ਸ੍ਰੀ ਮੁਕਤਸਰ ਸਾਹਿਬ (ਦਰਦੀ,ਪਵਨ) - ਪਿੰਡ ਕੋਟਲੀ ਸੰਘਰ ’ਚ ਬੀਤੀ ਵੀਰਵਾਰ ਦੀ ਰਾਤ ਨੂੰ ਚੋਰ ਇਕ ਕਿਸਾਨ ਦੇ ਖੇਤਾਂ ’ਚ ਲੱਗੇ ਟਰਾਂਸਫਾਰਮਰ ’ਚੋਂ ਤਾਂਬਾ ਚੋਰੀ ਕਰ ਕੇ ਫਰਾਰ ਹੋ ਗਏ, ਜਦਕਿ ਟਰਾਂਸਫਾਰਮਰ ਦਾ ਖੋਲ ਉੱਥੇ ਹੀ ਸੁੱਟ ਦਿੱਤਾ। ਜਾਣਕਾਰੀ ਦਿੰਦਿਆਂ ਭਾਕਿਯੂ (ਕਾਦੀਆਂ) ਦੇ ਜ਼ਿਲਾ ਮੀਤ ਪ੍ਰਧਾਨ ਜਸਵੰਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਕੋਟਲੀ ਸੰਘਰ ਨੇ ਦੱਸਿਆ ਉਨ੍ਹਾਂ ਦੇ ਖੇਤਾਂ ’ਚੋਂ ਬੀਤੀ ਰਾਤ ਅਣਪਛਾਤੇ ਵਿਅਕਤੀ ਟਰਾਂਸਫਾਰਮਰ ’ਚੋਂ ਤਾਂਬਾ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਚੋਰ ਟਰਾਂਸਫਾਰਮਰ ’ਚੋਂ ਤਾਂਬਾ ਕੱਢ ਕੇ ਖੋਲ ਖੇਤ ’ਚ ਸੁੱਟ ਗਏ। ਚੋਰੀ ਦੀ ਘਟਨਾ ਦਾ ਪਤਾ ਉਨ੍ਹਾਂ ਨੂੰ ਸਵੇਰੇ ਖੇਤ ਜਾਣ ’ਤੇ ਲੱਗਾ ਤਾਂ ਉਨ੍ਹਾਂ ਇਸਦੀ ਸੂਚਨਾ ਤੁਰੰਤ ਥਾਣਾ ਬਰੀਵਾਲਾ ਪੁਲਸ ਅਤੇ ਪਾਵਰਕਾਮ ਵਿਭਾਗ ਨੂੰ ਦਿੱਤੀ। ਕਿਸਾਨ ਜਸਵੰਤ ਸਿੰਘ ਨੇ ਕਿਹਾ ਹੁਣ ਝੋਨੇ ਨੂੰ ਪਾਣੀ ਲਾਉਣ ਦਾ ਸਮਾਂ ਸੀ, ਉੱਤੋਂ ਟਰਾਂਸਫਾਰਮਰ ਚੋਰੀ ਹੋਣ ਨਾਲ ਵੱਡੀ ਸਮੱਸਿਆ ਬਣ ਗਈ ਹੈ ਕਿਉਂਕਿ ਪਾਣੀ ਵਾਲੀਆਂ ਮੋਟਰਾਂ ਦੀ ਸਪਲਾਈ ਇਸੇ ਟਰਾਂਸਫਾਰਮਰ ਤੋਂ ਹੀ ਆਉਂਦੀ ਹੈ। ਉਨ੍ਹਾਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਟਰਾਂਸਫਾਰਮਰ ਜਲਦ ਤੋਂ ਜਲਦ ਲਾਇਆ ਜਾਵੇ ਤਾਂ ਜੋ ਉਹ ਆਪਣੀ ਝੋਨੇ ਦੀ ਫਸਲ ਨੂੰ ਪਾਲ ਸਕਣ।
ਹਿਰਾਸਤ ’ਚ ਲਏ ਲੋਕਾਂ ਨੂੰ ਛੁਡਾਉਣ ਲਈ ਥਾਣੇ ਮੂਹਰੇ ਦਿੱਤਾ ਧਰਨਾ
NEXT STORY