ਤਰਨਤਾਰਨ (ਜ.ਬ)- ਥਾਣਾ ਵੈਰੋਂਵਾਲ ਪੁਲਸ ਨੇ ਨਾਬਾਲਗ ਬੱਚੇ ਨਾਲ ਬਦਫ਼ੈਲੀ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਪਿੰਡ ਨਾਗੋਕੇ ਨਿਵਾਸੀ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇਕ 12 ਸਾਲ ਦਾ ਮੁੰਡਾ ਹੈ। ਬੀਤੀ 20 ਜੂਨ ਨੂੰ ਉਸ ਦਾ ਬੱਚਾ ਸੂਏ ’ਚ ਨਹਾਉਣ ਲਈ ਗਿਆ ਸੀ ਅਤੇ ਕਰੀਬ ਡੇਢ ਘੰਟੇ ਬਾਅਦ ਘਰ ਵਾਪਸ ਆਇਆ ਗਿਆ।
ਮਹਿਲਾ ਨੇ ਦੱਸਿਆ ਕਿ ਉਸ ਦੇ ਬੱਚੇ ਨੇ ਰੌਂਦੇ ਹੋਏ ਉਸ ਨੂੰ ਦੱਸਿਆ ਕਿ ਸੂਏ ’ਚ ਪਹਿਲਾਂ ਤੋਂ ਹੀ ਨਹਾ ਰਹੇ ਜਸ਼ਨਦੀਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੇ ਜ਼ਬਰਦਸਤੀ ਉਸ ਨੂੰ ਝਾਡ਼ੀਆਂ ’ਚ ਲਿਜਾ ਕੇ ਉਸ ਨਾਲ ਕਥਿਤ ਤੌਰ ’ਤੇ ਬਦਫ਼ੈਲੀ ਕੀਤੀ ਹੈ। ਨਹਿਰ ’ਚ ਗੋਤੇ ਦਿੱਤੇ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨ ’ਤੇ ਜਸ਼ਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀਆਨ ਨਾਗੋਕੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਨੀ ਕਰ ਦਿੱਤੀ ਗਈ ਹੈ।
ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਲਈ ਐਕਸ਼ਨ 'ਚ ਜਲੰਧਰ ਪੁਲਸ, ਕਾਜ਼ੀ ਮੰਡੀ ਸਣੇ ਇਨ੍ਹਾਂ ਇਲਾਕਿਆਂ 'ਚ ਕੀਤੀ ਰੇਡ
NEXT STORY