ਸਾਊਥੰਪਟਨ– ਵੈਸਟਟਿੰਡੀਜ਼ ਨੂੰ ਤੀਜੇ ਟੀ-20 ਮੈਚ ਵਿਚ 37 ਦੌੜਾਂ ਨਾਲ ਹਰਾ ਕੇ ਇੰਗਲੈਂਡ ਨੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ’ਤੇ ਇੰਗਲੈਂਡ ਨੇ 3 ਵਿਕਟਾਂ ’ਤੇ 248 ਦੌੜਾਂ ਬਣਾਈਆਂ। ਬੇਨ ਡਕੇਟ ਨੇ 46 ਗੇਂਦਾਂ ਵਿਚ 84 ਦੌੜਾਂ ਬਣਾਈਆਂ ਤੇ ਪਹਿਲੀ ਵਿਕਟ ਲਈ ਜੈਮੀ ਸਮਿਥ ਦੇ ਨਾਲ 120 ਦੌੜਾਂ ਦੀ ਸਾਂਝੇਦਾਰੀ ਕੀਤੀ। ਸਮਿਥ ਨੇ 26 ਗੇਂਦਾਂ ਵਿਚ 5 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ।
10 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ 1 ਵਿਕਟ ’ਤੇ 135 ਦੌੜਾਂ ਸੀ। ਕਪਤਾਨ ਹੈਰੀ ਬਰੂਕ (35) ਤੇ ਜੈਕਬ ਬੈਥੇਲ (36) ਨੇ 5.1 ਓਵਰਾਂ ਵਿਚ 70 ਦੌੜਾਂ ਜੋੜੀਆਂ। ਵੈਸਟਇੰਡੀਜ਼ ਦੀ ਟੀਮ 8 ਵਿਕਟਾਂ ’ਤੇ 211 ਦੌੜਾਂ ਹੀ ਬਣਾ ਸਕੀ। ਰੋਵਮੈਨ ਪਾਵੈੱਲ ਨੇ 45 ਗੇਂਦਾਂ ਵਿਚ ਅਜੇਤੂ 79 ਦੌੜਾਂ ਬਣਾਈਆਂ ਜਦਕਿ ਸ਼ਾਈ ਹੋਪ ਨੇ 27 ਗੇਂਦਾਂ ਵਿਚ 45 ਦੌੜਾਂ ਜੋੜੀਆਂ। ਇੰਗਲੈਂਡ ਨੇ ਵਨ ਡੇ ਲੜੀ ਵੀ 3-0 ਨਾਲ ਜਿੱਤੀ ਸੀ। ਹੁਣ ਇੰਗਲੈਂਡ ਦੀ ਟੀਮ 20 ਜੂਨ ਤੋਂ ਭਾਰਤ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ਖੇਡੇਗੀ।
ਵਿਨੀਸ਼ੀਅਸ ਜੂਨੀਅਰ ਦੇ ਗੋਲ ਨਾਲ ਬ੍ਰਾਜ਼ੀਲ ਨੇ ਵਿਸ਼ਵ ਕੱਪ 2026 ਲਈ ਕੀਤਾ ਕੁਆਲੀਫਾਈ
NEXT STORY