ਜ਼ੀਰਾ (ਗੁਰਮੇਲ ਸੇਖਵਾਂ) : ਇੱਥੇ ਐੱਚ. ਡੀ. ਐੱਫ. ਸੀ. ਬੈਂਕ ਜ਼ੀਰਾ ਦਾ ਸ਼ਟਰ ਤੋੜ ਕੇ ਅਣਪਛਾਤੇ ਚੋਰ ਰਾਤ ਕਰੀਬ 2 ਤੋਂ ਸਵਾ 3 ਵਜੇ ਦਰਮਿਆਨ 6 ਲੈਪਟਾਪ ਅਤੇ ਕੈਮਰਿਆਂ ਦਾ ਡੀ. ਵੀ. ਆਰ. ਚੋਰੀ ਕਰਕੇ ਲੈ ਗਏ। ਇਸ ਚੋਰੀ ਸਬੰਧੀ ਥਾਣਾ ਸਿਟੀ ਜ਼ੀਰਾ ਦੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਅ ਕਿ ਬੈਂਕ ਮੈਨੇਜਰ ਹਰਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਅਣਪਛਾਤੇ ਵਿਅਕਤੀ ਬੈਂਕ ਦਾ ਸ਼ਟਰ ਤੋੜ ਕੇ ਬੈਂਕ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਬੈਂਕ ਅੰਦਰ ਕੈਬਨਿਾਂ ਦੇ ਤਾਲੇ ਤੋੜੇ ਅਤੇ ਟੇਬਲਾਂ ਤੇ ਦਰਵਾਜਿਆਂ ਦੀ ਭੰਨਤੋੜ ਕੀਤੀ ਅਤੇ ਬੈਂਕ ਦਾ ਲਾਕਰ ਤੋੜਨ ਦੀ ਕੋਸ਼ਿਸ਼ ਕੀਤੀ। ਕੋਈ ਪੈਸਾ ਚੋਰੀ ਨਹੀਂ ਹੋਇਆ ਪਰ ਚੋਰ ਬੈਂਕ ਸਟਾਫ਼ ਦੇ 6 ਲੈਪਟਾਪ ਅਤੇ ਕੈਮਰਿਆਂ ਦਾ ਇੱਕ ਡੀ. ਵੀ. ਆਰ. ਚੋਰੀ ਕਰਕੇ ਲੈ ਗਏ।
ਕੁੜੀ ਵਲੋਂ ਉਸਤਰੇ ਨਾਲ ਗਲਾ ਵੱਢਣ ਨੂੰ ਲੈ ਕੇ ਵੱਡਾ ਖ਼ੁਲਾਸਾ, ਉੱਡ ਗਏ ਸਭ ਦੇ ਹੋਸ਼
NEXT STORY