ ਸਕਦੇ ਹਨ ਅਤੇ ਮੁਲਾਜ਼ਮ ਆਪਣੀ ਇੱਛਾ ਅਨੁਸਾਰ ਇਸ ਛੁੱਟੀ ਦਾ ਲਾਭ ਲੈ ਸਕਦਾ ਹੈ।
ਇਹ ਵੀ ਪੜ੍ਹੋ : ਚੋਣਾਂ ਲਈ ਰਿਟਰਨਿੰਗ ਅਫਸਰ ਨਿਯੁਕਤ, ਜਾਰੀ ਹੋਣ ਜਾ ਰਹੀ ਨੋਟੀਫਿਕੇਸ਼ਨ, ਪਟਿਆਲਾ 'ਚ ਪੈਣਗੀਆਂ ਵੋਟਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, 12 ਨਵੰਬਰ ਲਈ ਹੋ ਗਿਆ ਐਲਾਨ
NEXT STORY