ਲੁਧਿਆਣਾ (ਰਾਜ): ਜ਼ਮੀਨ ਤੇ ਖੇਤਾਂ ਦੀ ਮੋਟਰ ਤੋਂ ਪਾਣੀ ਲਗਾਉਣ ਨੂੰ ਲੈ ਕੇ ਜਾਰੀ ਪਰਿਵਾਰਕ ਵਿਵਾਦ ਨੇ ਇਕ ਬਜ਼ੁਰਗ ਦੀ ਜਾਨ ਲੈ ਲਈ। ਮੁਲਜ਼ਮਾਂ ਵੱਲੋਂ ਲਗਾਤਾਰ ਪਾਣੀ ਲਗਾਉਣ ਤੋਂ ਰੋਕਣ ਅਤੇ ਗਾਲੀ-ਗਲੋਚ ਕਰਨ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਲੁਧਿਆਣਾ ਲਿਜਾਉਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਪੁੱਤਰ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਾਲੀ ਮੋਟਰ ਉਨ੍ਹਾਂ ਦੇ ਤਾਇਆ ਹਾਕਮ ਸਿੰਘ ਦੇ ਨਾਂ 'ਤੇ ਸੀ। ਤਾਇਆ ਹਾਕਮ ਸਿੰਘ ਦੀ ਮੌਤ ਮਗਰੋਂ ਜ਼ਮੀਨ ਦੀ ਵੰਡ ਸਮੇਂ ਸਿਰ ਨਾ ਹੋਣ ਅਤੇ ਆਪਸੀ ਰੰਜਿਸ਼ ਕਾਰਨ ਮੁਲਜ਼ਮ ਧਿਰ ਉਨ੍ਹਾਂ ਦੇ ਪਰਿਵਾਰ ਤੋਂ ਰੰਜਿਸ਼ ਰੱਖਣ ਲੱਗ ਪਿਆ ਸੀ। ਜਦੋਂ ਵੀ ਉਸ ਦੇ ਪਿਤਾ ਕੇਸਰ ਸਿੰਘ ਖੇਤਾਂ ਵਿਚ ਮੋਟਰ ਤੋਂ ਪਾਣੀ ਲਗਾਉਣ ਜਾਂਦੇ ਤਾਂ ਮੁਲਜ਼ਮ ਉਨ੍ਹਾਂ ਨੂੰ ਪਾਣੀ ਲਗਾਉਣ ਤੋਂ ਜ਼ਬਰਦਸਤੀ ਰੋਕਦੇ ਸਨ ਤੇ ਉਨ੍ਹਾਂ ਨਾਲ ਗਾਲੀ-ਗਲੋਚ ਤੇ ਬਦਸਲੂਕੀ ਕਰਦੇ ਸਨ। ਇਸ ਤੋਂ ਦੁਖੀ ਹੋ ਕੇ ਕੇਸਰ ਸਿੰਘ ਨੇ 9 ਅਗਲਤ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲੈ ਕੇ ਪਹੁੰਚੇ, ਪਰ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਜਾਂਚ ਮਗਰੋਂ ਕੇਸਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡੇਹਲੋਂ ਦੀ ਪੁਲਸ ਨੇ ਬਿੱਕਰ ਸਿੰਘ, ਚਰਨਜੀਤ ਸਿੰਘ ਤੇ ਸੁਰਜੀਤ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਬਠਿੰਡਾ ’ਚ ਮੀਂਹ ਨੇ ਗਰਮੀ ਤੇ ਹੁੰਮਸ ਤੋਂ ਦਿਵਾਈ ਵੱਡੀ ਰਾਹਤ
NEXT STORY