ਬਟਾਲਾ(ਸਾਹਿਲ, ਯੋਗੀ)- ਬਟਾਲਾ ਵਿਚ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਚਾਰ ਦਿਨਾਂ ਵਿਚ 4 ਤੋਂ 5 ਦੇ ਕਰੀਬ ਗੋਲੀ ਚੱਲਣ ਦੀਆਂ ਘਟਨਾਵਾਂ ਜਿਥੇ ਸ਼ਹਿਰ ਵਿਚ ਵਾਪਰ ਚੁੱਕੀਆਂ ਹਨ, ਉਥੇ ਨਾਲ ਹੀ ਸ਼ਹਿਰ ਵਾਸੀ ਗੋਲੀਆਂ ਦੇ ਡਰ ਦੇ ਸਾਏ ਹੇਠ ਜੀਅ ਰਹੇ ਹਨ। ਇਸੇ ਲੜੀ ਤਹਿਤ ਅੱਜ ਬਾਅਦ ਦੁਪਹਿਰ ਫਿਰ ਸਥਾਨਕ ਗਾਊਂਸਪੁਰ ਰੋਡ ’ਤੇ ਨਵਰੂਪ ਨਗਰ ਵਿਖੇ ਸਥਿਤ ਛੀਨਾ ਹਸਪਤਾਲ ਦੇ ਸ਼ੀਸ਼ੇ ਵਾਲੇ ਗੇਟ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਗੋਲੀਆਂ ਚਲਾ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਯਾਤਰੀਆਂ ਦਾ ਫੁੱਟਿਆ ਗੁੱਸਾ, ਜਾਣੋ ਵਜ੍ਹਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਛੀਨਾ ਹਸਪਤਾਲ ਵਿਖੇ ਸਕਿਓਰਟੀ ਗਾਰਡ ਦੀ ਡਿਊਟੀ ਕਰਦੇ ਕੁਲਦੀਪ ਨੇ ਦੱਸਿਆ ਕਿ ਬਾਅਦ ਦੁਪਹਿਰ ਦੋ ਅਣਪਛਾਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ, ਜਿੰਨਾਂ ਨੇ ਆਉਂਦਿਆਂ ਹੀ ਹਸਪਤਾਲ ਦੇ ਸ਼ੀਸ਼ਿਆਂ ਵਾਲੇ ਗੇਟ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਤੇ ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਜਦਕਿ ਇਸ ਦੌਰਾਨ ਹਸਪਤਾਲ ਵਿਚ ਕੰਮ ਕਰਦੀ ਸਟਾਫ ਮੈਂਬਰ ਗਗਨਦੀਪ ਕੌਰ ਸ਼ੀਸ਼ੇ ਦੀਆਂ ਕਿੱਕਰਾਂ ਵੱਜਣ ਨਾਲ ਜ਼ਖਮੀ ਹੋ ਗਈ। ਓਧਰ, ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ ਸਿਟੀ ਸੁਖਇੰਦਰ ਸਿੰਘ, ਥਾਣਾ ਸਿਵਲ ਲਾਈਨ ਦੇ ਐੱਸ.ਐੱਚ.ਓ ਗੁਰਮੀਤ ਸਿੰਘ ਸਮੇਤ ਸੀ.ਆਈ.ਏ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਤੇ ਸਪੈਸ਼ਲ ਸਟਾਫ ਬਟਾਲਾ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ ਅਤੇ ਜਾਂਚ ਕਰਨੀ ਆਰੰਭ ਕਰ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵਲੋਂ ਹਮਲਾਵਰਾਂ ਨੂੰ ਫੜਨ ਲਈ ਸਾਰੇ ਸ਼ਹਿਰ ਵਿਚ ਨਾਕਾਬੰਦੀ ਕਰਵਾ ਦਿੱਤੀ ਗਈ ਹੈ ਅਤੇ 4 ਤੋਂ 5 ਗੋਲੀਆਂ ਅਣਪਛਾਤਿਆਂ ਵਲੋਂ ਚਲਾਈ ਗਈਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੋ ਧਿਰਾਂ ਵਿਚਾਲੇ ਖੂਨੀ ਟਕਰਾਅ, ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਓਧਰ, ਜਦੋਂ ਛੀਨਾ ਹਸਪਤਾਲ ਦੇ ਮਾਲਕ ਡਾ. ਗੁਰਮੀਤ ਸਿੰਘ ਛੀਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਹ ਕਿਸੇ ਹੋਰ ਹਸਪਤਾਲ ਵਿਚ ਆਪ੍ਰੇਸ਼ਨ ਕਰਨ ਲਈ ਗਏ ਹੋਏ ਸਨ ਕਿ ਪਿੱਛੋਂ ਇਹ ਘਟਨਾ ਵਾਪਰ ਗਈ। ਉਨਾਂ ਦੱਸਿਆ ਕਿ ਗੋਲੀਆਂ ਵੱਜਣ ਨਾਲ ਜਿਥੇ ਹਸਪਤਾਲ ਦਾ ਸ਼ੀਸ਼ਿਆਂ ਵਾਲਾ ਗੇਟ ਟੁੱਟਾ ਹੈ, ਉਥੇ ਨਾਲ ਹੀ ਉਨਾਂ ਦੇ ਹਸਪਤਾਲ ਵਿਚ ਕੰਮ ਕਰਦੀ ਸਟਾਫ ਮੈਂਬਰ ਗਗਨਦੀਪ ਕੌਰ ਵੀ ਸ਼ੀਸ਼ੇ ਵੱਜਣ ਨਾਲ ਜ਼ਖਮੀ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਗ੍ਰਨੇਡ ਚੱਕੀ ਫਿਰਦੇ ਮੁੰਡੇ ਚੜ੍ਹੇ ਪੁਲਸ ਅੜਿਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ਪੁੱਜਣ ’ਤੇ ਸੰਗਤ ਵੱਲੋਂ ਸਵਾਗਤ
NEXT STORY