ਤਲਵੰਡੀ ਭਾਈ/ਮੁੱਦਕੀ (ਗੁਲਾਟੀ/ ਹੈਪੀ) : ਸੋਮਵਾਰ ਸਵੇਰੇ ਬਠਿੰਡਾ-ਸ੍ਰੀ ਅੰਮ੍ਰਿਤਸਰ ਕੌਮੀਸ਼ਾਹ ਮਾਰਗ 'ਤੇ ਮੁੱਦਕੀ ਵਾਲੀ ਸਾਈਡ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਖੇਤ ਮਜਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਉਮਰ 35 ਸਾਲ ਵਾਸੀ ਮੁੱਦਕੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਖੇਤਾਂ ਵਿਚ ਪਸ਼ੂਆਂ ਲਈ ਚਾਰਾਂ ਵੱਡ ਰਿਹਾ ਸੀ ਕਿ ਅਚਾਨਕ ਸਵੇਰੇ ਸਾਢੇ ਕੁ ਨੌ ਵਜੇ ਦੇ ਕਰੀਬ ਅਸਮਾਨੀ ਬਿਜਲੀ ਉਸ 'ਤੇ ਆ ਡਿੱਗੀ। ਮ੍ਰਿਤਕ ਨੌਜਵਾਨ ਬਿਜਲੀ ਡਿੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਕੱਪੜੇ ਦੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
NEXT STORY