ਮਾਨਸਾ (ਸੰਦੀਪ ਮਿੱਤਲ) - ਪੰਜਾਬ ਸਰਕਾਰ ਵੱਲੋਂ ਵਜ਼ਾਰਤ 'ਚ ਕੀਤੇ ਵਾਧੇ 'ਚ ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਨੂੰ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਉਨ੍ਹਾਂ ਦੇ ਕਰੀਬੀ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਐਡਵੋਕੇਟ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਵਿਜੇਇੰਦਰ ਸਿੰਗਲਾ ਦੇ ਮੰਤਰੀ ਬਣਨ ਨਾਲ ਮਾਲਵੇ ਦੇ ਅਤਿ ਪੱਛੜੇ ਜ਼ਿਲੇ ਸੰਗਰੂਰ ਅਤੇ ਮਾਨਸਾ ਨੂੰ ਕਾਫੀ ਲਾਭ ਹੋਵੇਗਾ ਕਿਉਂਕਿ ਕੈਪਟਨ ਸਰਕਾਰ ਨੇ ਇਸ ਨੌਜਵਾਨ ਵਿਧਾਇਕ ਨੂੰ ਵਜ਼ਾਰਤ 'ਚ ਮੰਤਰੀ ਬਣਾਉਣ ਦਾ ਸਮੇਂ ਸਿਰ ਲਿਆ ਸਹੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿਲੇ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਪੈ ਕੇ ਪੰਜਾਬ ਦੇ ਹੋਰਨਾਂ ਜ਼ਿਲਿਆਂ ਦੇ ਬਰਾਬਰ ਖੜ੍ਹ ਸਕਣਗੇ। ਇਸ ਦੇ ਨਾਲ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਲਏ ਜਾਣ 'ਤੇ ਨੌਜਵਾਨਾਂ 'ਚ ਖੁਸ਼ੀ ਦੀ ਲਹਿਰ ਹੈ। ਅੰਤ 'ਚ ਐਡਵੋਕੇਟ ਸਿੰਗਲਾ ਨੇ ਕਿਹਾ ਕਿ ਹੁਣ ਮੰਤਰੀ ਮੰਡਲ ਵਿਚ ਵਾਧਾ ਹੋਣ 'ਤੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਜਲਦੀ ਹੀ ਪੂਰੇ ਕੀਤੇ ਜਾਣਗੇ।
ਇਸ ਮੌਕੇ ਗਿਆਨ ਚੰਦ ਸਿੰਗਲਾ, ਲਛਮਣ ਦਾਸ ਸਿੰਗਲਾ, ਫਕੀਰ ਚੰਦ, ਸਵਰਨ ਖੁਡਾਲ, ਮੋਹਨ ਖੁਡਾਲ, ਰਜਤ ਗਰਗ, ਬਲਵਿੰਦਰ ਸਿੰਘ ਵਿੱਕੀ, ਪ੍ਰਵੀਨ ਕੁਮਾਰ ਬੌਬੀ, ਸ਼ਤੀਸ਼ ਭਾਟੀਆ, ਪ੍ਰਕਾਸ਼ ਚੰਦ ਕੁਲਰੀਆਂ, ਲਾਲੂ ਭਾਰਤਵਾਜ, ਸੁੱਖਾ ਸਿੰਘ, ਅਵਤਾਰ ਸਿੰਘ, ਵਿਕਾਸ ਮਿੱਤਲ ਕੌਂਸਲਰ, ਵਿਨੋਦ ਸਿੰਗਲਾ, ਗੁਰਿੰਦਰ ਮਾਖਾ, ਸੁਖਚੈਨ ਸਿੰਘ, ਤਰਸੇਮ ਸਿੰਘ, ਬਿੰਦੀ ਬਰੇਟਾ, ਸ਼ਮਸ਼ੇਰ ਸ਼ੇਰੀ, ਰਜਿੰਦਰ ਸਿੰਘ , ਵਜ਼ੀਰ ਸਿੰਘ, ਬਾਬੂ ਕਿਸ਼ਨਗੜ੍ਹ, ਬਾਵਾ ਕਿਸ਼ਨਗੜ੍ਹ, ਬੋਘ ਸਿੰਘ ਖੁਡਾਲ, ਰਜੇਸ਼ ਸਿੰਗਲਾ, ਹੈਪੀ ਅਗਰਵਾਲ, ਲੀਲਾ ਸਿੰਘ, ਸੁਰੇਸ਼ ਕੁਲਰੀਆਂ, ਸੱਤਪਾਲ ਸਿੰਘ, ਜਗਨਨਾਥ, ਵਿੰਦਰ ਸਿੰਘ ਬਖਸ਼ੀਵਾਲਾ, ਗੁਰਲਾਲ ਸਿੰਘ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
ਕੈਪਟਨ ਅਮਰਿੰਦਰ ਦੀ ਗੁਗਲੀ ਨਾਲ ਰਾਹੁਲ ਗਾਂਧੀ ਹੋਏ ਕਲੀਨ ਬੋਲਡ
NEXT STORY