ਸਪੋਰਟਸ ਡੈਸਕ : ਇੱਕ ਪਾਸੇ ਜਿੱਥੇ ਕ੍ਰਿਕਟ ਪ੍ਰੇਮੀ ਆਈ.ਪੀ.ਐੱਲ. ਦੇ ਰੋਮਾਂਚਕ ਮੁਕਾਬਲਿਆਂ ਦਾ ਆਨੰਦ ਮਾਣ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਸੁਪਰ ਲੀਗ (PSL) 'ਚ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹੇ। 23 ਅਪ੍ਰੈਲ ਨੂੰ ਇਸਲਾਮਾਬਾਦ ਯੂਨਾਈਟਿਡ ਅਤੇ ਰਾਵਲਪਿੰਡੀ ਪਿੰਡੀਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਪਾਕਿਸਤਾਨ ਦੇ ਦੋ ਸੀਨੀਅਰ ਖਿਡਾਰੀ, ਮੁਹੰਮਦ ਆਮਿਰ ਤੇ ਫਹੀਮ ਅਸ਼ਰਫ ਆਹਮੋ-ਸਾਹਮਣੇ ਆ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿੱਚ ਦੋਵੇਂ ਖਿਡਾਰੀ ਇੱਕ-ਦੂਜੇ ਨੂੰ ਅਪਸ਼ਬਦ ਬੋਲਦੇ ਹੋਏ ਬੁਰੀ ਤਰ੍ਹਾਂ ਝਗੜਦੇ ਨਜ਼ਰ ਆ ਰਹੇ ਹਨ।
ਕਿਵੇਂ ਸ਼ੁਰੂ ਹੋਇਆ ਵਿਵਾਦ?
ਇਹ ਘਟਨਾ ਇਸਲਾਮਾਬਾਦ ਯੂਨਾਈਟਿਡ ਦੀ ਬੱਲੇਬਾਜ਼ੀ ਦੌਰਾਨ 17ਵੇਂ ਓਵਰ ਵਿੱਚ ਵਾਪਰੀ। ਮੁਹੰਮਦ ਆਮਿਰ ਦੀ ਤੀਜੀ ਗੇਂਦ 'ਤੇ ਫਹੀਮ ਅਸ਼ਰਫ (ਰਾਣਾ) ਅੱਪਰ ਕੱਟ ਮਾਰਨ ਦੀ ਕੋਸ਼ਿਸ਼ ਵਿੱਚ ਆਊਟ ਹੋ ਗਏ। ਇਸ ਤੋਂ ਬਾਅਦ ਆਮਿਰ ਨੇ ਹੁੰਕਾਰ ਭਰਦੇ ਹੋਏ ਫਹੀਮ ਨੂੰ ਪਵੇਲੀਅਨ ਜਾਣ ਦਾ ਇਸ਼ਾਰਾ ਕੀਤਾ ਤੇ ਕੁਝ ਬੁੜਬੁੜਾਉਣ ਲੱਗੇ। ਆਮਿਰ ਦੇ ਇਸ ਵਤੀਰੇ ਤੋਂ ਗੁੱਸੇ ਵਿੱਚ ਆਏ ਫਹੀਮ ਅਸ਼ਰਫ ਨੇ ਮੈਦਾਨ ਦੇ ਵਿਚਕਾਰ ਹੀ ਆਮਿਰ ਨੂੰ ਬੱਲਾ ਦਿਖਾਉਣਾ ਸ਼ੁਰੂ ਕਰ ਦਿੱਤਾ। ਮਾਮਲਾ ਵੱਧਦਾ ਦੇਖ ਸਾਥੀ ਖਿਡਾਰੀਆਂ ਨੇ ਵਿੱਚ-ਬਚਾਅ ਕਰਕੇ ਦੋਵਾਂ ਨੂੰ ਸ਼ਾਂਤ ਕਰਵਾਇਆ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਰਾਵਲਪਿੰਡੀ ਪਿੰਡੀਜ਼ ਨੇ 11 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਸਲਾਮਾਬਾਦ ਯੂਨਾਈਟਿਡ ਨੇ 20 ਓਵਰਾਂ ਵਿੱਚ 137 ਦੌੜਾਂ ਬਣਾਈਆਂ ਸਨ। ਰਾਵਲਪਿੰਡੀ ਵੱਲੋਂ ਕਪਤਾਨ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 45 ਦੌੜਾਂ ਅਤੇ ਕਾਮਰਾਨ ਗੁਲਾਮ ਨੇ 42 ਦੌੜਾਂ ਦਾ ਯੋਗਦਾਨ ਪਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
CSK ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕੋਚ ਜੈਵਰਧਨੇ ਦਾ ਵੱਡਾ ਬਿਆਨ
NEXT STORY