ਧੂਰੀ (ਬਿਊਰੋ) : ਧੂਰੀ ਦੇ ਨੇੜਲੇ ਪਿੰਡ ਸੁਲਤਾਨਪੁਰ ਵਿਖੇ 23 ਸਾਲਾ ਨੋਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬਾਅਦ ਪਿੰਡ ਵਾਸੀਆਂ ਨੇ ਸ਼ਹਿਰ ਦਾ ਮੇਨ ਕੱਕੜਵਾਲ ਰੋਡ ਜਾਮ ਕਰ ਦਿੱਤਾ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਲਗਾਤਾਰ ਪੰਜ ਮੌਤਾਂ ਹੋ ਗਈਆਂ ਹਨ, ਹੁਣ ਗਗਨਦੀਪ ਸਿੰਘ ਦੀ ਮੌਤ ਚਿੱਟੇ ਨਾਲ ਹੋਈ ਹੈ ਜਦਕਿ ਪੁਲਸ ਚੌਕੀ ਰਣੀਕੇ ਵਾਲੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਹਨ, ਜਿਸ ਕਾਰਨ ਸਾਨੂੰ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਪ੍ਰਦਰਸ਼ਨ ਕਰਨਾ ਪਿਆ ਹੈ।
ਉਧਰ ਮਾਮਲਾ ਜ਼ਿਆਦਾ ਭੱਖਦਾ ਦੇਖ ਸ਼ਹਿਰ ਧੂਰੀ ਦੇ ਡੀ. ਐੱਸ. ਪੀ. ਪਰਮਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਭਾਵੇਂ ਨਸ਼ੇ ਖ਼ਿਲਾਫ਼ ਠੋਸ ਕਦਮ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਤਾਂ ਇਹ ਹੈ ਕਿ ਆਏ ਦਿਨ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਲਮ ਇਹ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਚਿੱਟਾ ਸ਼ਰੇਆਮ ਵੇਚਿਆ ਜਾ ਰਿਹਾ ਹੈ।
ਮਾਮਲਾ ਹੋਟਲ ’ਤੇ ਰੇਡ ਦਾ: ਆਖਿਰਕਾਰ ਹੋਟਲ ਮੈਨੇਜਰਾਂ ਅਤੇ ਮਾਲਕਾਂ ’ਤੇ ਡਿੱਗੀ ਗਾਜ, ਦੇਰ ਰਾਤ ਹਿਰਾਸਤ ’ਚ ਲਏ ਛੱਡੇ ਜੋੜੇ
NEXT STORY