ਜਲੰਧਰ (ਮਹੇਸ਼)–ਥਾਣਾ ਬਸਤੀ ਬਾਵਾ ਖੇਲ ਵਿਚ ਪੈਂਦੇ ਇਲਾਕੇ ਵਿਚ ਇਕ ਵਿਅਕਤੀ ਪਿਛਲੇ ਡੇਢ ਸਾਲ ਤੋਂ ਆਪਣੀ ਸਕੀ ਨਾਬਾਲਗ ਧੀ ਨਾਲ ਕੁੱਟਮਾਰ ਕਰਦੇ ਹੋਏ ਉਸ ਨਾਲ ਜਿਸਮਾਨੀ ਸੰਬੰਧ ਬਣਾ ਰਿਹਾ ਸੀ। ਜਿਵੇਂ ਹੀ ਉਸ ਦੀ ਜਾਣਕਾਰੀ ਲੜਕੀ ਦੀ ਮਾਂ ਨੂੰ ਮਿਲੀ ਤਾਂ ਉਸ ਨੇ ਆਪਣੀ ਧੀ ਸਮੇਤ ਥਾਣਾ ਬਸਤੀ ਬਾਵਾ ਖੇਲ੍ਹ ਵਿਚ ਪਹੁੰਚ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਮਹਿਲਾ ਪੁਲਸ ਅਧਿਕਾਰੀ ਸਬ-ਇੰਸਪੈਕਟਰ ਮਨਜੀਤ ਕੌਰ ਨੇ ਕੁੜੀ ਦੇ ਬਿਆਨ ਲੈਣ ਤੋਂ ਬਾਅਦ ਖ਼ੁਦ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਕੁੜੀ ਦੇ ਪਿਤਾ ਪ੍ਰਦੀਪ ਕੁਮਾਰ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 64, 351, 51 ਅਤੇ ਪੋਕਸੋ ਐਕਟ ਤਹਿਤ 9 ਨੰਬਰ ਐੱਫ਼. ਆਈ. ਆਰ. ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਇਹ ਵੀ ਪੜ੍ਹੋ : ਪਿੰਡ 'ਚੋਂ ਲੰਘਣਾ ਹੈ ਤਾਂ ਲਿਆਓ ਜੀ 200 ਦੀ ਪਰਚੀ, ਅੱਗੋਂ ਪੁਲਸ ਨੇ ਪਾ 'ਤੀ ਕਾਰਵਾਈ
ਥਾਣਾ ਬਸਤੀ ਬਾਵਾ ਖੇਲ੍ਹ ਦੀ ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਡੇਢ ਸਾਲ ਤੋਂ ਆਪਣੇ ਪਿਤਾ ਦੀ ਹਵਸ ਦਾ ਸ਼ਿਕਾਰ ਹੋ ਰਹੀ ਉਕਤ ਨਾਬਾਲਗ ਧੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਉਹ ਮੂਲ ਰੂਪ ਨਾਲ ਯੂ. ਪੀ. ਦੇ ਰਹਿਣ ਵਾਲੇ ਹਨ ਅਤੇ ਕਾਫ਼ੀ ਸਮੇਂ ਤੋਂ ਪਰਿਵਾਰ ਸਮੇਤ ਬਸਤੀਆਂ ਇਲਾਕੇ ਵਿਚ ਰਹਿ ਰਹੇ ਹਨ। ਮਾਂ ਫੈਕਟਰੀ ਵਿਚ ਕੰਮ ਕਰਦੀ ਹੈ ਅਤੇ ਪਿਤਾ ਪ੍ਰਦੀਪ ਕੁਮਾਰ ਈ-ਰਿਕਸ਼ਾ ਚਲਾਉਂਦਾ ਹੈ।
ਨਾਬਾਲਗਾ ਨੇ ਕਿਹਾ ਕਿ ਉਸ ਦੀ ਉਮਰ 16-17 ਸਾਲ ਹੈ ਅਤੇ ਉਹ ਵੀ ਫੈਕਟਰੀ ਵਿਚ ਕੰਮ ਕਰਦੀ ਹੈ। 14 ਜਨਵਰੀ ਨੂੰ ਉਸ ਦੀ ਮਾਂ ਸਵੇਰੇ 8.30 ਵਜੇ ਕੰਮ ’ਤੇ ਚਲੀ ਗਈ। ਉਹ ਹਰ ਰੋਜ਼ ਸ਼ਾਮ ਨੂੰ 5.30 ਵਜੇ ਛੁੱਟੀ ਕਰ ਕੇ ਘਰ ਵਾਪਸ ਆਉਂਦੀ ਹੈ। ਉਸ ਨੇ ਦੱਸਿਆ ਕਿ 14 ਜਨਵਰੀ ਨੂੰ ਦੁਪਹਿਰ 1 ਵਜੇ ਉਸ ਦਾ ਪਿਤਾ ਘਰ ਆਇਆ, ਉਦੋਂ ਉਹ ਘਰ ਵਿਚ ਇਕੱਲੀ ਸੀ ਅਤੇ ਬਾਕੀ ਭੈਣ-ਭਰਾ ਬਾਹਰ ਖੇਡਣ ਗਏ ਹੋਏ ਸਨ। ਉਸ ਦੇ ਪਿਤਾ ਨੇ ਕਮਰੇ ਵਿਚ ਆ ਕੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖ਼ੁਦ ਨੂੰ ਉਸ ਕੋਲੋਂ ਛੁਡਾਉਣਾ ਚਾਹਿਆ ਤਾਂ ਉਸ ਦੇ ਪਿਤਾ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਜਬਰੀ ਉਸ ਨਾਲ ਜਿਸਮਾਨੀ ਸੰਬੰਧ ਬਣਾਏ। ਇਸ ਤੋਂ ਪਹਿਲਾਂ ਵੀ ਉਹ ਉਸ ਨੂੰ ਡਰਾ-ਧਮਕਾ ਕੇ ਕਈ ਵਾਰ ਉਸ ਨਾਲ ਜਿਸਮਾਨੀ ਸਬੰਧ ਬਣਾ ਚੁੱਕਾ ਹੈ। ਉਸ ਦਾ ਪਿਤਾ ਉਸ ਨੂੰ ਕਹਿੰਦਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼
ਮਹਿਲਾ ਪੁਲਸ ਅਧਿਕਾਰੀ ਮਨਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ ਕੋਲੋਂ ਹੋਰ ਪੁੱਛਗਿੱਛ ਕਰਨ ਲਈ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਲੜਕੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਉਸ ਦੇ 164 ਦੇ ਬਿਆਨ ਕਰਵਾਏ ਜਾਣਗੇ। ਮੁਲਜ਼ਮ ਨੂੰ ਫਿਲਹਾਲ ਥਾਣੇ ਦੀ ਹਿਰਾਸਤ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : Instagram ਦੇ ਪਿਆਰ ਨੇ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਸ਼ਹਿਰ ਦੇ ਵਿਕਾਸ 'ਤੇ ਖ਼ਰਚ ਹੋਣਗੇ ਕਰੋੜਾਂ ਰੁਪਏ, ਮੇਅਰ ਵਿਨੀਤ ਧੀਰ ਨੇ ਬਣਾਈ ਪਲਾਨਿੰਗ
NEXT STORY