ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਲਾਈਟ ਪੁਆਇੰਟਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਟ੍ਰੈਫਿਕ ਪੁਲਸ ਨੇ ਜ਼ਿਆਦਾਤਰ ਜ਼ੈਬਰਾ ਕ੍ਰਾਸਿੰਗ ਦੇ ਚਲਾਨ ਲੋਕਾਂ ਦੇ ਘਰ ਭੇਜੇ ਹੋਏ ਹਨ। ਟ੍ਰੈਫਿਕ ਵਾਇਲੇਸ਼ਨ ਇਨਫਾਰਮੇਸ਼ਨ ਸਲਿਪਸ (ਟੀ. ਵੀ. ਆਈ. ਐੱਸ.) ਭੇਜਣ ਦੇ ਬਾਵਜੂਦ ਦੂਜੇ ਰਾਜਾਂ ਦੇ ਚਾਲਕ ਚਲਾਨ ਦਾ ਭੁਗਤਾਨ ਨਹੀਂ ਕਰ ਰਹੇ ਹਨ। ਪੁਲਸ ਦੀ ਮੰਨੀਏ ਤਾਂ ਟ੍ਰੈਫਿਕ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਜ਼ੈਬਰਾ ਕ੍ਰਾਸਿੰਗ ਦੇ 25,400 ਚਲਾਨ ਕਰ ਚੁੱਕੀ ਹੈ। ਚੰਡੀਗੜ੍ਹ ਪੁਲਸ ਨਵੰਬਰ ਮਹੀਨੇ 'ਚ ਲੋਕਾਂ ਦੇ ਮੋਬਾਇਲ 'ਤੇ ਮੈਸਜ ਅਤੇ ਟੀ. ਵੀ. ਆਈ. ਐੱਸ. ਚਲਾਨ ਰਿਮਾਇੰਡਰ ਲਈ ਭੇਜ ਚੁੱਕੀ ਹੈ। ਜੇਕਰ ਇਸ ਤੋਂ ਬਾਅਦ ਲੋਕ ਚਲਾਨ ਦਾ ਭੁਗਤਾਨ ਨਹੀਂ ਕਰਦੇ ਤਾਂ ਪੁਲਸ ਅਦਾਲਤ ਨੂੰ ਇਨ੍ਹਾਂ ਵਾਹਨ ਚਾਲਕਾਂ 'ਤੇ ਸਖਤ ਕਦਮ ਚੁੱਕਣ ਦੀ ਗੁਜ਼ਾਰਿਸ਼ ਕਰੇਗੀ।
ਪਾਕਿਸਤਾਨ ਕਦੇ ਵੀ ਭਾਰਤ ਦਾ ਹਿਤੈਸ਼ੀ ਨਹੀਂ ਬਣ ਸਕਦਾ : ਧਰਮਸੋਤ
NEXT STORY