Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    10:47:07 PM

  • electricity employee dies due to electrocution family blocks road

    ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ, ਪਰਿਵਾਰ...

  • musk s wealth crosses 1 trillion

    SpaceX ਦੇ ਸ਼ੇਅਰ ਨੇ ਭਰੀ ਉਡਾਣ, ਮਸਕ ਦੀ ਦੌਲਤ ਹੋਈ...

  • bms fashion owner threatened after firing  demands rs 50 lakh again

    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ...

  • attacks on indian ships will not be tolerated trump calls iran claims a lie

    'ਭਾਰਤੀ ਜਹਾਜ਼ਾਂ 'ਤੇ ਹਮਲੇ ਬਰਦਾਸ਼ਤ ਨਹੀਂ', ਟਰੰਪ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕਿਸਨੇ ਮੁਕਾਇਆ ਧਰਤੀ ਹੇਠਲਾ ਪਾਣੀ ?

PUNJAB News Punjabi(ਪੰਜਾਬ)

ਕਿਸਨੇ ਮੁਕਾਇਆ ਧਰਤੀ ਹੇਠਲਾ ਪਾਣੀ ?

  • Updated: 16 Jul, 2019 08:24 PM
Jalandhar
who destroyed the ground water
  • Share
    • Facebook
    • Tumblr
    • Linkedin
    • Twitter
  • Comment

ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਕੁਝ ਕੁ ਦਹਾਕੇ ਪਹਿਲਾਂ ਅਸੀਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਧਰਤੀ ਹੇਠਲਾ ਪਾਣੀ ਵੀ ਖ਼ਤਮ ਹੋ ਸਕਦਾ ਹੈ ਪਰ ਸਾਡੇ ਦੇਖਦੇ-ਦੇਖਦੇ ਇਹ ਖ਼ਤਮ ਹੋਣ ਦੀ ਕਗਾਰ ’ਤੇ ਪੁੱਜ ਚੁੱਕਾ ਹੈ। ਨੀਤੀ ਵਿਭਾਗ ਦੀ ਰਿਪੋਰਟ ਮੁਤਾਬਕ ਭਾਰਤ ਦੇ 21 ਵੱਡੇ ਸ਼ਹਿਰ 2020 ਤੱਕ ਧਰਤੀ ਹੇਠਲੇ ਪੀਣਯੋਗ ਪਾਣੀ ਤੋਂ ਲਗਭਗ ਵਾਂਝੇ ਹੋ ਜਾਣਗੇ। ਇਸਦੇ ਨਾਲ-ਨਾਲ 2030 ਤਕ ਭਾਰਤ ਦੇ 40 ਫੀਸਦੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋਵੇਗਾ। ਇਸੇ ਤਰ੍ਹਾਂ ਗੱਲ ਪੰਜਾਬ ਦੀ ਕਰੀਏ ਤਾਂ ਸੂਬੇ ਦੇ 141 ਬਲਾਕਾਂ ਵਿਚੋਂ 107 ਬਲਾਕ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਹਨ। ਇਸ ਦੇ ਨਾਲ-ਨਾਲ ਪੰਜਾਬ ਦੇ ਇਕ ਦਰਜਨ ਦੇ ਕਰੀਬ ਬਲਾਕ ਗੰਭੀਰ ਡਾਰਕ ਜੋਨ 'ਚ ਸ਼ਾਮਲ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਣੀ ਦਾ ਮੌਜੂਦਾ ਸੰਕਟ, ਜਿੱਥੇ ਗਲੋਬਲੀ ਪੱਧਰ ’ਤੇ ਵਾਤਾਵਰਨ ਵਿਚ ਆ ਰਹੇ ਵਿਗਾੜ ਦਾ ਨਤੀਜਾ ਹੈ, ਉੱਥੇ ਹੀ ਸਾਡੀ ਲਾਪਰਵਾਹੀ ਵੀ ਇਸ ਸਬੰਧੀ ਓਨੀ ਹੀ ਜਿੰਮੇਵਾਰ ਹੈ। ਪਾਣੀਆਂ ਦੇ ਮਾਮਲਿਆਂ ਸਬੰਧੀ ਨਾ ਤਾਂ ਸਾਡੀਆਂ ਸਰਕਾਰਾਂ ਨੇ ਕਦੇ ਈਮਾਨਦਾਰੀ ਵਰਤੀ ਅਤੇ ਨਾ ਹੀ ਅਸੀਂ ਇਸ ਪ੍ਰਤੀ ਕੋਈ ਸੰਜੀਦਗੀ ਦਿਖਾਈ ਹੈ। ਅਸੀਂ ਕੁਦਰਤ ਦੇ ਇਨ੍ਹਾਂ ਅਣਮੁੱਲ ਖਜਾਨਿਆਂ ਨੂੰ ਅੰਨ੍ਹੇਵਾਹ ਵਰਤ ਤਾਂ ਲਿਆ ਪਰ ਇਨ੍ਹਾਂ ਕੁਦਰਤੀ ਖਜਾਨਿਆਂ ਨੂੰ ਜਿਉਂਦੇ ਰੱਖਣ ਲਈ ਕੁਝ ਵੀ ਨਹੀਂ ਕੀਤਾ।

ਸਾਡੀ ਬੇਸਮਝੀ ਅਤੇ ਮੌਸਮ ਦੀ ਬੇਰੁਖੀ
ਗਲੋਬਲੀ ਪੱਧਰ ’ਤੇ ਮੌਸਮ ਵਿਚ ਆ ਰਹੇ ਵਿਗਾੜ ਨੇ ਜਿੱਥੇ ਹਰ ਖਿੱਤੇ ਅਤੇ ਖੇਤਰ ਵਿਚ ਆਪਣਾ ਅਸਰ ਛੱਡਿਆ ਹੈ, ਉੱਥੇ ਹੀ ਪੰਜਾਬ ਦੇ ਪੌਣ-ਪਾਣੀ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ ਦੇ ਅੰਕੜਿਆ ਮੁਤਾਬਕ ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿਚ ਮੀਂਹ ਦੀ ਦਰ ਕਾਫੀ ਘਟ ਗਈ ਹੈ। ਸੂਬੇ ਵਿਚ 90 ਦੇ ਦਹਾਕੇ ਤੱਕ ਔਸਤਨ ਵਰਖਾ 70 ਸੈਂਟੀਮੀਟਰ ਦਰਜ ਕੀਤੀ ਗਈ ਸੀ ਜੋ ਕਿ ਪਿਛਲੇ ਦਹਾਕਿਆਂ ਵਿਚ ਘੱਟ ਕੇ 50 ਸੈਂਟੀਮੀਟਰ ਹੀ ਰਹਿ ਗਈ ਹੈ। ਇਸ ਦੇ ਉਲਟ ਵਧੇਰੇ ਉਤਾਪਦਨ ਲੈਣ ਦੇ ਚੱਕਰ ਵਿਚ ਅਸੀਂ ਜ਼ਮੀਨਦੋਜ਼ ਪਾਣੀ ਦੀ ਅੰਨ੍ਹੀ ਦੁਰਵਰਤੋਂ ਕੀਤੀ ਹੈ। ਅੰਕੜਿਆਂ ਮੁਤਾਬਕ ਸੂਬੇ 'ਚ 14 ਲੱਖ ਤੋਂ ਵਧੇਰੇ ਟਿਊਬਵੈੱਲ ਹਨ। ਇਨ੍ਹਾਂ ਟਿਊਬਵੈੱਲਾਂ ਅਤੇ ਹੋਰ ਸਾਧਨਾਂ ਰਾਹੀਂ ਪੰਜਾਬ ਦੀ ਧਰਤੀ 'ਚੋਂ ਹਰ ਸਾਲ ਕਰੀਬ 36 ਅਰਬ ਕਿਊਬਿਕ ਮੀਟਰ ਪਾਣੀ ਕੱਢਿਆ ਜਾ ਰਿਹਾ ਹੈ, ਜਦਕਿ 21.58 ਅਰਬ ਕਿਊਬਿਕ ਮੀਟਰ ਪਾਣੀ ਹੀ ਵਾਪਸ ਜ਼ਮੀਨ ਵਿਚ ਰੀਸਟੋਰ ਹੁੰਦਾ ਹੈ। ਤ੍ਰਾਸਦੀ ਇਹ ਵੀ ਹੈ ਕਿ ਦੇਸ਼ ਵਿਚ ਪੈਣ ਵਾਲੇ ਮੀਂਹ ਦਾ 60 ਫ਼ੀਸਦੀ ਤੋਂ ਵੱਧ ਪਾਣੀ ਅਜਾਈਂ ਵਹਿ ਕੇ ਡਰੇਨਜ਼ ਸਿਸਟਮ ਵਿੱਚ ਚਲਾ ਜਾਂਦਾ ਹੈ। ਇਸ ਮੁੱਖ ਕਾਰਨ ਅਸੀਂ ਝੀਲਾਂ, ਤਲਾਬਾਂ ਅਤੇ ਰੀਚਾਰਜ ਦੇ ਹੋਰ ਸੋਮਿਆਂ ਦਾ ਵੀ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਘਾਣ ਕੀਤਾ ਹੈ। ਦੇਸ਼ ਦੇ ਬਹੁਤ ਸਾਰੇ ਤਲਾਬ ਅਤੇ ਝੀਲਾਂ ਕੂੜੇ ਕਰਕਟ ਅਤੇ ਹੋਰ ਨਿੱਜੀ ਫਾਇਦਿਆਂ ਲਈ ਪੂਰੇ ਜਾ ਚੁੱਕੇ ਹਨ, ਜਿਸ ਦੇ ਨਤੀਜੇ ਵਜੋਂ ਝੀਲਾਂ-ਤਲਾਬਾਂ ਵਿਚ ਜਮਾਂ ਹੋਣ ਵਾਲਾ ਪਾਣੀ ਵੀ ਹੁਣ ਆਪ ਮੁਹਾਰਾ ਵਹਿ ਕੇ ਦਰਿਆਵਾਂ ਵਿਚ ਚਲਾ ਜਾਂਦਾ ਹੈ। ਇਸ ਪਾਣੀ ਦੇ ਦਰਿਆਵਾਂ ਵਿਚ ਵਹਿਣ ਦੇ ਕਾਰਨ ਹੀ ਪਾਣੀ ਦਰਿਆਵਾਂ ਦੀ ਸਮਰੱਥਾ ਤੋਂ ਵਧ ਜਾਂਦਾ ਹੈ, ਜੋ ਕਿ ਹੜ੍ਹਾਂ ਦਾ ਕਾਰਨ ਵੀ ਬਣਦਾ ਹੈ। ਗੱਲ ਸਿਰਫ ਪੰਜਾਬ ਦੀ ਕਰੀਏ ਤਾਂ ਸਾਡੇ ਪਿੰਡਾਂ ਵਿੱਚੋਂ ਵੀ ਕਰੀਬ 70 ਫੀਸਦੀ ਛੱਪੜ ਅਲੋਪ ਹੋ ਚੁੱਕੇ ਹਨ। ਇਨ੍ਹਾਂ ਛੱਪੜਾਂ ‘ਚ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ, ਜੋ ਕਿ ਸਾਡੀਆਂ ਸਾਲ ਭਰ ਦੀਆਂ ਲੋੜਾਂ ਪੂਰੀਆਂ ਕਰਨ ਦਾ ਸਾਧਨ ਬਣਦਾ ਸੀ । ਸਾਡੀ ਬੇਸਮਝੀ ਦੀ ਗੱਲ ਇਹ ਹੈ ਕਿ ਅਸੀਂ ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਜਮੀਨ ਹੇਠ ਰੀਚਾਰਜ ਕਰਨ ਲਈ ਅੱਜ ਵੀ ਸੰਜੀਦਾ ਨਹੀਂ ਹਾਂ। 

ਉਲਟਾ-ਪੁਲਟਾ ਫਸਲੀ ਚੱਕਰ
70ਵਿਆਂ ਦੇ ਦਹਾਕੇ ਦੌਰਾਨ ਪੰਜਾਬ ਵਿਚ ਝੋਨੇ ਦੀ ਖੇਤੀ ਦਾ ਰੁਝਾਨ ਵੱਧਣ ਲੱਗਾ। ਇਸ ਰੁਝਾਨ ਦੇ ਹੋਂਦ ’ਚ ਆਉਣ ਨਾਲ ਨਰਮਾ, ਕਪਾਹ, ਮੂੰਗਫਲੀ ਆਦਿ ਪੰਜਾਬ ਦੀਆਂ ਕਈ ਮੌਸਮੀ ਫਸਲਾਂ ਦੇਖਦੇ ਹੀ ਦੇਖਦੇ ਆਲੋਪ ਹੋ ਗਈਆਂ। ਇਸ ਦਾ ਨੁਕਸਾਨ ਇਹ ਹੋਇਆ ਕਿ ਜਿੱਥੇ ਇਹ ਫਸਲਾਂ ਇਕ ਦੋ ਪਾਣੀਆਂ ਨਾਲ ਹੀ ਪੱਕ ਜਾਂਦੀਆਂ ਸਨ, ਉੱਥੇ ਝੋਨੇ-ਕਣਕ ਆਦਿ ਦੇ ਫਸਲੀ ਚੱਕਰ ਨੇ ਪੰਜਾਬ ਦਾ ਜ਼ਮੀਨਦੋਜ ਪਾਣੀ ਵੱਡੀ ਪੱਧਰ ’ਤੇ ਖਿੱਚਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੁਆਲੋਜੀ ਵਿਭਾਗ ਨੇ ਵੀ ਕੀਤੀ ਹੈ ਕਿ ਜਦੋਂ ਪੰਜਾਬ ‘ਚ ਝੋਨੇ ਦਾ ਰੁਝਾਨ ਬਹੁਤ ਘੱਟ ਸੀ ਤਾਂ ਧਰਤੀ ਹੇਠਲਾ ਪਾਣੀ ਪ੍ਰਤੀ ਸਾਲ ਅੱਧਾ ਫੁੱਟ ਥੱਲੇ ਜਾ ਰਿਹਾ ਸੀ ਪਰ ਝੋਨੇ ਦਾ ਰੁਝਾਨ ਵਧਣ ਨਾਲ ਹਰ ਸਾਲ ਪਾਣੀ ਦਾ ਪੱਧਰ 2 ਫੁੱਟ ਤੋਂ ਵੀ ਵੱਧ ਥੱਲੇ ਜਾਣ ਲੱਗਾ ਹੈ। ਖੇਤੀ ਖੇਤਰ ਤੋਂ ਇਲਾਵਾ ਵੀ ਅਸੀਂ ਪੀਣਯੋਗ ਪਾਣੀਆਂ ਦਾ ਵੱਡਾ ਘਾਣ ਕੀਤਾ। ਸਾਡੇ ਉਦਯੋਗ ਅਤੇ ਮਹਾਨਗਰ ਹਰ ਰੋਜ ਕਰੋੜਾਂ ਲੀਟਰ ਪੀਣਯੋਗ ਪਾਣੀ ਜ਼ਮੀਨ ਵਿਚੋਂ ਕੱਢ ਗੰਦਾ ਕਰ ਰਹੇ ਹਨ। ਇਹ ਵੀ ਇਕ ਸੱਚਾਈ ਹੈ ਕਿ ਸਾਡੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਜੇਕਰ ਸਬਮਰਸੀਬਲ ਪੰਪ ਹੋਂਦ ਵਿਚ ਨਾ ਆਉਂਦੇ ਤਾਂ ਹੁਣ ਤੱਕ ਅਸੀਂ ਧਰਤੀ ਹੇਠਲੇ ਪਾਣੀ ਦੀ ਬੂੰਦ-ਬੂੰਦ ਲਈ ਵੀ ਤਰਸਦਾ ਹੋਣਾ ਸੀ।

  • ground water
  • water crisis
  • destroyed
  • India
  • Punjab
  • Jasbir

ਜ਼ਮੀਨ ਖਾਤਰ ਪੁੱਤ ਨੇ ਕੀਤਾ ਪਿਓ ਦਾ ਕਤਲ

NEXT STORY

Stories You May Like

  • pakistan yearns for water on eid  karachi sees uproar
    ਈਦ ’ਤੇ ਪਾਣੀ ਨੂੰ ਤਰਸਿਆ ਪਾਕਿਸਤਾਨ, ਕਰਾਚੀ 'ਚ ਹਾਹਾਕਾਰ
  • punjab police employee salman khan drowned while taking a bath
    ਨਹਾਉਂਦੇ ਸਮੇਂ ਪਾਣੀ 'ਚ ਡੁੱਬ ਗਿਆ ਸਲਮਾਨ ਖਾਨ
  • ganga ghat  bathing  6 friends drowned
    ਗੰਗਾ ਘਾਟ 'ਤੇ ਵਾਪਰਿਆ ਵੱਡਾ ਹਾਦਸਾ: ਨਹਾਉਣ ਗਏ 6 ਦੋਸਤ ਪਾਣੀ ਦੇ ਤੇਜ਼ ਵਹਾਅ 'ਚ ਡੁੱਬੇ
  • the family lost consciousness opened the water tank
    ਹਾਏ ਓ ਰੱਬਾ, ਐਨੇ ਸੱਪ ! ਪਾਣੀ ਦੀ ਟੈਂਕੀ ਖੋਲ੍ਹਦੇ ਹੀ ਪਰਿਵਾਰ ਦੇ ਉੱਡ ਗਏ ਹੋਸ਼
  • beas river  pandoh dam  water  advisory  himachal pradesh
    ਪੰਡੋਹ ਡੈਮ 'ਚ ਵਧਿਆ ਪਾਣੀ ਵਧਣ ਦਾ ਖ਼ਤਰ, ਲੋਕਾਂ ਲਈ ਐਡਵਾਇਜ਼ਰੀ ਜਾਰੀ
  • pong dam gates have opened
    ਪੰਜਾਬ ਵਾਸੀ ਦੇਣ ਧਿਆਨ! ਖੁੱਲ੍ਹ ਗਏ ਪੌਂਗ ਡੈਮ ਦੇ ਗੇਟ, ਛੱਡਿਆ ਗਿਆ ਪਾਣੀ
  • sri anandpur sahib hydel canal water overflows
    ਖ਼ਤਰੇ ਦੀ ਘੰਟੀ! ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਪਾਣੀ ਓਵਰਫਲੋ, ਨੇੜਲੇ ਪਿੰਡਾਂ 'ਚ ਵਧੀ ਚਿੰਤਾ
  • ajit doval russia security forum
    ਰੂਸ ਦੀ ਧਰਤੀ ਤੋਂ ਗਰਜੇ ਡੋਭਾਲ, ਅੱਤਵਾਦ ’ਤੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ
  • bms fashion owner threatened after firing  demands rs 50 lakh again
    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS Fashion ਮਾਲਕ ਨੂੰ ਮਿਲੀ...
  • punjab weather heavy raining yellow alert
    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ ਤੂਫਾਨ! ਪੰਜਾਬ 'ਚ 13,14 ਲਈ ਵੀ...
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • shots fired at bms showroom in jalandhar
    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
  • jalandhar boy aditya sharma dies in us attack
    ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • accident happened to a family from punjab who went to manikaran
    ਪੰਜਾਬ ਤੋਂ ਮਨੀਕਰਨ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ ! 3 ਜੀਆਂ ਦੀ ਮੌਤ
  • important changes route of vande bharat express
    ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ...
  • blackout in many areas of jalandhar due to thunderstorm
    ਹਨ੍ਹੇਰੀ-ਤੂਫ਼ਾਨ ਤੇ ਮੀਂਹ ਦੇ ਵਿਚਕਾਰ ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਕਈ ਘੰਟਿਆਂ...
Trending
Ek Nazar
iran us peace deal very close pakistani pm claims

'ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ', ਪਾਕਿਸਤਾਨੀ PM ਨੇ ਕੀਤਾ ਦਾਅਵਾ

facebook and instagram shut down

ਬੰਦ ਹੋ ਗਏ ਫੇਸਬੁੱਕ ਤੇ ਇੰਸਟਾਗ੍ਰਾਮ ! ਕਰੋੜਾਂ ਯੂਜ਼ਰਸ ਹੋ ਰਹੇ ਪਰੇਸ਼ਾਨ

2026 lucky zodiac signs horoscope

ਭਲਕੇ ਬਣੇਗਾ ਚਮਤਕਾਰੀ 'ਦਵਿਦਵਾਦਸ਼ ਰਾਜਯੋਗ'! ਇਨ੍ਹਾਂ ਰਾਸ਼ੀਆਂ 'ਤੇ ਵ੍ਹਰੇਗਾ...

person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • bjp central leadership punjab bjp
      ਵੱਡੀ ਖ਼ਬਰ : ਭਾਜਪਾ ਕੇਂਦਰੀ ਲੀਡਰਸ਼ਿਪ ਨੇ ਅਚਾਨਕ ਦਿੱਲੀ ਸੱਦੇ ਪੰਜਾਬ ਦੇ ਆਗੂ
    • shots fired at bms showroom in jalandhar
      ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
    • shiromani akali leader brutally murdered near home in hoshiarpur
      ਪੰਜਾਬ 'ਚ ਵੱਡੀ ਵਾਰਦਾਤ! ਘਰ ਦੇ ਨੇੜੇ ਅਕਾਲੀ ਆਗੂ ਦਾ ਕਰ 'ਤਾ ਕਤਲ
    • jalandhar boy aditya sharma dies in us attack
      ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
    • gas supply punjab
      ਗੈਸ ਏਜੰਸੀ ਦੇ ਡਲਿਵਰੀਮੈਨ ਨੂੰ ਗੰਨ ਪੁਆਇੰਟ ’ਤੇ ਲੁੱਟਿਆ! ਫੈਡਰੇਸ਼ਨ ਵੱਲੋਂ ਸਪਲਾਈ...
    • darbar sahib complex sacrilege attempt
      ਦਰਬਾਰ ਸਾਹਿਬ ਕੰਪਲੈਕਸ ਵਿਖੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ...
    • theft in ludhiana
      ਸਰਾਫ਼ਾ ਬਾਜ਼ਾਰ 'ਚ ਇਕ ਹਫ਼ਤੇ 'ਚ ਚੌਥੀ ਵੱਡੀ ਵਾਰਦਾਤ: ਬੰਗਾਲੀ ਕਾਰੀਗਰ ਕੋਲੋਂ 6...
    • the water supply line was broken
      ਪੰਜਾਬ ਦਾ ਇਹ ਵੱਡਾ ਰਜਬਾਹਾ ਟੁੱਟਿਆ, 700 ਏਕੜ ਜ਼ਮੀਨ ਪਾਣੀ 'ਚ ਡੁੱਬੀ
    • theft in ludhiana
      ਲੁਧਿਆਣਾ ਦੇ ਮੰਦਰ 'ਚ ਦਿਨ-ਦਿਹਾੜੇ ਹੋਈ ਚੋਰੀ!
    • accident happened to a family from punjab who went to manikaran
      ਪੰਜਾਬ ਤੋਂ ਮਨੀਕਰਨ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ ! 3 ਜੀਆਂ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +