ਖਡੂਰ ਸਾਹਿਬ, (ਕੁਲਾਰ)- ਖਡੂਰ ਸਾਹਿਬ ਤੋਂ ਜੰਡਿਆਲਾ ਗੁਰੂ ਨੂੰ ਜਾਂਦੀ ਸਡ਼ਕ ਉਪਰ ਇਕ ਸਡ਼ਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਅਤੋ ਦੋ ਦੀ ਹਾਲਤ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤੀ ਜਾਣਕਾਰੀ ਅਨੁਸਾਰ ਪੁਲਸ ਥਾਣਾ ਵੈਰੋਵਾਲ ਐਡੀਸ਼ਨਲ ਐੱਸ. ਐੱਚ. ਓ. ਸਬ ਇੰਸਪੈਕਟਰ ਥੰਮਣ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਨਾਗੋਕੇ ਮੋਡ਼ ਆਪਣੇ ਪਲੈਟੀਨਾ ਮੋਟਰਸਾਈਕਲ ’ਤੇ ਰਾਤ ਦੀ ਡਿਊਟੀ ਲਈ ਜਾ ਰਿਹਾ ਸੀ ਕਿ ਖਡੂਰ ਸਾਹਿਬ ਤੋਂ ਜੰਡਿਆਲਾ ਗੁਰੂ ਨੂੰ ਜਾਂਦੀ ਸਡ਼ਕ ਉੱਪਰ ਪੈਂਦੇ ਪਿੰਡ ਕੋਟਲੀ ਸਰੂਖਾਂ ਅਤੇ ਪਿੰਡ ਢੋਟਾ ਦੇ ਵਿਚਕਾਰ ਸਾਹਮਣਿਓਂ ਪੈਸ਼ਨ ਮੋਟਰਸਾਈਕਲ ’ਤੇ ਆ ਰਹੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਟੱਕਰ ਮਾਰ ਦਿੱਤੀ।
ਇਸ ਦੌਰਾਨ ਇਕ ਪ੍ਰਵਾਸੀ ਮਜ਼ਦੂਰ ਮਿੱਦੂਆਸਤ (35) ਪੁੱਤਰ ਮੋਨਾਆਸਤਾ ਵਾਸੀ ਕਮਾਉ (ਝਾਰਖੰਡ) ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸਰਬਜੀਤ ਸਿੰਘ ਤੇ ਇਕ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇਹ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਪੁਲਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।
ਮਨਾਵਾਂ ਵਿਖੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਉਪਰ ਤੇਜ਼ਾਬ ਸੁੱਟਿਆ
NEXT STORY