ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਬੀਤੇ ਦਿਨੀਂ ਪਿੰਡ ਹਰਸ਼ਾ ਛੀਨਾ ਉੱਚਾ ਕਿਲ੍ਹਾ ਵਿਖੇ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਜਨਾਨੀ ਨੂੰ ਦੋਹਾਂ ਦੋਸ਼ੀਆਂ ਸਮੇਤ ਰਾਜਾਸਾਂਸੀ ਪੁਲਸ ਨੇ 24 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ । ਇਸ ਸਬੰਧ ਵਿੱਚ ਪੁਲਸ ਥਾਣਾ ਰਾਜਾਸਾਂਸੀ ਵਿਖੇ ਪੈ੍ੱਸ ਕਾਨਫਰੰਸ ਦੌਰਾਨ ਅਹਿਮ ਖੁਲਾਸੇ ਕਰਦਿਆਂ ਐੱਸ. ਪੀ. ਆਪਰੇਸ਼ਨ ਸ਼ੇਲਿੰਦਰ ਸਿੰਘ ਨੇ ਦੱਸਿਆ ਕਿ ਬੀਤੀ 19 ਅਪ੍ਰੈਲ ਦੀ ਰਾਤ ਨੂੰ ਹਰਦੇਵ ਸਿੰਘ ਉਰਫ਼ ਮੱਸੂ ਦਾ ਉਸਦੀ ਪਤਨੀ ਸ਼ਰਨਜੀਤ ਕੌਰ ਨੇ ਆਪਣੇ ਦੋ ਪ੍ਰੇਮੀਆਂ ਹਰਦੇਵ ਸਿੰਘ ਉਰਫ਼ ਦੇਬਾ ਪੁੱਤਰ ਜਗਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਟਹਿਲ ਸਿੰਘ ਵਾਸੀਅਨ ਖਿਆਲਾ ਨੇ ਗਲਾ ਘੁੱਟਕੇ ਹੱਤਿਆ ਕਰ ਦਿੱਤੀ ਸੀ। ਮ੍ਰਿਤਕ ਦੇ ਪਿਤਾ ਅਜੀਤ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 62 , ਮਿਤੀ 20.4.2021 ਨੂੰ ਜ਼ੁਰਮ 302,34 ਭ: ਦ: ਦਰਜ ਕਰ ਲਿਆ ਸੀ। ਮੁੱਖ ਅਫਸਰ ਥਾਣਾ ਰਾਜਾਸਾਂਸੀ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਦਿਲਬਾਗ ਸਿੰਘ ਇੰਚਾਰਜ ਚੌਕੀ ਕੁੱਕੜਾਵਾਲਾ ਨੇ ਦੋਸ਼ੀਆਂ ਨੂੰ ਉਨ੍ਹਾਂ ਦੇ ਘਰੋਂ ਕਾਬੂ ਕਰ ਲਿਆ ਹੈ ।
ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, 16 ਸਾਲਾ ਮੁੰਡੇ ਨੇ ਪ੍ਰੇਮਿਕਾ ਦੇ ਪਰਿਵਾਰ ਤੋਂ ਤੰਗ ਆ ਕੇ ਨਿਗਲਿਆ ਜ਼ਹਿਰ
ਇਸ ਮੌਕੇ ’ਤੇ ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਹਰਸ਼ਾ ਛੀਨਾ ਉੱਚਾ ਕਿਲਾ ਦੀ ਇਕ ਜਨਾਨੀ ਨੇ ਆਪਣੇ ਪਤੀ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਅਜੀਤ ਸਿੰਘ ਵਾਸੀ ਉੱਚਾ ਕਿਲਾ ਹਰਸ਼ਾ ਛੀਨਾ ਨੇ ਦੱਸਿਆ ਕਿ ਉਸ ਦਾ ਮੁੰਡਾ ਹਰਦੇਵ ਸਿੰਘ ਉਰਫ ਮਸੂ ਉਮਰ 35 ਸਾਲ ਜੋ ਕਿ ਪੋਲਿਓ ਕਾਰਣ ਖੱਬੀ ਲੱਤ ਤੋਂ ਕਮਜ਼ੋਰ ਸੀ, ਜਿਸ ਦਾ ਵਿਆਹ ਸ਼ਰਨਜੀਤ ਕੌਰ ਵਾਸੀ ਛੇਹਰਟਾ ਨਾਲ 10 ਸਾਲ ਪਹਿਲਾਂ ਹੋਇਆ ਸੀ, ਜਿਸ ਦੇ 2 ਬੱਚੇ ਸਨ। ਜੋ ਕਿ ਉਸ ਤੋਂ ਵੱਖ ਰਹਿੰਦਾ ਸੀ ਪਰ ਮੇਰਾ ਮੁੰਡਾ ਹਰਦੇਵ ਸਿੰਘ ਤੇ ਨੂੰਹ ਸ਼ਰਨਜੀਤ ਕੌਰ ਦਾ ਰਾਜਾ ਵਾਸੀ ਗੁਰੂ ਕੀ ਵਡਾਲੀ ਕਰ ਕੇ ਆਪਸੀ ਝਗੜਾ ਰਹਿੰਦਾ ਸੀ। ਜਦੋਂ ਉਹ ਆਪਣੇ ਮੁੰਡੇ ਦੇ ਘਰ ਗਿਆ ਤਾਂ ਹਰਦੇਵ ਸਿੰਘ ਦੀ ਲਾਸ਼ ਪਈ ਸੀ ਤੇ ਉਸ ਦੀ ਨੂੰਹ ਸ਼ਰਨਜੀਤ ਕੌਰ ਘਰ ਤੋਂ ਫਰਾਰ ਸੀ।
ਇਹ ਵੀ ਪੜ੍ਹੋ : ਲੈਂਡ ਕਰੂਜ਼ਰ ਲਈ 13.18 ਲੱਖ ’ਚ ਲਿਆ 0001 ਨੰਬਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਹੁਸ਼ਿਆਰਪੁਰ: ਅੱਗ ਲੱਗਣ ਕਰਕੇ ਗਰੀਬਾਂ ਦੇ ਆਸ਼ਿਆਨੇ ਸੜ ਕੇ ਹੋਏ ਸੁਆਹ
NEXT STORY