ਸਪੋਰਟਸ ਡੈਸਕ- ਭਾਰਤੀ ਟੀਮ ਆਇਰਲੈਂਡ ਖ਼ਿਲਾਫ਼ ਖੇਡੀ ਜਾ ਰਹੀ ਦੋ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਤੇ ਆਖ਼ਰੀ ਮੈਚ ’ਚ ਨੂੰ ਜਿੱਤਣ ਦੇ ਇਰਾਦੇ ਨਾਲ ਅੱਜ ਰਾਤ ਖੇਡਣ ਲਈ ਮੈਦਾਨ 'ਤੇ ਉਤਰੇਗੀ। ਭਾਰਤ ਨੇ ਪਹਿਲਾ ਮੈਚ ਜਿੱਤ ਕੇ 1-0 ਦੀ ਬੜ੍ਹਤ ਬਣਾ ਲਈ ਸੀ। ਦੂਜਾ ਮੈਚ ਜਿੱਤ ਕੇ ਸੀਰੀਜ਼ ’ਤੇ ਕਬਜ਼ਾ ਕਰਨ ਦੇ ਨਾਲ ਹੀ ਟੀਮ ਆਇਰਲੈਂਡ ਨੂੰ ਕਲੀਨ ਸਵੀਪ ਕਰਨਾ ਚਾਹੇਗੀ।
ਇਹ ਵੀ ਪੜ੍ਹੋ : ਮਲੇਸ਼ੀਆ ਓਪਨ : ਸਿੰਧੂ, ਸਾਇਨਾ ਤੇ ਪ੍ਰਣਯ ਪੇਸ਼ ਕਰਨਗੇ ਚੁਣੌਤੀ
ਹਾਰਦਿਕ ਪਾਂਡੇ ਦੀ ਕਪਤਾਨੀ ’ਚ ਭਾਰਤੀ ਟੀਮ ਪਹਿਲੀ ਵਾਰ ਟੀ-20 ਸੀਰੀਜ਼ ਖੇਡ ਰਹੀ ਹੈ। ਮੈਚ ’ਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਅਤੇ ਪਿਛਲਾ ਮੈਚ ਵੀ ਮੀਂਹ ਕਰਕੇ ਪੂਰਾ ਨਹੀਂ ਸੀ ਖੇਡਿਆ ਜਾ ਸਕਿਆ। ਭਾਰਤ ਤੇ ਆਇਰਲੈਂਡ ਵਿਚਾਲੇ ਮੰਗਲਵਾਰ ਰਾਤ ਨੂੰ ਫੈਸਲਾਕੁੰਨ ਮੈਚ ਖੇਡਿਆ ਜਾਣਾ ਹੈ। ਪਹਿਲੇ ਮੈਚ ’ਚ ਮੀਂਹ ਦੀ ਵਜ੍ਹਾ ਕਾਰਨ ਮੈਚ ਪੂਰਾ ਨਹੀਂ ਸੀ ਖੇਡਿਆ ਜਾ ਸਕਿਆ। ਇਸ ਮੈਚ ਨੂੰ 12-12 ਓਵਰਾਂ ਦਾ ਕਰਨਾ ਪਿਆ ਸੀ, ਜਿਸ ’ਚ ਭਾਰਤ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਭਾਰਤ : ਈਸ਼ਾਨ ਕਿਸ਼ਨ (ਵਿਕਟਕੀਪਰ), ਰੁਤੁਰਾਜ ਗਾਇਕਵਾੜ, ਸੂਰਯਕੁਮਾਰ ਯਾਦਵ, ਸੰਜੂ ਸੈਮਸਨ, ਹਾਰਦਿਕ ਪੰਡਯਾ (ਕਪਤਾਨ), ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ/ਅਰਸ਼ਦੀਪ ਸਿੰਘ/ਉਮਰਾਨ ਮਲਿਕ, ਯੁਜਵੇਂਦਰ ਚਾਹਲ
ਆਇਰਲੈਂਡ : ਪੌਲ ਸਟਰਲਿੰਗ, ਐਂਡਰਿਊ ਬਲਬੀਰਨੀ (ਕਪਤਾਨ), ਗੈਰੇਥ ਡੇਲਾਨੀ, ਹੈਰੀ ਟੇਕਟਰ, ਲੋਰਕੈਨ ਟਕਰ (ਵਿਕਟਕੀਪਰ), ਕਰਟਿਸ ਕੈਂਫਰ, ਐਂਡੀ ਮੈਕਬ੍ਰਾਈਨ, ਜਾਰਜ ਡੌਕਰੇਲ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਜੋਸ਼ੂਆ ਲਿਟਲ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਧਿਆਨ ਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਦਿਹਾਂਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਲੇਸ਼ੀਆ ਓਪਨ : ਸਿੰਧੂ, ਸਾਇਨਾ ਤੇ ਪ੍ਰਣਯ ਪੇਸ਼ ਕਰਨਗੇ ਚੁਣੌਤੀ
NEXT STORY