ਜਲੰਧਰ (ਪੁਨੀਤ)– ਪੰਜਾਬ ਵਿਚ ਕੜਾਕੇ ਦੀ ਠੰਢ ਤੋਂ ਵੱਡੀ ਰਾਹਤ ਮਿਲੀ ਹੈ। ਕਈ ਦਿਨਾਂ ਦੇ ਬਾਅਦ ਖੁੱਲ੍ਹ ਕੇ ਖਿੜੀ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਪਾਰ ਪਹੁੰਚ ਗਿਆ, ਜਿਸ ਨੇ ਮੌਸਮ ਵਿਚ ਵੱਡਾ ਬਦਲਾਅ ਕੀਤਾ ਹੈ।
ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਵਿਚ 26.9 ਡਿਗਰੀ ਦੇ ਲੱਗਭਗ ਦਰਜ ਕੀਤਾ ਗਿਆ, ਜਦਕਿ ਜਲੰਧਰ, ਲੁਧਿਆਣਾ ਅਤੇ ਆਲੇ-ਦੁਆਲੇ ਦੇ ਕਈ ਜ਼ਿਲਿਆਂ ਵਿਚ 21 ਤੋਂ 23 ਡਿਗਰੀ ਤਾਪਮਾਨ ਕਾਰਨ ਠੰਢੀਆਂ ਹਵਾਵਾਂ ਤੋਂ ਰਾਹਤ ਮਿਲੀ, ਉਥੇ ਹੀ ਦੇਰ ਰਾਤ ਜਲੰਧਰ ਦਾ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਦਰਜ ਹੋਇਆ।
ਰਾਹਤ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 10 ਵਜੇ ਧੁੱਪ ਨਿਕਲ ਆਈ ਅਤੇ ਸ਼ਾਮ 4 ਵਜੇ ਦੇ ਬਾਅਦ ਤਕ ਧੁੱਪ ਦਾ ਪੂਰਾ ਜ਼ੋਰ ਦੇਖਣ ਨੂੰ ਮਿਲਿਆ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਧੁੱਪ ਨਿਕਲਣ ਦੇ ਆਸਾਰ ਹਨ, ਜਦਕਿ ਬੁੱਧਵਾਰ ਨੂੰ ਮੌਸਮ ਵਿਚ ਕੁਝ ਬਦਲਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 2-3 ਦਿਨ ਧੁੱਪ ਖੁੱਲ੍ਹ ਕੇ ਲੱਗ ਗਈ ਤਾਂ ਮੌਸਮ ਆਮ ਵਾਂਗ ਹੋਣ ਲੱਗੇਗਾ।
ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਉੱਚੀ ਗਾਣਿਆਂ ਕਾਰਨ ਮਚ ਗਿਆ ਚੀਕ-ਚਿਹਾੜਾ, ਮਿੰਟਾਂ 'ਚ ਸਕੂਲ ਕਰਵਾਉਣਾ ਪੈ ਗਿਆ ਖ਼ਾਲੀ
ਮੌਸਮ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਅਲਰਟ ਖਤਮ ਕਰ ਦਿੱਤੇ ਗਏ ਹਨ, ਜਿਸ ਕਾਰਨ ਪੰਜਾਬ ਗ੍ਰੀਨ ਜ਼ੋਨ ਵਿਚ ਆ ਚੁੱਕਾ ਹੈ। ਇਸ ਕਾਰਨ ਧੁੰਦ ਅਤੇ ਕੋਹਰੇ ਆਦਿ ਤੋਂ ਫਿਲਹਾਲ ਨਿਜਾਤ ਮਿਲ ਚੁੱਕੀ ਹੈ। ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਮੌਸਮ ਵਿਚ ਬਦਲਾਅ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਧੁੱਪ ਨਿਕਲਣ ਕਾਰਨ ਬਾਜ਼ਾਰਾਂ ਵਿਚ ਰੁਟੀਨ ਤੋਂ ਵੱਧ ਚਹਿਲ-ਪਹਿਲ ਦੇਖਣ ਨੂੰ ਮਿਲੀ, ਜਿਸ ਕਾਰਨ ਦੁਕਾਨਦਾਰਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ। ਦਿਨ ਵੱਡੇ ਹੋਣੇ ਸ਼ੁਰੂ ਹੋ ਚੁੱਕੇ ਹਨ, ਜਿਸ ਕਾਰਨ 6 ਵਜੇ ਤਕ ਦਿਨ ਰਹਿਣ ਲੱਗਾ ਹੈ। ਇਸ ਕਾਰਨ ਗਾਹਕਾਂ ਦੀ ਆਵਾਜਾਈ ਦੇਰ ਸ਼ਾਮ ਤਕ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿਨ-ਦਿਹਾੜੇ ਹੋ ਗਿਆ ਕਾਂਡ ; ਧੁੱਪ ਸੇਕ ਰਹੀ ਔਰਤ ਕੋਲੋਂ ਪਹਿਲਾਂ ਪੁੱਛਿਆ ਪਤਾ, ਫ਼ਿਰ...
NEXT STORY