ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੁਜ ਸ਼੍ਰੀਵਤਰੀ ਨੂੰ ਭਾਰਤ ਦਾ 100ਵਾਂ ਸ਼ਤਰੰਜ ਗ੍ਰੈਂਡਮਾਸਟਰ ਬਣਨ 'ਤੇ ਵਧਾਈ ਦਿੰਦਿਆਂ ਇਸ ਨੂੰ ਦੇਸ਼ ਲਈ ਇੱਕ ਅਸਾਧਾਰਨ ਪ੍ਰਾਪਤੀ ਕਰਾਰ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਅਨੁਜ ਸ਼੍ਰੀਵਤਰੀ ਨੇ ਫਿਲਿਪੀਨਜ਼ ਦੇ ਸਿਨਾਕਾਬਾਨ ਵਿੱਚ 7ਵੀਂ ਆਸੀਆਨ ਪਲੱਸ ਇੰਡੀਵਿਜੁਅਲ ਓਪਨ ਸ਼ਤਰੰਜ ਚੈਂਪੀਅਨਸ਼ਿਪ ਜਿੱਤ ਕੇ ਇਹ ਇਤਿਹਾਸਕ ਮੁਕਾਮ ਹਾਸਲ ਕੀਤਾ।
ਪ੍ਰਧਾਨ ਮੰਤਰੀ ਨੇ 'ਐਕਸ' (X) 'ਤੇ ਲਿਖਿਆ ਕਿ 100 ਗ੍ਰੈਂਡਮਾਸਟਰ ਹੋਣਾ ਖਿਡਾਰੀਆਂ ਦੀ ਪ੍ਰਤਿਭਾ, ਸਮਰਪਣ ਅਤੇ ਨੌਜਵਾਨਾਂ ਵਿੱਚ ਇਸ ਖੇਡ ਦੀ ਵਧਦੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ।
ਜ਼ਿਕਰਯੋਗ ਹੈ ਕਿ ਦਿਗਜ ਖਿਡਾਰੀ ਵਿਸ਼ਵਨਾਥਨ ਆਨੰਦ 1988 ਵਿੱਚ ਭਾਰਤ ਦੇ ਪਹਿਲੇ ਗ੍ਰੈਂਡਮਾਸਟਰ ਬਣੇ ਸਨ। ਭਾਰਤ ਨੂੰ ਇਸੇ ਸਾਲ ਜੁਲਾਈ ਤੋਂ ਨਵੰਬਰ ਦੇ ਵਿਚਕਾਰ ਪੰਜ ਨਵੇਂ ਗ੍ਰੈਂਡਮਾਸਟਰ ਮਿਲੇ ਹਨ, ਜਿਨ੍ਹਾਂ ਵਿੱਚ ਈਥਨ ਵਾਜ਼, ਹਰਸ਼ਵਰਧਨ ਜੀ.ਬੀ., ਐੱਸ. ਅਸ਼ਵਥ, ਵੀ. ਰਤਨਾਵੇਲ ਅਤੇ ਅਨੁਜ ਸ਼੍ਰੀਵਤਰੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਦੇ ਡੀ. ਗੁਕੇਸ਼ ਮੌਜੂਦਾ ਵਿਸ਼ਵ ਚੈਂਪੀਅਨ ਹਨ, ਜੋ ਇਸੇ ਮਹੀਨੇ ਆਪਣੇ ਖ਼ਿਤਾਬ ਦਾ ਬਚਾਅ ਕਰਨ ਉੱਤਰਨਗੇ।
IPL 'ਚ ਦੋ ਨਵੀਆਂ ਟੀਮਾਂ ਨੂੰ ਸ਼ਾਮਲ ਕਰਨ ਦੀ ਤਿਆਰੀ! ਜਾਣੋ ਕਿਹੜੇ ਸ਼ਹਿਰਾਂ ਦਾ ਨਾਂ ਰੇਸ 'ਚ ਸਭ ਤੋਂ ਅੱਗੇ
NEXT STORY