ਜਲੰਧਰ (ਵਰੁਣ) – ਦੇਰ ਰਾਤ 11 ਵਜੇ ਮਕਸੂਦਾਂ ਦੇ ਨੈਸ਼ਨਲ ਪਾਰਕ ਵਿਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਪੇਂਟਰ ਤੋਂ 20 ਹਜ਼ਾਰ ਦੀ ਨਕਦੀ ਅਤੇ 2 ਮੋਬਾਈਲ ਲੁੱਟ ਲਏ। ਦੋਵਾਂ ਮੋਬਾਈਲਾਂ ਦੀ ਕੀਮਤ 35 ਹਜ਼ਾਰ ਰੁਪਏ ਦੇ ਲੱਗਭਗ ਸੀ।
ਪੀੜਤ ਨੇ ਦੱਸਿਆ ਕਿ ਉਹ ਹਸਪਤਾਲ ਤੋਂ ਆਪਣੇ ਇਕ ਦੋਸਤ ਨੂੰ ਇਲਾਜ ਲਈ 20 ਹਜ਼ਾਰ ਰੁਪਏ ਦੇ ਕੇ ਵਾਪਸ ਆ ਰਿਹਾ ਸੀ। ਉਸਦੀ ਜੇਬ ਵਿਚ ਕੁੱਲ 40 ਹਜ਼ਾਰ ਰੁਪਏ ਸਨ ਅਤੇ ਉਸਨੇ 20 ਹਜ਼ਾਰ ਰੁਪਏ ਕੱਲ ਜਮ੍ਹਾ ਕਰਵਾਉਣੇ ਸਨ। ਦੋਸ਼ ਹੈ ਕਿ ਜਦੋਂ ਉਹ ਹਸਪਤਾਲ ਤੋਂ ਵਾਪਸ ਆਉਂਦੇ ਹੋਏ ਨੈਸ਼ਨਲ ਪਾਰਕ ਇਲਾਕੇ ਵਿਚ ਪਹੁੰਚੇ ਤਾਂ ਮੋਟਰਸਾਈਕਲ ਸਵਾਰ 3 ਨੌਜਵਾਨ ਅਚਾਨਕ ਉਨ੍ਹਾਂ ਦੀ ਬਾਈਕ ਦੇ ਸਾਹਮਣੇ ਆ ਗਏ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਰੋਕ ਲਿਆ। ਉਕਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਦੇ ਜ਼ੋਰ ’ਤੇ 2 ਮੋਬਾਈਲ ਅਤੇ 20 ਹਜ਼ਾਰ ਰੁਪਏ ਲੁੱਟ ਲਏ। ਉਨ੍ਹਾਂ ਕਿਹਾ ਕਿ ਜਦੋਂ ਉਹ ਰੌਲਾ ਪਾਉਣ ਲੱਗੇ ਤਾਂ ਲੁਟੇਰਿਆਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਲੁਟੇਰੇ ਮੋਟਰਸਾਈਕਲ ਦੀ ਚਾਬੀ ਵੀ ਕੱਢ ਕੇ ਲੈ ਗਏ। ਵਿਅਕਤੀ ਨੇ ਕਿਹਾ ਕਿ ਲੁੱਟੇ ਮੋਬਾਈਲਾਂ ਦੀ ਕੀਮਤ 35 ਹਜ਼ਾਰ ਰੁਪਏ ਹੈ। ਥਾਣਾ ਨੰਬਰ 1 ਦੀ ਪੁਲਸ ਜਾਂਚ ਵਿਚ ਜੁਟੀ ਹੋਈ ਹੈ।
ਫ਼ਿਲਮ ਦੇਖਣ ਗਏ ਸੀ ਡਾਕਟਰ ਸਾਬ੍ਹ, ਪਿੱਛੋਂ ਘਰ 'ਚ ਪੈ ਗਿਆ 'ਸੀਨ'
NEXT STORY