ਗੁਰੂਹਰਸਹਾਏ (ਸੁਨੀਲ ਵਿੱਕੀ) : ਪਿੰਡ ਜੀਵਾਂ ਅਰਾਈਂ ਵਿਖੇ ਵਿਆਹ ’ਤੇ ਗਏ ਵਿਅਕਤੀ ਦਾ ਕੋਈ ਨਾਮਲੂਮ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ, ਜਿਸ ਦੇ ਸਬੰਧ ਵਿੱਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਜਾਣਕਾਰੀ ਦਿੰਦੇ ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਸਵਰਮ ਰਾਮ ਪੁੱਤਰ ਚੰਮਾ ਰਾਮ ਵਾਸੀ ਜੀਵਾਂ ਅਰਾਈਂ ਨੇ ਦੱਸਿਆ ਕਿ ਉਹ ਪਿੰਡ ਵਿੱਚ ਕਿਸੇ ਦੇ ਘਰ ਵਿਆਹ ’ਤੇ ਗਿਆ ਸੀ, ਜਿੱਥੋਂ ਕੋਈ ਨਾਮਲੂਮ ਵਿਅਕਤੀ ਉਸਦਾ ਸੀ. ਡੀ. ਡੀਲਕਸ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ।
ਅੰਮ੍ਰਿਤਸਰ 'ਚ ਪੁਰਾਣੀ ਰੰਜ਼ਿਸ਼ ਵਿਚਾਲੇ ਦੋ ਧਿਰਾਂ 'ਚ ਜ਼ਬਰਦਸਤ ਝੜਪ, ਚੱਲੀਆਂ ਤਾਬੜਤੋੜ ਗੋਲੀਆਂ
NEXT STORY