ਚੰਡੀਗੜ੍ਹ (ਪਾਲ) : ਸ਼ਹਿਰ ’ਚ ਮੀਂਹ ਨਾ ਪੈਣ ਕਾਰਨ ਤਾਪਮਾਨ ’ਚ ਵਾਧਾ ਹੋ ਰਿਹਾ ਹੈ। ਸ਼ਨੀਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਸੀ ਪਰ ਨਹੀਂ ਪਿਆ। ਵਿਚ-ਵਿਚ ਬੱਦਲ ਜ਼ਰੂਰ ਆਏ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਦਰਜ ਹੋਇਆ, ਜੋ ਆਮ ਨਾਲੋਂ 2 ਡਿਗਰੀ ਜ਼ਿਆਦਾ ਰਿਹਾ। ਬੀਤੀ ਰਾਤ ਦਾ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਦਰਜ ਹੋਇਆ।
ਇਕ ਜੂਨ ਤੋਂ ਹੁਣ ਤੱਕ ਸ਼ਹਿਰ ’ਚ ਸੀਜ਼ਨਲ ਮੀਂਹ 138.7 ਐੱਮ.ਐੱਮ. ਦਰਜ ਹੋਇਆ ਹੈ। ਅਗਲੇ ਚਾਰ ਦਿਨ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਪਰ ਅਲਰਟ ਕੋਈ ਨਹੀਂ ਹੈ। ਐਤਵਾਰ ਨੂੰ ਵੀ ਸ਼ਹਿਰ ’ਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹਿ ਸਕਦਾ ਹੈ। ਉੱਥੇ ਹੀ ਨਮੀ ਦੀ ਮਾਤਰਾ 81 ਫ਼ੀਸਦੀ ਰਹੀ।
CBI ਵੱਲੋਂ ਰਿਸ਼ਵਤ ਮਾਮਲੇ ’ਚ ਭਗੌੜਾ ਕਾਬੂ, 4 ਸਾਲ ਪਹਿਲਾਂ ਮੰਗੀ ਸੀ ਰਿਸ਼ਵਤ
NEXT STORY