ਲੁਧਿਆਣਾ (ਸਿਆਲ) : ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਓਹਾਰ ਦੇ ਮੱਦੇਨਜ਼ਰ ਕੈਦੀਆਂ ਅਤੇ ਹਵਾਲਾਤੀ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਲਈ ਭੈਣਾਂ ਪਰਿਵਾਰਾਂ ਸਮੇਤ ਸੈਂਟਰਲ ਜੇਲ੍ਹ ਪਹੁੰਚ ਰਹੀਆਂ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਭੈਣਾਂ ਨੂੰ ਮਠਿਆਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਲ੍ਹ ਦੀ ਡਿਊਢੀ 'ਚ ਕੈਦੀ, ਹਵਾਲਾਤੀਆਂ ਨੂੰ ਬੁਲਾਇਆ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ 2 ਲੋਕਾਂ ਨੇ ਮਿੱਟੀ ਦਾ ਤੇਲ ਪਾ ਖ਼ੁਦ ਨੂੰ ਲਾਈ ਅੱਗ, ਜਾਣੋ ਕੀ ਹੈ ਪੂਰਾ ਮਾਮਲਾ
ਇੱਥੇ ਭੈਣਾਂ ਬੈਠ ਕੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦੇ ਨਾਲ-ਨਾਲ ਮੱਥੇ 'ਤੇ ਟਿੱਕਾ ਲਾ ਸਕਣਗੀਆਂਣ। ਜੇਲ੍ਹ ਪ੍ਰਸ਼ਾਸਨ ਵੱਲੋਂ ਸਖ਼ਤ ਤਲਾਸ਼ੀ ਲੈਣ ਦੇ ਨਾਲ ਹੀ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 4 ਸਾਲਾਂ 'ਚ 7553 ਕਰੋੜ ਦੇ FDI ਨਾਲ 12ਵੇਂ ਨੰਬਰ 'ਤੇ, ਹਰਿਆਣਾ ਤੋਂ ਪਿੱਛੇ
ਸਖ਼ਤ ਸੁਰੱਖਿਆ ਦੇ ਚੱਲਦਿਆਂ ਕੈਦੀਆਂ ਦੇ ਆਉਣ ਵਾਲੇ ਪਰਿਵਾਰਕ ਮੈਂਭਰਾਂ ਦੇ ਨਾਂ ਵੀ ਮੁੱਖ ਗੇਟ 'ਤੇ ਦਰਜ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵਾਂਸ਼ਹਿਰ ਵਿਖੇ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਸ਼ਖ਼ਸ ਦਾ ਕੀਤਾ ਕਤਲ
NEXT STORY