ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ 'ਚ ਪੋਲਿੰਗ ਬੂਥਾਂ 'ਤੇ ਦੁਪਹਿਰ ਤੱਕ ਵੀ ਵੋਟ ਪਾਉਣ ਵਾਲਿਆਂ ਦੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇੱਥੇ ਕੁੱਲ 4567 ਵੋਟਰ ਹਨ, ਜਿਨ੍ਹਾਂ ਲਈ ਇਕ ਪੋਲਿੰਗ ਸਟੇਸ਼ਨ ਅਤੇ 9 ਬੂਥ ਬਣਾਏ ਗਏ ਹਨ।
ਸਵੇਰੇ 7 ਵਜੇ ਵੋਟਾਂ ਸ਼ੁਰੂ ਹੁੰਦੇ ਸਾਰ ਹੀ ਈ. ਵੀ. ਐੱਮ. ਮਸ਼ੀਨ ਵੀ ਖਰਾਬ ਹੋ ਗਈ ਸੀ, ਜਿਸ ਨੂੰ ਬਾਅਦ 'ਚ ਸਹੀ ਕਰ ਦਿੱਤਾ ਗਿਆ ਪਰ ਇਸ ਕਾਰਨ ਲੋਕਾਂ ਨੂੰ ਗਰਮੀ 'ਚ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਣਾ ਪੈ ਰਿਹਾ ਹੈ ਅਤੇ ਭੀੜ ਹੋਣ ਕਾਰਨ ਵੋਟਿੰਗ ਪ੍ਰਕਿਰਿਆ ਕਾਫੀ ਹੌਲੀ ਰਫਤਾਰ ਨਾਲ ਚੱਲ ਰਹੀ ਹੈ।
ਗੁਰਦਾਸਪੁਰ 'ਚ ਝੜਪ, ਆਪਸ 'ਚ ਭਿੜੇ ਕਾਂਗਰਸੀ
NEXT STORY