ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹਾਲ ਹੀ ਦੇ ਸਮੇਂ ਵਿੱਚ ਆਈ.ਪੀ.ਐੱਲ. ਪ੍ਰੋਗਰਾਮਾਂ ਨੂੰ ਵਿਦੇਸ਼ਾਂ ਵਿੱਚ ਆਯੋਜਿਤ ਕਰਨ ਦੇ ਰੁਝਾਨ ਨੂੰ ਬਦਲਦੇ ਹੋਏ ਆਈ.ਪੀ.ਐੱਲ. 2027 ਦੀ ਨਿਲਾਮੀ ਭਾਰਤ ਵਿੱਚ ਹੀ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਗਵਰਨਿੰਗ ਕੌਂਸਲ ਦੀ ਬੈਠਕ ਵਿੱਚ ਲਿਆ ਗਿਆ। ਸਾਲ 2023 ਵਿੱਚ ਕੋਚੀ ਵਿਖੇ ਹੋਈ ਨਿਲਾਮੀ ਤੋਂ ਬਾਅਦ, ਪਿਛਲੇ ਕੁਝ ਸਾਲਾਂ ਦੌਰਾਨ ਇਹ ਪ੍ਰੋਗਰਾਮ ਵਿਦੇਸ਼ਾਂ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਦੁਬਈ, ਜੇਦਾਹ ਅਤੇ ਅਬੂ ਧਾਬੀ ਨੇ ਇਸ ਦੀ ਮੇਜ਼ਬਾਨੀ ਕੀਤੀ ਸੀ। ਹਾਲਾਂਕਿ, ਇਸ ਵਾਰ ਬੀ.ਸੀ.ਸੀ.ਆਈ. ਨੇ ਨਿਲਾਮੀ ਨੂੰ ਵਾਪਸ ਭਾਰਤ ਲਿਆਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਇਹ ਇੱਕ ਮੀਨੀ-ਆਕਸ਼ਨ ਹੋਵੇਗੀ। ਇਹ ਫੈਸਲਾ ਫਰੈਂਚਾਈਜ਼ੀਆਂ ਦੁਆਰਾ ਮੀਨੀ-ਆਕਸ਼ਨ ਲਈ ਆਪਣੇ ਪ੍ਰਤੀਨਿਧੀਆਂ ਨੂੰ ਵਿਦੇਸ਼ ਲੈ ਕੇ ਜਾਣ ਵਿੱਚ ਆਉਂਦੀਆਂ ਲੌਜਿਸਟਿਕਲ ਅਤੇ ਆਪ੍ਰੇਸ਼ਨਲ ਚੁਣੌਤੀਆਂ 'ਤੇ ਜਤਾਈ ਗਈ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਨਿਲਾਮੀ ਲਈ ਸਥਾਨ ਦਾ ਫੈਸਲਾ ਫਰੈਂਚਾਈਜ਼ੀਆਂ ਅਤੇ ਉਨ੍ਹਾਂ ਦੇ ਵਫ਼ਦ ਲਈ ਰਹਿਣ ਦੀ ਸੁਵਿਧਾ ਦੇ ਆਧਾਰ 'ਤੇ ਕੀਤਾ ਜਾਵੇਗਾ। ਗਵਰਨਿੰਗ ਕੌਂਸਲ ਨੇ ਧਿਆਨ ਵਿੱਚ ਰੱਖਿਆ ਹੈ ਕਿ ਭਾਰਤ ਵਿੱਚ ਅਕਤੂਬਰ ਤੋਂ ਦਸੰਬਰ ਤੱਕ ਵਿਆਹਾਂ ਦਾ ਸੀਜ਼ਨ ਹੁੰਦਾ ਹੈ, ਇਸ ਲਈ ਸ਼ਹਿਰ ਦੀ ਚੋਣ ਉਸ ਦੌਰਾਨ 5-ਸਟਾਰ ਹੋਟਲਾਂ ਦੀ ਉਪਲਬਧਤਾ ਦੇ ਆਧਾਰ 'ਤੇ ਕੀਤੀ ਜਾਵੇਗੀ, ਕਿਉਂਕਿ ਬੋਰਡ ਨੂੰ ਕੁਝ ਰਾਤਾਂ ਲਈ 100 ਤੋਂ ਵੱਧ ਕਮਰਿਆਂ ਦੀ ਲੋੜ ਹੋਵੇਗੀ। ਇਸ ਦੌਰਾਨ, ਗਵਰਨਿੰਗ ਕੌਂਸਲ ਨੇ 'ਇੰਪੈਕਟ ਪਲੇਅਰ' ਨਿਯਮ 'ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਹੈ। ਇੱਕ ਮਹੀਨੇ ਬਾਅਦ ਹੋਣ ਵਾਲੀ ਕੌਂਸਲ ਦੀ ਅਗਲੀ ਬੈਠਕ ਵਿੱਚ ਇਸ ਨਿਯਮ 'ਤੇ ਅੰਤਿਮ ਫੈਸਲਾ ਲਏ ਜਾਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਫਰੈਂਚਾਈਜ਼ੀਆਂ ਇਸ ਨਿਯਮ ਦੇ ਖ਼ਿਲਾਫ਼ ਹਨ, ਪਰ ਉਨ੍ਹਾਂ ਦਾ ਤਰਕ ਹੈ ਕਿ ਉਨ੍ਹਾਂ ਨੇ ਆਪਣੀਆਂ ਟੀਮਾਂ ਇਸੇ ਨਿਯਮ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਸਨ, ਇਸ ਲਈ ਇਸ ਨੂੰ ਹਟਾਉਣ ਦਾ ਫੈਸਲਾ ਅਗਲੇ ਸਾਲ ਤੱਕ ਟਾਲ ਦੇਣਾ ਬਿਹਤਰ ਹੋਵੇਗਾ।
IOA ਨੇ ਰਾਜਾ ਰਣਧੀਰ ਸਿੰਘ ਅਤੇ ਜਸਪਾਲ ਰਾਣਾ ਦੇ ਨਾਂ 'ਤੇ ਸ਼ੁਰੂ ਕੀਤੇ ਨਵੇਂ ਯਾਦਗਾਰੀ ਪੁਰਸਕਾਰ
NEXT STORY