ਤਲਵੰਡੀ ਸਾਬੋ, (ਮੁਨੀਸ਼)- ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਇਕ ਤੂੜੀ ਦੀ ਭਰੀ ਟਰਾਲੀ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਰ ਕੇ ਆਏ ਕਰੰਟ ਨਾਲ ਪੰਜ ਲੋਕਾਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਚੱਠੇਵਾਲਾ ਤੋਂ ਤੂੜੀ ਲਿਜਾਣ ਦਾ ਕੰਮ ਕਰਦੇ ਕੁਝ ਵਿਅਕਤੀ ਤੂੜੀ ਦੀ ਟਰਾਲੀ ਭਰ ਕੇ ਪਿੰਡ ਖੀਵੇ ਕਲਾਂ (ਜ਼ਿਲਾ ਮਾਨਸਾ) ਲਿਜਾ ਰਿਹੇ ਸਨ ਤੇ ਪਿੰਡ ਚੱਠੇਵਾਲਾ ਤੋਂ ਬਠਿੰਡਾ-ਤਲਵੰਡੀ ਸਾਬੋ ਰੋਡ ਨੂੰ ਮਿਲਾਉਂਦੀ ਸੜਕ 'ਤੇ ਜਾਂਦੇ ਸਮੇਂ ਰਸਤੇ 'ਚ ਲੱਗੇ ਖੰਭੇ ਨਾਲ ਤੂੜੀ ਦੀ ਭਰੀ ਟਰਾਲੀ ਟਕਰਾਅ ਗਈ, ਜਿਸ ਨਾਲ ਬਿਜਲੀ ਦੀਆਂ ਤਾਰਾਂ ਟਰਾਲੀ 'ਤੇ ਡਿੱਗ ਗਈਆਂ ਤੇ ਟਰੈਕਟਰ ਟਰਾਲੀ 'ਚ ਕਰੰਟ ਆ ਗਿਆ, ਜਿਸ ਨਾਲ ਟਰਾਲੀ 'ਤੇ ਬੈਠੇ ਪੰਜ ਵਿਅਕਤੀ ਗੁਰਪਿਆਰ ਸਿੰਘ, ਲਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਸੱਤੀ ਸਿੰਘ ਵਾਸੀ ਖੀਵਾ ਕਲਾ ਅਤੇ ਬੂਟਾ ਸਿੰਘ ਵਾਸੀ ਖੀਵਾ ਖੁਰਦ ਝੁਲਸ ਗਏ। ਜਿਨ੍ਹਾਂ ਨੂੰ ਐਂਬੂਲੈਂਸ 108 ਰਾਹੀਂ ਹਰੀ ਸਿੰਘ ਅਤੇ ਰਜਿੰਦਰ ਸਿੰਘ ਨੇ ਬਠਿੰਡਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਵੱਡੇ ਪੱਧਰ 'ਤੇ ਮਨਾਏ ਜਾਣਗੇ
NEXT STORY